'ਵਾਤਾਵਰਨ ਬਚਾਓ ਮੁਹਿੰਮ' ਤਹਿਤ ਪਿੰਡ ਸਾਧੋਵਾਲ ਵਿਖੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ।

ਅੱਜ ‘ਵਾਤਾਵਰਨ ਬਚਾਓ ਮੁਹਿੰਮ’ ਤਹਿਤ ਅੱਜ ਪਿੰਡ ਸਾਧੋਵਾਲ ਵਿੱਚ ਆਜੀਵਿਕਾ ਸੈਲਫ ਹੈਲਪ ਗਰੁੱਪ ਸਾਧੋਵਾਲ ਵੱਲੋਂ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਸਰਪੰਚ ਹਰਪ੍ਰੀਤ ਬੈਂਸ, ਹੈਪੀ ਸਾਧੋਵਾਲ, ਮਨਮੋਹ ਸਿੰਘ, ਗਿਆਨ ਅਤੇ ਰਾਜ ਨੇ ਕਿਹਾ ਕਿ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਆਉਣ ਵਾਲੇ ਸਮੇਂ ਵਿੱਚ ਖ਼ਤਰਨਾਕ ਸਾਬਤ ਹੋ ਸਕਦੀ ਹੈ।

ਅੱਜ ‘ਵਾਤਾਵਰਨ ਬਚਾਓ ਮੁਹਿੰਮ’ ਤਹਿਤ ਅੱਜ ਪਿੰਡ ਸਾਧੋਵਾਲ ਵਿੱਚ ਆਜੀਵਿਕਾ ਸੈਲਫ ਹੈਲਪ ਗਰੁੱਪ ਸਾਧੋਵਾਲ ਵੱਲੋਂ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਸਰਪੰਚ ਹਰਪ੍ਰੀਤ ਬੈਂਸ, ਹੈਪੀ ਸਾਧੋਵਾਲ, ਮਨਮੋਹ ਸਿੰਘ, ਗਿਆਨ ਅਤੇ ਰਾਜ ਨੇ ਕਿਹਾ ਕਿ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਆਉਣ ਵਾਲੇ ਸਮੇਂ ਵਿੱਚ ਖ਼ਤਰਨਾਕ ਸਾਬਤ ਹੋ ਸਕਦੀ ਹੈ। ਜਿਸ ਦਾ ਮਨੁੱਖੀ ਜੀਵਨ 'ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਾਤਾਵਰਨ ਦੇ ਵਿਗੜ ਰਹੇ ਸੰਤੁਲਨ ਲਈ ਮਨੁੱਖ ਸਭ ਤੋਂ ਵੱਧ ਜ਼ਿੰਮੇਵਾਰ ਹੈ ਕਿਉਂਕਿ ਮਨੁੱਖ ਘੱਟ ਸਮੇਂ ਵਿੱਚ ਵੱਧ ਮੁਨਾਫ਼ਾ ਕਮਾਉਣ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਪਿੰਡ ਸਾਧੋਵਾਲ ਵਿੱਚ ਬੂਟੇ ਲਗਾ ਕੇ ਬੀਬੀ ਗਿਆਨ ਕੌਰ, ਵਿਸ਼ਾਲੀ, ਨਵਦੀਪ ਕੌਰ, ਸੀਤਾ ਦੇਵੀ, ਰਜਨੀ, ਕ੍ਰਿਸ਼ਨਾ ਦੇਵੀ, ਸੁਰਿੰਦਰ ਕੌਰ, ਸੁਮਨ ਰਾਣੀ ਅਤੇ ਕਮਲਾ ਦੇਵੀ ਵੱਲੋਂ ‘ਵਾਤਾਵਰਣ ਬਚਾਓ ਮੁਹਿੰਮ’ ਦੀ ਸ਼ੁਰੂਆਤ ਕੀਤੀ ਗਈ।