ਮਾਲਵਿੰਦਰ ਸਿੰਘ ਕੰਗ ਗੜ੍ਹਸ਼ੰਕਰ ਤੋਂ ਵੱਡੀ ਜਿੱਤ ਦਰਜ ਕਰਨਗੇ - ਜੈ ਕ੍ਰਿਸ਼ਨ ਸਿੰਘ ਰੌੜੀ

ਮਾਹਿਲਪੁਰ, (12 ਅਪ੍ਰੈਲ) - 18 ਵੀਂ ਲੋਕ ਸਭਾ ਚੋਣਾਂ 2024 ਵਿੱਚ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦਾ ਗੜ੍ਹਸ਼ੰਕਰ ਹਲਕੇ ਵਿੱਚ ਪਹੁੰਚਣ ਉਤੇ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਪਾਰਟੀ ਦਫਤਰ ਵਿਖੇ ਹੋਏ ਵਿਸ਼ਾਲ ਜਨਤਕ ਇਕੱਠ ਵਿਚ ਭਰਵਾਂ ਤੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਪੈਂਦੇ 9 ਹਲਕਿਆ ਵਿੱਚੋ ਹਲਕਾ ਗੜਸ਼ੰਕਰ ਪਾਰਟੀ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ ਸਭ ਤੋਂ ਵੱਡੇ ਫਰਕ ਨਾਲ ਜਿੱਤਾ ਭਾਰਤੀ ਸੰਸਦ ਵਿੱਚ ਭੇਜੇਗਾ।

ਇਸ ਮੌਕੇ ਉਹਨਾਂ ਕਿਹਾ ਕਿ ਪਿਛਲੇ ਦਿਨੀ ਪਿੰਡਾਂ ਵਿੱਚ ਉਹਨਾਂ ਦੀ ਹਾਜਰੀ ਵਿੱਚ ਅਤੇ ਆਪ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜਰੀ ਵਿੱਚ ਹਲਕੇ ਦੀਆਂ ਵੱਖ ਵੱਖ ਪਾਰਟੀਆ ਦੇ ਵੱਡੇ ਆਗੂ ਅਤੇ ਸ਼ਹਿਰ ਦੀ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਸਾਰੇ ਐਮ ਸੀ ਤੇ ਸਮਾਜਿਕ ਸਖਸ਼ੀਅਤਾਂ ਦਾ ਸ਼ਾਮਿਲ ਹੋਣਾ ਵੱਡੀ ਜਿੱਤ ਦੀ ਗਵਾਹੀ ਭਰੇਗਾ। ਇਸ ਮੌਕੇ ਭਾਜਪਾ ਆਗੂ ਐਡਵੋਕੇਟ ਸੌਰਵ ਕੁਮਾਰ ਭਰੋਵਾਲ, ਅਕਾਲੀ ਆਗੂ ਨਵਲ ਦੱਤ ਬਾਲੀ, ਭਾਜਪਾ ਆਗੂ  ਵਿੱਕੀ ਸੈਲਾ ਭੱਠੇ ਵਾਲੇ, ਗੌਰਵ ਅਰੋੜਾ, ਸਮੀਰ ਗਰਗ, ਸੁਰਿੰਦਰ ਕੁਮਾਰ ਬਿੱਟਾ, ਜਤਿੰਦਰ ਕੁਮਾਰ, ਸਾਹਿਲ ਬਹਿਲ, ਯੂਥ ਆਗੂ ਕੁਲਵੀਰ ਥਾਂਦੀ, ਕਾਂਗਰਸੀ ਆਗੂ ਤੀਰਥ ਮਲ੍ਹੀ, ਪਿਆਰਾ ਸਿੰਘ ਮਹਿਤਬਪੁਰ, ਧਰਮ ਸਿੰਘ ਫੌਜੀ ਮਾਹਿਲਪੁਰ, ਰੇਖਾ ਰਾਣੀ ਮਾਹਿਲਪੁਰ ਪੁਰ ਤੋਂ ਇਲਾਵਾ ਵੱਡੀ ਗਿਣਤੀ ਵੱਖ ਵੱਖ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ।ਇਸ ਮੌਕੇ ਉਹਨਾਂ ਜਨਤਾ ਨੂੰ ਸੰਬੋਧਨ ਕਰਦਿਆ ਪੰਜਾਬ ਸਰਕਾਰ ਦੀਆ ਪ੍ਰਾਪਤੀਆ ਦਾ ਜਿਕਰ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਾਂਗ ਕੇਂਦਰ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਾਉਣ ਲਈ ਮਾਲਵਿੰਦਰ ਸਿੰਘ ਕੰਗ ਸਮੇਤ ਪੰਜਾਬ ਦੀਆ 13 ਸੀਟਾਂ ਉਤੇ ਖੜੇ ਆਪ ਉਮੀਦਵਾਰਾਂ ਨੂੰ ਜਿਤਾਉਣਾ ਪੰਜਾਬੀਆ ਲਈ ਇਸ ਕਰਕੇ ਅਤਿ ਜਰੂਰੀ ਹੈ ਤਾਂ ਜੋ ਪੰਜਾਬ ਨੂੰ ਪੂਰਨ ਰੂਪ ਵਿੱਚ ਰੰਗਲਾ ਖੁਸ਼ਹਾਲ ਤੇ ਤੰਦਰੁਸਤ ਬਣਾਇਆ ਜਾ ਸਕੇ।
ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਲਈ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਹੁਰਾਂ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਤੇ ਵਿਸ਼ਾਲ ਇਕੱਠ  ਦਾ ਸਵਾਗਤ ਤੇ ਸਮਰਥਨ ਦੇਣ ਲਈ ਧੰਨਵਾਦ ਕਰਦਿਆ ਕਿਹਾ ਕਿ ਉਹ ਪਾਰਟੀ ਤੇ ਪਬਲਿਕ ਦੇ ਵਫਾਦਾਰ ਸਿਪਾਹੀ ਬਣਕੇ ਲੋਕ ਹਿੱਤ ਕਾਰਜਾਂ ਭਾਰਤੀ ਸੰਸਦ ਵਿੱਚ ਤਰਥੱਲੀ ਮਚਾ ਦੇਣਗੇ।ਇਸ ਮੌਕੇ ਉਹਾਂ ਕਿਹਾ ਕਿ ਜਿਵੇ ਪੰਜਾਬ ਵਿਧਾਨ ਸਭਾ ਵਿੱਚ ਮੇਰੇ ਵੀਰ ਵਿਧਾਇਕ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਪੰਜਾਬ ਵਿਧਾਨ ਸਭਾ ਵਿੱਚ ਹਲਕਾ ਗੜ੍ਹਸ਼ੰਕਰ ਦੇ ਚੱਪੇ ਚੱਪੇ ਦੀ ਗੱਲ ਕਰਕੇ ਸਰਵਪੱਖੀ ਵਿਕਾਸ ਦੀ ਮੁਹਿੰਮ ਛੇੜੀ ਹੋਈ ਹੈ ਉਵੇ ਹੀ ਮੈਂ ਲੋਕ ਸਭਾ ਵਿੱਚ ਹਲਕਾ ਗੜ੍ਹਸ਼ੰਕਰ ਨੂੰ ਸਮਾਰਟ ਹਲਕਾ ਬਣਵਾ ਹੀ ਸਾਹ ਲਵਾਂਗਾ। ਇਸ ਮੌਕੇ ਉਹਨਾਂ ਕਿਹਾ ਕਿ ਆਪ ਦੇ ਰਾਸ਼ਟਰੀ ਕਨਵੀਨਰ ਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਫਰਜੀ ਕੇਸ ਰਾਹੀਂ ਜੇਲ੍ਹ ਵਿੱਚ ਬੰਦ ਕਰਨ ਦੀ ਕੋਝੀ ਹਰਕਤ ਤੋਂ ਛੁਟਕਾਰਾ ਪਾਉਣ ਲਈ ਜੇਲ ਦਾ ਜਵਾਬ ਵੋਟ ਨਾਲ ਦੇ ਕੇ ਭਾਜਪਾ ਨੂੰ ਭਜਾਓ ਤੇ ਲੋਕਤੰਤਰ ਨੂੰ ਬਚਾਉਣ ਲਈ ਅੱਗੇ ਆਓ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਸਰਪੰਚ ,ਪੰਚ ਤੇ ਆਪ ਵਲੰਟੀਅਰ ਵੋਟਰ ਸਪੋਰਟਰ ਆਗੂ ਤੇ ਅਹੁਦੇਦਾਰ ਹਾਜ਼ਰ ਸਨ।