
'ਉਮੰਗ' ਦੇ ਸਾਈਬਰ ਸੁਰੱਖਿਆ ਮਾਹਰ ਅਨੁਰਾਗ ਅਚਾਰਿਆ ਨੂੰ ਮਿਲਿਆ ਕੌਮੀ ਸਨਮਾਨ
ਪਟਿਆਲਾ, 19 ਜਨਵਰੀ - ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਈਬਰ ਸੁਰੱਖਿਆ ਐਕਸਪਰਟ ਅਨੁਰਾਗ ਅਚਾਰਿਆ ਨੂੰ ਆਈ.ਟੀ.ਅਤੇ ਪੁਲਿਸ ਵਿਭਾਗ ਵਿਚ ਤਕਨੀਕੀ ਸਹਾਇਤਾ ਨਾਲ ਮਸਲਿਆਂ ਨੂੰ ਸੁਖਾਲੇ ਢੰਗ ਨਾਲ ਹੱਲ ਕਰਨ ਲਈ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ, ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦੁਆਰਾ ਉਹਨਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦਿਆਂ ਹੋਇਆ ਸਨਮਾਨਤ ਕੀਤਾ ਗਿਆ ਹੈ।
ਪਟਿਆਲਾ, 19 ਜਨਵਰੀ - ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਈਬਰ ਸੁਰੱਖਿਆ ਐਕਸਪਰਟ ਅਨੁਰਾਗ ਅਚਾਰਿਆ ਨੂੰ ਆਈ.ਟੀ.ਅਤੇ ਪੁਲਿਸ ਵਿਭਾਗ ਵਿਚ ਤਕਨੀਕੀ ਸਹਾਇਤਾ ਨਾਲ ਮਸਲਿਆਂ ਨੂੰ ਸੁਖਾਲੇ ਢੰਗ ਨਾਲ ਹੱਲ ਕਰਨ ਲਈ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ, ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦੁਆਰਾ ਉਹਨਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦਿਆਂ ਹੋਇਆ ਸਨਮਾਨਤ ਕੀਤਾ ਗਿਆ ਹੈ। ਇਸਦੇ ਨਾਲ ਹੀ ਆਪਣੇ ਖੇਤਰ ਵਿਚ ਵਧੀਆ ਯੋਗਦਾਨ ਪਾਉਣ ਦੇ ਨਾਲ ਨਾਲ ਇਕ ਸਮਾਜ ਸੇਵੀ ਵਜੋਂ ਕੰਮ ਕਰਦਿਆਂ ਹੋਇਆਂ ਅਚਾਰਿਆ ਪਿਛਲੇ ਕੁਝ ਸਮੇਂ ਤੋਂ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਇੰਟਰਨੇਟ ਦੀ ਸਹੀ ਵਰਤੋਂ ਕਰਨ ਅਤੇ ਨਾਲ ਨਾਲ ਇੰਟਰਨੇਟ ਤੋਂ ਹੋਣ ਵਾਲੇ ਅਪਰਾਧ ਤੋਂ ਬਚਣ ਬਾਰੇ ਜਾਣਕਾਰੀ ਦੇ ਰਹੇ ਹਨ ਜੋ ਕਿ ਭਵਿੱਖ ਵਿਚ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ। ਅਚਾਰਿਆ ਨੇ ਦੱਸਿਆ ਕਿ ਉਨ੍ਹਾਂ ਦਾ ਮੁਖ ਉਦੇਸ਼ ਆਧੁਨਿਕ ਟੈਕਨਾਲੋਜੀ ਨੂੰ ਦੇਖਦਿਆਂ ਪੁਲਿਸ ਵਿਭਾਗ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਜਾਣਕਾਰੀ ਦੇਣਾ ਹੈ ਤਾਂ ਜੋ ਮੋਬਾਇਲ ਰਾਹੀਂ ਹੋਣ ਵਾਲੇ ਧੋਖਿਆਂ ਤੋਂ ਬਚਣ ਲਈ ਜਾਗਰੂਕਤਾ ਵਧਾਈ ਜਾ ਸਕੇ।
