ਨਵਜੋਤ ਸਿੱਧੂ ਪੰਜਾਬ ਦੀ ਸਿਆਸਤ 'ਚ ਮੁੜ ਹੋਣ ਲੱਗੇ ਸਰਗਰਮ, ਕੀਤੀ ਮੀਟਿੰਗ
ਪਟਿਆਲਾ, 18 ਅਪ੍ਰੈਲ - ਕ੍ਰਿਕਟ ਤੋਂ ਮਗਰੋਂ ਸਿਆਸਤ 'ਚ ਆਏ ਨਵਜੋਤ ਸਿੰਘ ਸਿੱਧੂ ਦਾ "ਪਹਿਲਾ ਪਿਆਰ" ਕ੍ਰਿਕਟ ਹੀ ਸੀ ਪਰ ਹੁਣ ਇਹ ਥਾਂ ਸਿਆਸਤ ਨੇ ਲੈ ਲਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਿਆਸਤ ਨਾਲੋਂ ਵੱਧ ਉਹ ਆਪਣੀ ਪਤਨੀ ਦੀ ਸਿਹਤ ਵੱਲ ਧਿਆਨ ਦੇਣਗੇ, ਉਹ ਧਿਆਨ ਦੇ ਵੀ ਰਹੇ ਹਨ ਪਰ ਸਿਆਸਤ ਚੀਜ਼ ਹੀ ਐਸੀ ਹੈ ".... ਨਾ ਛੋੜੀ ਜਾਏ"।

ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਪਟਿਆਲਾ ਵਿੱਚ ਕੁਝ "ਚੋਣਵੇਂ ਸੀਨੀਅਰ ਨੇਤਾਵਾਂ" ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ ਇਸ ਗੱਲ ਦੀ ਹਾਮੀ ਭਰਦੀ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਨਵਜੋਤ ਸਿੰਘ ਸਿੱਧੂ ਮੁੜ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋ ਰਹੇ ਹਨ। ਪਤਾ ਲੱਗਾ ਹੈ ਕਿ ਅੱਜ ਦੀ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਵੀ ਹਾਜ਼ਰ ਸਨ ਤੇ ਇਸ ਮੀਟਿੰਗ ਵਿੱਚ ਆਗਾਮੀ ਲੋਕ ਸਭਾ ਚੋਣਾਂ ਬਾਰੇ ਹੀ ਚਰਚਾ ਹੋਈ। ਇਸ ਮੀਟਿੰਗ ਵਿੱਚ ਸੁਰਜੀਤ ਧੀਮਾਨ, ਜਗਦੇਵ ਕਮਾਲੂ, ਮਹੇਸ਼ ਇੰਦਰ ਸਿੰਘ, ਨਾਜ਼ਰ ਸਿੰਘ ਮਾਨਸ਼ਾਹੀਆ ਸ਼ਾਮਲ ਸਨ।
ਕੁਝ ਸਮਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਉਹ ਕੈਂਸਰ ਤੋਂ ਪੀੜਤ ਆਪਣੀ ਪਤਨੀ ਦੇ ਇਲਾਜ ਨੂੰ ਪਹਿਲ ਦੇ ਰਹੇ ਹਨ ਤੇ ਸਿਆਸਤ ਨੂੰ ਸਮਾਂ ਨਹੀਂ ਦੇ ਸਕਦੇ। ਇਸ ਮਗਰੋਂ ਉਨ੍ਹਾਂ ਆਈ ਪੀ ਐਲ ਕ੍ਰਿਕਟ ਮੁਕਾਬਲੇ ਲਈ ਕਮੈਂਟਰੀ ਕਰਨੀ ਕਬੂਲ ਕਰ ਲਈ ਸੀ। ਅੱਜ ਦੀ ਮੀਟਿੰਗ ਤੋਂ ਬਾਅਦ ਹੁਣ ਵੇਖਣ ਵਾਲੀ ਗੱਲ ਇਹ ਰਹਿ ਜਾਂਦੀ ਹੈ ਕਿ ਨਵਜੋਤ ਸਿੱਧੂ ਆਈ ਪੀ ਐਲ ਵਿੱਚ ਹੀ ਚੌਕੇ- ਛੱਕਿਆਂ ਦੀ ਦਿਲਚਸਪ ਕਮੈਂਟਰੀ ਕਰਨਗੇ ਜਾਂ ਪੰਜਾਬ ਵਿੱਚ ਆਮ ਚੋਣਾਂ ਦੇ ਹੌਲੀ ਹੌਲੀ ਗਰਮ ਹੋ ਰਹੇ ਮਾਹੌਲ ਵਿੱਚ ਆਪਣੇ "ਤੇਜ਼- ਤਰਾਰ ਸਿਆਸਤੀ ਬੋਲਾਂ ਦੇ ਚੌਕੇ-ਛੱਕੇ" ਵੀ ਮਾਰਨਗੇ !