
ਅਰਦਾਸ ਵਿਚੋਂ "ਜਿਨਾਂ ਪੁੱਠੀਆਂ ਖੱਲਾਂ ਲੁਹਾਈਆਂ" ਪੰਕਤੀਆਂ ਕੱਟਣ ਤੇ ਸਿੱਖ ਸੰਗਤਾਂ ਵਿਚ ਭਾਰੀ ਰੋਸ
ਲੁਧਿਆਣਾ - ਅਰਦਾਸ ਵਿਚੋਂ "ਜਿਨਾਂ ਪੁੱਠੀਆਂ ਖੱਲਾਂ ਲੁਹਾਈਆਂ" ਪੰਕਤੀਆਂ ਕੱਟਣ ਤੇ ਸਿੱਖ ਸੰਗਤਾਂ ਨੂੰ ਪੁੱਜੀ ਗਹਿਰੀ ਠੇਸ ਦੇ ਮੱਦੇ ਨਜ਼ਰ ਬੀਤੇ ਦਿਨੀ ਹਰਦੇਵ ਸਿੰਘ ਬੋਪਾਰਾਏ ਤੇ ਸਾਥੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੂੰ ਅਰਦਾਸ ਵਿਚ ਦੁਬਾਰਾ ਸੋਧ ਕਰਨ ਲਈ ਇਕ ਮੰਗ ਪੱਤਰ ਦਿੱਤਾ ਗਿਆ ਸੀ।
ਲੁਧਿਆਣਾ - ਅਰਦਾਸ ਵਿਚੋਂ "ਜਿਨਾਂ ਪੁੱਠੀਆਂ ਖੱਲਾਂ ਲੁਹਾਈਆਂ" ਪੰਕਤੀਆਂ ਕੱਟਣ ਤੇ ਸਿੱਖ ਸੰਗਤਾਂ ਨੂੰ ਪੁੱਜੀ ਗਹਿਰੀ ਠੇਸ ਦੇ ਮੱਦੇ ਨਜ਼ਰ ਬੀਤੇ ਦਿਨੀ ਹਰਦੇਵ ਸਿੰਘ ਬੋਪਾਰਾਏ ਤੇ ਸਾਥੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੂੰ ਅਰਦਾਸ ਵਿਚ ਦੁਬਾਰਾ ਸੋਧ ਕਰਨ ਲਈ ਇਕ ਮੰਗ ਪੱਤਰ ਦਿੱਤਾ ਗਿਆ ਸੀ।
ਉਸ ਤੋਂ ਪ੍ਰਭਾਵਿਤ ਹੋ ਕੇ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮਲਕਪੁਰ ਨੇ ਵੀ ਕੌਮ ਦੇ ਮਹਾਨ ਸ਼ਹੀਦ ਬਾਬਾ ਜੈ ਸਿੰਘ ਖਲਕਟ, ਪੁੱਠੀ ਖੱਲ ਪਿੰਡ ਬਾਹਰਨ ਜਿਲਾ ਪਟਿਆਲਾ ਵਿਖੇ ਆਪਣੀ ਹਾਜ਼ਰੀ ਲਗਵਾਈ ਅਤੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੈ ਸਿੰਘ ਖਲਕਟ ਜਿਨਾਂ ਨੇ ਸਿੱਖੀ ਦੀਆਂ ਕਦਰਾਂ ਕੀਮਤਾਂ ਨੂੰ ਨੂੰ ਬਚਾਉਣ ਲਈ ਆਪਣੀ ਪੁੱਠੀ ਖੱਲ ਲੂਹਾ ਕੇ ਸ਼ਹੀਦੀ ਦਿੱਤੀ। ਪਰ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਦਾਸ ਵਿਚੋਂ ਉਨਾਂ ਦਾ ਨਾਂ ਹੀ ਕੱਟ ਦਿੱਤਾ ਜੋ ਬੜੀ ਹੀ ਮੰਦਭਾਗੀ ਗੱਲ ਹੈ। ਜੋ ਅਰਦਾਸ ਵਿਚੋਂ "ਜਿਨਾਂ ਪੁੱਠੀਆਂ ਖੱਲਾਂ ਲੁਹਾਈਆਂ" ਪੰਕਤੀਆਂ ਕੱਟ ਕੇ ਸਿੱਖ ਕੌਮ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਬਿੱਟੂ ਮਲਕਪੁਰ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ, ਮਾਈ ਭਾਗੋ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ, ਸ੍ਰੀ ਗੁਰੂ ਰਵਿਦਾਸ ਯੂਥ ਕਲੱਬ ਇਆਲੀ ਖੁਰਦ, ਡਾਕਟਰ ਅੰਬੇਡਕਰ ਇੰਟਰਨੈਸ਼ਨਲ ਸੰਗਠਨ, ਭਾਈ ਘਨੱਈਆ ਜੀ ਜਲ ਬਚਾਓ ਜਲ ਪੂਰਤੀ ਸੰਗਠਨ, ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਐਜੂਕੇਸ਼ਨ ਐਂਡ ਵੈਲਫੇਅਰ ਇੰਟਰਨੈਸ਼ਨਲ ਸੁਸਾਇਟੀ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਬੋਪਰਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਾਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਦਿੱਤੇ ਲਿਖਤੀ ਪੱਤਰ ਤੇ ਗੌਰ ਕਰਕੇ ਇਨਾਂ ਪੰਕਤੀਆਂ ਨੂੰ ਪਹਿਲਾਂ ਵਾਂਗ ਅਰਦਾਸ ਵਿਚ ਮੁੜ ਸ਼ਾਮਿਲ ਕੀਤਾ ਜਾਵੇ।
ਉਨਾਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਦਾ ਜ਼ਿਕਰ ਅਰਦਾਸ ਵਿਚ ਪਹਿਲਾਂ ਤੋਂ ਹੁੰਦਾ ਆਇਆ ਹੈ। ਪਰ ਬੜੇ ਦੁੱਖ ਦੀ ਗੱਲ ਹੈ, ਕਿ ਕੌਮ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵੱਲੋਂ ਛਪਵਾਏ ਗਏ ਨਵੇਂ ਗੁਟਕਾ ਸਾਹਿਬ ਵਿਚੋਂ ਭਾਈ ਸਾਹਿਬ ਸ਼ਹੀਦ ਬਾਬਾ ਜੈ ਸਿੰਘ ਖਲਕਟ ਨਾਲ ਸੰਬੰਧਿਤ ਪੰਕਤੀਆਂ ਨੂੰ ਹਟਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਮਹਾਨ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੀ ਕੁਰਬਾਨੀ ਤਾਂ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਦੇ ਮੁਖਾਰਬਿੰਦ ਤੇ ਚੜੀ ਰਹਿਣੀ ਚਾਹੀਦੀ ਹੈ। ਉਨਾਂ ਦੀ ਇਸ ਲਾਸਾਨੀ ਕੁਰਬਾਨੀ ਨੂੰ ਬੜੀ ਜਲਦੀ ਭੁੱਲ ਜਾਣਾ, ਇਕ ਸਵਾਲੀਆ ਚਿੰਨ ਖੜਾ ਹੋ ਜਾਂਦਾ ਹੈ। ਲੇਕਿਨ ਅਸੀਂ ਸੰਗਤਾਂ ਨੂੰ ਸਿੱਖੀ ਨਾਲ ਜੋੜਨਾ ਹੈ, ਤੋੜਨਾ ਨਹੀਂ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੋਧਾਂ, ਸਾਬਕਾ ਸਰਪੰਚ ਡਾਕਟਰ ਰੁਪਿੰਦਰ ਸਿੰਘ ਸੁਧਾਰ, ਕੋਰ ਕਮੇਟੀ ਮੈਂਬਰ ਸੁਖਰਾਜ ਸਿੰਘ ਥਰੀਕੇ, ਗੁਲਜਾਰਜੀਤ ਸਿੰਘ ਲਵਲੀ ਅਤੇ ਮਾਸਟਰ ਸੁਰਿੰਦਰ ਸਿੰਘ ਪ੍ਰਤਾਪ ਸਿੰਘ ਵਾਲਾ, ਇਨਪੈਕਟਰ ਸਰਦਾਰ ਨਾਜ਼ਰ ਸਿੰਘ, ਸਰਦਾਰ ਠਾਕੁਰ ਸਿੰਘ ਪੰਚ, ਸਾਬਕਾ ਪੰਚ ਕਰਮਜੀਤ ਸਿੰਘ, ਸਰਦਾਰ ਰਣਜੀਤ ਸਿੰਘ, ਜਗਜੀਤ ਸਿੰਘ ਬਿੱਟੂ ਮਲਕਪੁਰ ਬੇਟ, ਜੀਵਨ ਸਿੰਘ ਤਲਵਾੜਾ, ਬਲਵੀਰ ਸਿੰਘ ਵੜੈਚ ਪ੍ਰਤਾਪ ਸਿੰਘ ਵਾਲਾ ਆਦਿ ਵੀ ਹਾਜ਼ਰ ਸਨ।
