ਪੋਲੀਟੈਕਨਿਕ ਕਾਲਜ ਦੇ 30 ਵਿਦਿਆਰਥੀਆਂ ਨੇ ਭੱਦੀ ਅਤੇ ਮੋਹਾਲੀ ਦਾ ਕੀਤਾ ਉਦਯੋਗਿਕ ਦੌਰਾ

ਨਵਾਂਸ਼ਹਿਰ - ਕੇਸੀ ਪੌਲੀਟੈਕਨਿਕ ਕਾਲਜ ਦੇ ਮਕੈਨੀਕਲ, ਸਿਵਲ, ਕੰਪਿਊਟਰ ਅਤੇ ਇਲੈਕਟਰੀਕਲ ਵਿਭਾਗਾਂ ਦੇ 30 ਵਿਦਿਆਰਥੀਆਂ ਨੇ ਕਾਰਜਕਾਰੀ ਪ੍ਰਿੰਸੀਪਲ ਇੰਜ. ਜਫਤਾਰ ਅਹਿਮਦ ਦੀ ਦੇਖ-ਰੇਖ ’ਚ ਭੱਦੀ ਅਤੇ ਮੋਹਾਲੀ ਦਾ ਉਦਯੋਗਿਕ ਦੌਰਾ ਕੀਤਾ। ਉਨ੍ਹਾਂ ਦੇ ਨਾਲ ਇੰਜ. ਸੋਮ ਰਾਜ ਸ਼ਰਮਾ, ਇੰਜ. ਸੰਤੋਸ਼ ਕੁਮਾਰ, ਇੰਜ. ਦਵਿੰਦਰ ਸਿੰਘ ਅਤੇ ਡਰਾਈਵਰ ਜਗਦੀਸ਼ ਕੁਮਾਰ ਸੁੱਖਾ ਵੀ ਗਏ। ਇਹ ਦੌਰਾ ਇੰਜ. ਜਫਤਾਰ ਅਹਿਮਦ ਅਤੇ ਇੰਜ. ਅਲਕਾ ਭਾਰਦਵਾਜ ਵਲੋਂ ਰਵਾਨਾ ਕੀਤਾ ਗਿਆ।

ਇੰਜ. ਸੋਮ ਰਾਜ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀ ਪਹਿਲਾਂ ਬਲਾਚੌਰ ਦੇ ਨੇੜੇ ਭੱਦੀ ਲਿਫਟ ਇਰੀਗੇਸ਼ਨ ਸਕੀਮ ਅਧੀਨ ਚੱਲ ਰਹੇ ਪਾਣੀ ਨਾਲ ਸਬੰਧਤ ਪ੍ਰੋਜੈਕਟ ਦੇਖਣ ਗਏ, ਫਿਰ ਥਿੰਕ ਨੈਕਸਟ ਟੈਕਨਾਲੋਜੀ ਮੁਹਾਲੀ ਗਏ। ਭੱਦੀ ਦੇ ਸਾਈਟ ਇੰਜ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੰਪਾਂ ਅਤੇ ਹੋਰ ਉਪਕਰਨਾਂ ਰਾਹੀਂ ਪਾਣੀ ਹੇਠਲੇ ਪੱਧਰ ਤੋਂ ਉੱਚੇ ਪੱਧਰ ਤੱਕ ਲਿਆਂਦਾ ਜਾਂਦਾ ਹੈ। ਇਸ ਦੇ ਲਈ ਵੱਖ-ਵੱਖ ਟਰਾਂਸਫਾਰਮਰਾਂ, ਸੋਲਰ ਪੈਨਲਾਂ, ਮੋਟਰਾਂ, ਪੰਪਾਂ ਆਦਿ ਦੀ ਮਦਦ ਲਈ ਜਾਂਦੀ ਹੈ। ਇਸ ਤੋਂ ਪਹਿਲਾਂ, ਪਾਣੀ ਦੇ ਪੱਧਰ ਨੂੰ ਰਾਈਜਿੰਗ ਮੀਟਰ ਨਾਲ ਚੈੱਕ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਇਸ ਨੂੰ ਬਾਹਰ ਕੱਢਿਆ ਜਾਂਦਾ ਹੈ। ਇਸਦੇ ਬਾਅਦ ਵਿਦਿਆਰਥੀ ਥਿੰਕ ਨੈਕਸਟ ਟੈਕਨੋਲਾੱਜੀ ਮੁਹਾਲੀ ਗਏ, ਉਥੇ  ਰਿਸੋਰਸ ਪਰਸਨ ਮੁਨੀਸ਼ ਮਿੱਤਲ ਨੇ ਵਿਦਿਆਰਥੀਆਂ ਨੂੰ ਡਿਜੀਟਲ ਮਾਰਕੀਟਿੰਗ, ਵੈੱਬ ਡਿਜ਼ਾਈਨਿੰਗ, ਵੈੱਬ ਡਿਵੈਲਪਮੈਂਟ, ਪੀ.ਐਲ.ਸੀ., ਸਕਾਡਾ ਸਲਿਊਸ਼ਨ,  ਕੈਡ., ਕੈਮ ਬਾਰੇ ਪ੍ਰੈਕਟੀਕਲੀ ਟ੍ਰਰੇਨਿੰਗ ਦਿੱਤੀ। ਮੁਨੀਸ਼ ਮਿੱਤਲ ਨੇ ਕਿਹਾ ਕਿ ਆਧੁਨਿਕ ਯੁੱਗ ਕੰਪਿਊਟਰ ਅਤੇ ਡਿਜੀਟਲ ਤਕਨੀਕ ਦਾ ਯੁੱਗ ਹੈ, ਇਸ ਲਈ ਸਾਨੂੰ ਇਸ ਨਾਲ ਅੱਗੇ ਵਧਣਾ ਚਾਹੀਦਾ ਹੈ। 
ਇਸ ਕਾਰਨ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਜਾਣਕਾਰੀ ਮਿਲੀ ਹੈ। ਵਿਦਿਆਰਥੀਆਂ ਨੇ ਆਪਣੇ ਕੋਰਸ ਨਾਲ ਸਬੰਧਤ ਸਵਾਲ-ਜਵਾਬ ਵੀ ਪੁੱਛੇ। ਇਸ ਵਿਜਿਟ ਨਾਲਂ ਵਿਦਿਆਰਥੀਆਂ ਨੇ ਕਾਫੀ ਤਕਨੀਕੀ ਗਿਆਨ ਹਾਸਿਲ ਕੀਤਾ ਹੈ। ਇੰਜ. ਜਫਤਾਰ ਅਹਿਮਦ ਨੇ ਕਿਹਾ ਕਿ ਅਜਿਹੇ ਵਿਜਿਟ ਭਵਿੱਖ ’ਚ ਵੀ ਜਾਰੀ ਰਹਿਣਗੇ। ਇਸ ਨਾਲ ਵਿਦਿਆਰਥੀ ਕੰਪਨੀ ’ਚ ਅਧਿਕਾਰੀਆਂ ਦੇ ਵਿਵਹਾਰ, ਉਨ੍ਹਾਂ ਦੀ ਸ਼ਖਸੀਅਤ ਅਤੇ ਕੰਮ ਕਰਨ ਦੇ ਢੰਗਾਂ ਬਾਰੇ ਨੇੜਿਓਂ ਜਾਣ ਸਕਦੇ ਹਨ।