ਖੀਵੀ ਨੇ ਦੇਸੀ ਘਿਓ ਨਾਲ ਤਿਆਰ ਮਿੱਠੀ ਖੀਰ ਵੰਡ ਕੇ ਮਨਾਇਆ ਆਪਣਾ 10ਵਾਂ ਜਨਮ ਦਿਨ|
ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਮੋਟਰ ਪੰਡਿਤਰਾਓ ਧਰੇਨਵਰ ਦੀ ਬੇਟੀ ਖੀਵੀ ਨੇ ਆਪਣਾ 10ਵਾਂ ਜਨਮ ਦਿਨ ਦੇਸੀ ਘਿਓ ਨਾਲ ਤਿਆਰ ਕੀਤੀ ਮਿੱਠੀ ਖੀਰ ਵੰਡ ਕੇ ਮਨਾਇਆ। ਖੀਵੀ ਹਰ ਸਾਲ ਆਪਣਾ ਜਨਮ ਦਿਨ ਖੀਰ ਵੰਡ ਕੇ ਮਨਾਉਂਦੀ ਹੈ। ਇੱਥੇ ਵਰਣਨਯੋਗ ਹੈ ਕਿ ਪੰਡਿਤਰਾਓ ਨੇ ਆਪਣੀ ਬੇਟੀ ਦਾ ਨਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਖੀਵੀ ਜੀ ਨੇ ਦੇ ਨਾਂ 'ਤੇ ਖੀਵੀ ਰੱਖਿਆ ਹੈ। ਮਾਤਾ ਖੀਵੀ ਜੀ ਨੇ 15ਵੀਂ ਸਦੀ ਵਿੱਚ ਸਮਾਜ ਦੀ ਸੇਵਾ ਕੀਤੀ ਜਦੋਂ ਔਰਤਾਂ ਨੂੰ ਘਰੋਂ ਬਾਹਰ ਜਾਣ ਦਾ ਵੀ ਕੋਈ ਅਧਿਕਾਰ ਨਹੀਂ ਸੀ। ਉਸ ਦੀ ਸਮਾਜ ਪ੍ਰਤੀ ਮਹਾਨ ਸੇਵਾ ਕਰਕੇ ਖੀਵੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਸੰਸਾ ਨਾਲ ਦਰਜ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਖੀਵੀ ਨੇ ਚੌਥੀ ਜਮਾਤ 95 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੈ। ਖੀਵੀ ਪੰਜਾਬੀ ਭਾਸ਼ਾ ਨੂੰ ਇੰਨਾ ਪਿਆਰ ਕਰਦੀ ਹੈ ਕਿ ਪੰਜਾਬੀ ਅਖਬਾਰ ਦਾ ਸੰਪਾਦਕੀ ਕਾਲਮ ਪੜ੍ਹਨਾ ਉਸਦੀ ਨਿਯਮਿਤ ਆਦਤ ਹੈ। ਪੰਡਿਤਰਾਓ ਨੇ ਕਿਹਾ ਕਿ ਉਨ੍ਹਾਂ ਦੇ ਘਰ ਖੀਵੀ ਹੋਣ ਕਾਰਨ ਉਨ੍ਹਾਂ ਦਾ ਘਰ ਸਵਰਗ ਤੋਂ ਘੱਟ ਨਹੀਂ ਹੈ।