
ਖ਼ਾਲਸਾ ਕਾਲਜ ਗੜ੍ਹਸ਼ੰਕਰ ’ਚ ਐਜ਼ੂਕੇਸ਼ਨ ਵਿਭਾਗ ਨੇ ਵੱਖ-ਵੱਖ ਮੁਕਾਬਲੇ ਕਰਵਾਏ।
ਗੜ੍ਹਸ਼ੰਕਰ 19 ਜਨਵਰੀ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਐਜ਼ੂਕੇਸ਼ਨ ਵਿਭਾਗ ਵਲੋਂ ਸਕਿਲ ਇਨ ਟੀਚਿੰਗ ਅਤੇ ਬੈੱਸਟ ਟੀਚਿੰਗ ਏਡ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਵਿਭਾਗ ਦੇ 43 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ ਹਿੱਸਾ ਲਿਆ। ਸਕਿੱਲ ਇਨ ਟੀਚਿੰਗ ਮੁਕਾਬਲੇ ’ਚ ਟੀਚਿੰਗ ਆਫ਼ ਪੰਜਾਬੀ ਦੇ ਮੁਕਾਬਲੇ ਵਿਚ ਬਲਜੀਤ ਨੇ ਪਹਿਲਾ, ਮਾਨਸੀ ਨੇ ਦੂਜਾ ਤੇ ਲੋਟਸ ਨੇ ਤੀਜਾ ਸਥਾਨ ਹਾਸਿਲ ਕੀਤਾ।
ਗੜ੍ਹਸ਼ੰਕਰ 19 ਜਨਵਰੀ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਐਜ਼ੂਕੇਸ਼ਨ ਵਿਭਾਗ ਵਲੋਂ ਸਕਿਲ ਇਨ ਟੀਚਿੰਗ ਅਤੇ ਬੈੱਸਟ ਟੀਚਿੰਗ ਏਡ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਵਿਭਾਗ ਦੇ 43 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ ਹਿੱਸਾ ਲਿਆ। ਸਕਿੱਲ ਇਨ ਟੀਚਿੰਗ ਮੁਕਾਬਲੇ ’ਚ ਟੀਚਿੰਗ ਆਫ਼ ਪੰਜਾਬੀ ਦੇ ਮੁਕਾਬਲੇ ਵਿਚ ਬਲਜੀਤ ਨੇ ਪਹਿਲਾ, ਮਾਨਸੀ ਨੇ ਦੂਜਾ ਤੇ ਲੋਟਸ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਟੀਚਿੰਗ ਆਫ਼ ਇੰਗਲਿਸ਼ ਵਿਚ ਹਰਨੀਤ ਕੌਰ ਨੇ ਪਹਿਲਾ, ਸੁਨੀਤਾ ਨੇ ਦੂਜਾ ਤੇ ਪਾਇਲ ਨੇ ਤੀਜਾ ਸਥਾਨ ਹਾਸਿਲ ਕੀਤਾ। ਟੀਚਿੰਗ ਆਫ਼ ਮੈਥੇਮੈਟਿਕਸ ਵਿਚ ਜਤਿਨ ਕੁਮਾਰ ਕੈਂਥ ਨੇ ਪਹਿਲਾ, ਵਰਸ਼ਾ ਨੇ ਦੂਜਾ ਤੇ ਮਨੀਸ਼ਾ ਗੰਗੜ ਨੇ ਤੀਜਾ ਸਥਾਨ ਹਾਸਿਲ ਕੀਤਾ। ਟੀਚਿੰਗ ਆਫ਼ ਸਾਇੰਸ ਵਿਚ ਕੋਮਲ ਨੇ ਪਹਿਲਾ, ਜਤਿਨ ਕੁਮਾਰ ਕੈਂਥ ਨੇ ਦੂਜਾ ਤੇ ਹਿਮਾਂਸ਼ੀ ਨੇ ਤੀਜਾ ਸਥਾਨ, ਟੀਚਿੰਗ ਆਫ਼ ਸੋਸ਼ਲ ਸਟੱਡੀਜ਼ ਵਿਚ ਪਾਇਲ ਨੇ ਪਹਿਲਾ, ਨਵਰੂਪ ਨੇ ਦੂਜਾ ਤੇ ਸੁਮਿਤੀ ਨੇ ਤੀਜਾ ਸਥਾਨ ਹਾਸਿਲ ਕੀਤਾ। ਬੈਸਟ ਟੀਚਿੰਗ ਏਡ ਮੁਕਾਬਲੇ ਦੇ ਟੀਚਿੰਗ ਆਫ਼ ਪੰਜਾਬੀ ਵਿਸ਼ੇ ਵਿਚ ਬਲਜੀਤ ਨੇ ਪਹਿਲਾ, ਅਮਨਦੀਪ ਕੌਰ ਨੇ ਦੂਜਾ ਤੇ ਸਿਮਰਨ ਨੇ ਤੀਜਾ ਸਥਾਨ ਹਾਸਿਲ ਕੀਤਾ। ਟੀਚਿੰਗ ਆਫ਼ ਅੰਗਰੇਜ਼ੀ ਵਿਚ ਨਵਰੂਪ ਨੇ ਪਹਿਲਾ, ਇਸ਼ਾ ਨੇ ਦੂਜਾ ਤੇ ਸੁਮਿਤੀ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਟੀਚਿੰਗ ਆਫ਼ ਮੈਥੇਮੈਟਿਕਸ ਵਿਚ ਅਨੀਕੇਤ ਸ਼ਰਮਾ ਨੇ ਪਹਿਲਾ, ਮਨਮੀਤ ਕੌਰ ਨੇ ਦੂਜਾ ਤੇ ਜਤਿਨ ਕੁਮਾਰ ਕੈਂਥ ਨੇ ਤੀਜਾ ਸਥਾਨ, ਟੀਚਿੰਗ ਆਫ਼ ਸਾਇੰਸ ਵਿਚ ਗੁਰਪਿੰਦਰ ਕੌਰ ਨੇ ਪਹਿਲਾ, ਮਨਮੀਤ ਕੌਰ ਨੇ ਦੂਜਾ ਤੇ ਸਾਕਸ਼ੀ ਨੇ ਤੀਜਾ ਸਥਾਨ ਹਾਸਿਲ ਕੀਤਾ। ਟੀਚਿੰਗ ਆਫ਼ ਸੋਸ਼ਲ ਸਟੱਡੀਜ਼ ਵਿਚ ਪਾਇਲ ਨੇ ਪਹਿਲਾ, ਨਵਰੂਪ ਨੇ ਦੂਜਾ ਤੇ ਸੁਮਿਤੀ ਨੇ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਲਖਵਿੰਦਰਜੀਤ ਕੌਰ ਅਤੇ ਵਿਭਾਗ ਮੁੱਖੀ ਡਾ. ਸੰਘਾ ਗੁਰਬਖਸ਼ ਕੌਰ ਨੇ ਅਵੱਲ ਰਹੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ।
