
ਕਬੱਡੀ ਖਿਡਾਰੀ ਬਿੰਦਰੂ 'ਤੇ ਹਮਲੇ ਦਾ ਤੀਜਾ ਦੋਸ਼ੀ ਵੀ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ
ਪਟਿਆਲਾ, 19 ਜਨਵਰੀ - ਪਟਿਆਲਾ ਦੇ ਸੀ ਆਈ ਏ ਸਟਾਫ ਵੱਲੋਂ ਅੱਜ ਇੱਕ ਹੋਰ ਗ੍ਰਿਫ਼ਤਾਰੀ ਨਾਲ ਮੋਗਾ 'ਚ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ 'ਤੇ ਫਾਇਰਿੰਗ ਦਾ ਮਾਮਲਾ ਪੂਰੀ ਤਰ੍ਹਾਂ ਸੁਲਝਾ ਲਿਆ ਗਿਆ ਹੈ।
ਪਟਿਆਲਾ, 19 ਜਨਵਰੀ - ਪਟਿਆਲਾ ਦੇ ਸੀ ਆਈ ਏ ਸਟਾਫ ਵੱਲੋਂ ਅੱਜ ਇੱਕ ਹੋਰ ਗ੍ਰਿਫ਼ਤਾਰੀ ਨਾਲ ਮੋਗਾ 'ਚ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ 'ਤੇ ਫਾਇਰਿੰਗ ਦਾ ਮਾਮਲਾ ਪੂਰੀ ਤਰ੍ਹਾਂ ਸੁਲਝਾ ਲਿਆ ਗਿਆ ਹੈ। ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤੀਜੇ ਦੋਸ਼ੀ ਯਸਮਨ ਸਿੰਘ ਉਰਫ਼ ਯਸੂ ਨੂੰ ਅੱਜ ਸ਼ੰਭੂ ਬਾਰਡਰ ਨੇੜੇ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਹਰਿਆਣਾ ਵਿੱਚ ਭੱਜਣ ਦੀ ਤਾਕ ਵਿੱਚ ਸੀ। ਉਸ ਕੋਲੋਂ .32 ਬੋਰ ਦੇ ਦੋ ਪਿਸਤੌਲ ਤੇ 10 ਕਾਰਤੂਸ ਬਰਾਮਦ ਕੀਤੇ ਗਏ ਹਨ। ਯਸੂ ਬਠਿੰਡਾ ਦਾ ਰਹਿਣ ਵਾਲਾ ਹੈ ਤੇ ਪੁਲਿਸ ਨੂੰ ਉਸਦੀ ਪਿਛਲੇ ਤਿੰਨ ਮਹੀਨਿਆਂ ਤੋਂ ਤਲਾਸ਼ ਸੀ। ਧੂਰਕੋਟ ਰਣਸੀਂਹ (ਮੋਗਾ) ਦੇ ਰਹਿਣ ਵਾਲੇ ਬਿੰਦਰੂ 'ਤੇ ਫਾਇਰਿੰਗ ਦੇ ਦੋ ਦੋਸ਼ੀ ਸੰਦੀਪ ਸਿੰਘ ਸੀਪਾ (ਸਿਉਣਾ-ਪਟਿਆਲਾ) ਤੇ ਬੇਅੰਤ ਸਿੰਘ (ਮੋਗਾ) ਨੂੰ ਪਟਿਆਲਾ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਦੋਵਾਂ ਤੋਂ 3 ਪਿਸਤੌਲ ਤੇ 10 ਕਾਰਤੂਸ ਬਰਾਮਦ ਕੀਤੇ ਗਏ ਸਨ। ਐਸ ਐਸ ਪੀ ਨੇ ਦੱਸਿਆ ਕਿ ਯਸੂ ਨਵਾਂ ਹੀ "ਖਿਡਾਰੀ" ਹੈ, ਉਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ।
