ਸ਼ਟਰ ਤੋੜਕੇ ਠੇਕੇ 'ਚੋਂ 25 ਹਜ਼ਾਰ ਰੁਪਏ ਤੇ ਸ਼ਰਾਬ ਚੋਰੀ

ਪਟਿਆਲਾ, 19 ਜਨਵਰੀ - ਬੀਤੀ ਰਾਤ ਤਿੰਨ ਚੋਰਾਂ ਨੇ ਸਥਾਨਕ ਤ੍ਰਿਪੜੀ ਸਥਿਤ ਸ਼ਰਾਬ ਠੇਕੇ ਦਾ ਸ਼ਟਰ ਤੋੜ ਕੇ 25 ਹਜ਼ਾਰ ਰੁਪਏ, ਅੰਗ੍ਰੇਜ਼ੀ ਸ਼ਰਾਬ ਦੀਆਂ ਸੱਤ ਪੇਟੀਆਂ ਅਤੇ ਮਹਿੰਗੀ ਸ਼ਰਾਬ ਦੀਆਂ ਕੁਝ ਬੋਤਲਾਂ ਚੋਰੀ ਕਰ ਲਈਆਂ। ਚੋਰੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ।

ਪਟਿਆਲਾ, 19 ਜਨਵਰੀ - ਬੀਤੀ ਰਾਤ ਤਿੰਨ ਚੋਰਾਂ ਨੇ ਸਥਾਨਕ ਤ੍ਰਿਪੜੀ ਸਥਿਤ ਸ਼ਰਾਬ ਠੇਕੇ ਦਾ ਸ਼ਟਰ ਤੋੜ ਕੇ 25 ਹਜ਼ਾਰ ਰੁਪਏ, ਅੰਗ੍ਰੇਜ਼ੀ ਸ਼ਰਾਬ ਦੀਆਂ ਸੱਤ ਪੇਟੀਆਂ ਅਤੇ ਮਹਿੰਗੀ ਸ਼ਰਾਬ ਦੀਆਂ ਕੁਝ ਬੋਤਲਾਂ ਚੋਰੀ ਕਰ ਲਈਆਂ। ਚੋਰੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ। ਤਿੰਨਾਂ ਵਿੱਚੋਂ ਦੋ ਨਕਾਬਪੋਸ਼ ਸਨ। ਚੋਰੀ ਨੂੰ ਤੜਕਸਾਰ 3 ਵਜੇ ਅੰਜਾਮ ਦਿੱਤਾ। ਸਵੇਰੇ 6 ਵਜੇ ਗੁਆਂਢੀ ਵੱਲੋਂ ਫੋਨ ਕਰਨ 'ਤੇ ਸ਼ਰਾਬ ਠੇਕੇਦਾਰ ਸੌਰਵ ਸੂਦ ਠੇਕੇ 'ਤੇ ਪਹੁੰਚਿਆ, ਉਸ ਵੱਲੋਂ ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੂਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।