ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰ ਰਿਹਾ ਹੈ, ਪੰਜਾਬ ਸਿੱਖਿਆ ਵਿਭਾਗ - ਡਾ ਰਣਜੀਤ ਸਿੰਘ ਮੁਕੇਰੀਆਂ।
ਸਿੱਖਿਆਂ ਤੇ ਸਿਹਤ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ, ਇਨ੍ਹਾਂ ਦੀ ਪ੍ਰਾਪਤੀ ਹੋਣਾ ਹਰ ਨਾਗਰਿਕ ਦਾ ਮੌਲਿਕ ਹੱਕ ਹੈ। ਇਹ ਵਿਚਾਰ ਹਮੇਸ਼ਾ ਹੀ ਪ੍ਰਚੱਲਤ ਰਹੇ ਹਨ ਕਿ ਸਿਹਤ- ਮੰਦ ਸਰੀਰ ਵਿੱਚ ਹੀ ਕਾਮਯਾਬ ਦਿਮਾਗ਼ ਵੱਸਦਾ ਹੈ।ਹਰ ਸਰਕਾਰ ਦਾ ਮੁੱਢਲਾ ਫਰਜ਼ ਵੀ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਇਹ ਸਹੂਲਤਾਂ ਪ੍ਰਦਾਨ ਕਰੇ।

ਮੋਜੂਦਾ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂ ਰਹੀ ਹੈ। ਸਰਕਾਰੀ ਸਕੂਲਾਂ ਨੂੰ ਅਜਿਹੇ ਪੋ੍ਜੈਕਟ ਦਿੱਤੇ ਜਾ ਰਹੇ ਹਨ, ਜਿਸ ਨਾਲ ਵਿਦਿਆਰਥੀਆਂ ਦੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ।
ਗਿਆਰਵੀ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਲੱਗਭਗ 17 ਤਰ੍ਹਾਂ ਦੇ ਓਬਸਟੀਕਲ ਬਣਾਏ ਜਾ ਰਹੇ ਹਨ ਜੋਂ ਵਿਦਿਆਰਥੀਆਂ ਦੀ ਸਰੀਰਕ ਫਿਟਨੈਂਸ ਲਈ ਅਤਿ ਜ਼ਰੂਰੀ ਮੰਨੇ ਜਾਂਦੇ ਹਨ ਜਿਵੇਂ ਵਰਟੀਕਲ ਰੋਪ ਕਲਆਈਵਇੰਗ, ਕਲੀਅਰ ਜੰਪ, ਗੇਟ ਵਾਲਟ,ਜਿੰਗ ਲੈਗ ,ਹਾਈ ਵਾਲ ਜੰਪਇੰਗ, ਡਬਲ ਡਿੱਚ,ਪੁਲ ਅਪ ਵਾਰ,ਮੌਕੀ ਵਾਰ,ਡਿਪਸ ਵਾਰ,ਬੀਮ ਬੈਲਸ ਅਤੇ ਬੈਲਸਿੰਗ ਬਰਿਜ ਆਦਿ। ਇਹ ਸਾਰੇ ਈਵੈਂਟ ਵਿਦਿਆਰਥੀਆਂ ਦੀ ਸਰੀਰਕ ਸ਼ਕਤੀ ਵਿੱਚ ਵਾਧਾ ਕਰਨਗੇ।
ਪੰਜਾਬ ਦੇ ਬਹੁਤ ਸਾਰੇ ਸਕੂਲਾਂ ਲਈ ਪ੍ਰਤੀ ਸਕੂਲ ਦੋ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ,ਜੋਂ ਕਿ ਪੰਜਾਬ ਸਰਕਾਰ ਦਾ ਇੱਕ ਸ਼ਲਾਘਾ ਯੋਗ ਉਪਰਾਲਾ ਹੈ। ਹੁਣ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੈਰਾਂ ਮਿਲਟਰੀ ਫੋਰਸਿਸ ਅਤੇ ਫੋਜ਼ ਵਿਚ ਭਰਤੀ ਹੋਣ ਲਈ ਪੈਸੇ ਦੇ ਕੇ ਕੋਚਿੰਗ ਸੈਂਟਰਾਂ ਤੋਂ ਟ੍ਰੇਨਿੰਗ ਲੈਣ ਦੀ ਜ਼ਰੂਰਤ ਨਹੀਂ ਬਲਕਿ ਇਹ ਟ੍ਰੇਨਿੰਗ ਉਨ੍ਹਾਂ ਨੂੰ ਉਨ੍ਹਾਂ ਦੇ ਸਕੂਲਾ ਵਿਚ ਹੀ ਮੁੱਹਈਆ ਕਰਵਾਈ ਜਾਵੇ ਗਈ।