ਵਿਸ਼ਵਕਰਮਾ ਪੂਜਨ ਦਿਵਸ ਦੇ ਸਮਾਗਮ ਵਿੱਚ ਪ੍ਰਨੀਤ ਕੌਰ ਤੇ ਪੰਨੂੰ ਸਮੇਤ ਕਈ ਨੇਤਾਵਾਂ ਨੇ ਭਰੀ ਹਾਜ਼ਰੀ

ਪਟਿਆਲਾ, 13 ਨਵੰਬਰ : ਜਗਤ ਗੁਰੂ ਬਾਬਾ ਵਿਸ਼ਵਕਰਮਾ ਜੀ ਮਹਾਰਾਜ ਦਾ ਪੂਜਨ ਉਤਸਵ ਅੱਜ ਸ਼ਹਿਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਕਾਰੀਗਰਾਂ, ਸਨਅਤਕਾਰਾਂ ਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸ਼ਹਿਰ ਦਾ ਮੁੱਖ ਸਮਾਗਮ ਲਾਹੌਰੀ ਗੇਟ ਵਿਖੇ ਵਿਸ਼ਵਕਰਮਾ ਮੰਦਰ ਕਮੇਟੀ ਦੇ ਚੈਰੀਟੇਬਲ, ਐਜੂਕੇਸ਼ਨ ਤੇ ਵੈਲਫ਼ੇਅਰ ਟਰੱਸਟ ਵੱਲੋਂ ਆਯੋਜਿਤ ਕੀਤਾ ਗਿਆ।

ਪਟਿਆਲਾ, 13  ਨਵੰਬਰ : ਜਗਤ ਗੁਰੂ ਬਾਬਾ ਵਿਸ਼ਵਕਰਮਾ ਜੀ ਮਹਾਰਾਜ ਦਾ ਪੂਜਨ ਉਤਸਵ ਅੱਜ ਸ਼ਹਿਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਕਾਰੀਗਰਾਂ, ਸਨਅਤਕਾਰਾਂ ਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸ਼ਹਿਰ ਦਾ ਮੁੱਖ ਸਮਾਗਮ ਲਾਹੌਰੀ ਗੇਟ ਵਿਖੇ ਵਿਸ਼ਵਕਰਮਾ ਮੰਦਰ ਕਮੇਟੀ ਦੇ ਚੈਰੀਟੇਬਲ, ਐਜੂਕੇਸ਼ਨ ਤੇ ਵੈਲਫ਼ੇਅਰ ਟਰੱਸਟ ਵੱਲੋਂ ਆਯੋਜਿਤ ਕੀਤਾ ਗਿਆ। ਇਸ ਮੌਕੇ ਕਈ ਸਿਆਸੀ ਆਗੂਆਂ ਨੇ ਵੀ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਐੱਚ ਐੱਸ ਹੰਸਪਾਲ ਚੈਅਰਮੈਨ ਪੰਜਾਬ ਐਨਰਜੀ ਡਿਵੈਲਪਮੈਂਟ ਐਸੋਸੀਏਸ਼ਨ, ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਮੁੱਖ ਮੰਤਰੀ ਪੰਜਾਬ ਦੇ ਮੀਡੀਆ ਡਾਇਰੈਕਟਰ ਬਲਤੇਜ ਸਿੰਘ ਪੰਨੂੰ, ਵਿਧਾਇਕ ਸਨੌਰ ਹਰਮੀਤ ਸਿੰਘ ਪਠਾਣਮਾਜਰਾ ਦੀ ਧਰਮ ਪਤਨੀ ਸਿਮਰਨਜੀਤ ਕੌਰ, ਆਮ ਆਦਮੀ ਪਾਰਟੀ ਦੇ ਲੋਕ ਸਭਾ ਪਟਿਆਲਾ ਇੰਚਾਰਜ ਇੰਦਰਜੀਤ ਸਿੰਘ ਸੰਧੂ, "ਆਪ" ਦੇ ਪਟਿਆਲਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਸਾਬਕਾ ਮੇਅਰ ਤੇ ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ, ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ ਸ਼ਾਮਲ ਸਨ। ਬੁਲਾਰਿਆਂ ਨੇ ਸਨਅਤੀ ਵਿਕਾਸ ਵਿੱਚ ਵਿਸ਼ਵਕਰਮਾ ਵੰਸ਼ੀ ਤੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਨਿਭਾਈ ਗਈ ਭੂਮਿਕਾ ਦੀ ਭਰਵੀਂ ਪ੍ਰਸ਼ੰਸਾ ਕੀਤੀ। ਇਸ ਤੋਂ ਪਹਿਲਾਂ ਸਵੇਰੇ ਹਵਨ ਯੱਗ ਮਗਰੋਂ ਝੰਡੇ ਦੀ ਰਸਮ ਮਨਮੋਹਨ ਸਿੰਘ ਅਤਲੀ ਨੇ ਨਿਭਾਈ। ਗੁਰਬਾਣੀ ਕੀਰਤਨ ਗੁਰੂ ਨਾਨਕ ਨਗਰ, ਗਲੀ ਨੰ. 9 ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਤਿਸੰਗ ਜੱਥੇ ਦੁਆਰਾ ਕੀਤਾ ਗਿਆ। ਗਾਇਕ ਕਲਾਕਾਰ ਪਰਮਿੰਦਰ ਸਿੰਘ ਅਲਬੇਲਾ ਨੇ ਧਾਰਮਿਕ ਅਤੇ ਸਮਾਜਿਕ ਗੀਤ ਪੇਸ਼ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟ੍ਰਸਟ ਦੇ ਚੇਅਰਮੈਨ ਕਾਕਾ ਸਿੰਘ ਮੈਹਣੇ, ਪ੍ਰਧਾਨ ਸੁਰਜੀਤ ਸਿੰਘ ਮਹਿਲ ਤੇ ਸਰਪ੍ਰਸਤ ਬਚਨ ਸਿੰਘ ਹੂੰਝਣ ਤੋਂ ਇਲਾਵਾ ਹੋਰ ਕਈ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ। ਗੁਰੂ ਕਾ ਲੰਗਰ ਲਗਾਤਾਰ ਵਰਤਦਾ ਰਿਹਾ।