ਸਰਕਾਰੀ ਐਲੀਮੈਂਟਰੀ ਮਾਡਲ ਸਕੂਲ ਪਿੱਪਲੀਵਾਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਸੰਪੰਨ।

ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀ.ਸਿੱ.) ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਮਾਡਲ ਸਕੂਲ ਪਿੱਪਲੀਵਾਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਬਹੁਤ ਹੀ ਧੂਮ-ਧਾਮ ਨਾਲ ਆਯੋਜਿਤ ਕੀਤਾ ਗਿਆ। ਸਕੂਲ ਦੇ ਸਲਾਨਾ ਸਮਾਗਮ ਦਾ ਉਦਘਾਟਨ ਸਮਾਜਸੇਵੀ ਸ੍ਰੀ ਪਵਨ ਕਟਾਰੀਆ ਅਤੇ ਅਜੈਬ ਸਿੰਘ ਬੋਪਾਰਾਏ ਜੀ ਦੁਆਰਾ ਕੀਤਾ ਗਿਆ।

ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀ.ਸਿੱ.) ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਮਾਡਲ ਸਕੂਲ ਪਿੱਪਲੀਵਾਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਬਹੁਤ ਹੀ ਧੂਮ-ਧਾਮ ਨਾਲ ਆਯੋਜਿਤ ਕੀਤਾ ਗਿਆ। ਸਕੂਲ ਦੇ ਸਲਾਨਾ ਸਮਾਗਮ ਦਾ ਉਦਘਾਟਨ ਸਮਾਜਸੇਵੀ ਸ੍ਰੀ ਪਵਨ ਕਟਾਰੀਆ ਅਤੇ ਅਜੈਬ ਸਿੰਘ ਬੋਪਾਰਾਏ ਜੀ ਦੁਆਰਾ ਕੀਤਾ ਗਿਆ। ਸਕੂਲ ਦੁਆਰਾ ਮੁੱਖ ਮਹਿਮਾਨ ਦੇ ਸਵਾਗਤ ਉਪਰੰਤ ਨੰਨ੍ਹੇ ਮੁੰਨੇ ਬੱਚਿਆਂ ਨੇ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ। ਇਸ ਮੌਕੇ ਬੱਚਿਆਂ ਦੁਆਰਾ ਗੀਤ, ਕਵਿਤਾਵਾਂ, ਨਾਟਕ, ਕੋਰੀਓਗ੍ਰਾਫੀ, ਐਕਸ਼ਨ ਸੌਂਗ ਆਦਿ ਗਤੀਵਿਧੀਆਂ ਦੀ ਪੇਸ਼ਕਾਰੀ ਕੀਤੀ ਗਈ। ਬੱਚਿਆਂ ਦੀਆਂ ਰੰਗਾਂ-ਰੰਗ ਗਤੀਵਿਧੀਆਂ ਉਪਰੰਤ ਸਕੂਲ ਮੁਖੀ ਸ੍ਰੀ ਨਿਤਿਨ ਸੁਮਨ ਦੁਆਰਾ ਸਕੂਲ ਦਾ ਵਾਰਸ਼ਿਕ ਨਤੀਜਾ ਘੋਸ਼ਿਤ ਕੀਤਾ ਗਿਆ। ਸਕੂਲ ਦਾ ਵਿੱਦਿਅਕ ਨਤੀਜਾ ਬਹੁਤ ਸ਼ਾਨਦਾਰ ਰਿਹਾ। ਏ + ਗ੍ਰੇਡ ਪ੍ਰਾਪਤ ਕਰਨ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਤਕਸੀਮ ਕੀਤੇ ਗਏ।ਅਸ਼ੋਕ ਕੁਮਾਰ ਤੇ ਆਯਾਨ ਸੁਮਨ ਤੇ ਕਾਵਿਆ ਨੇ 100% ਅੰਕ ਪ੍ਰਾਪਤ ਕੀਤੇ। ਇਸ ਉਪਰੰਤ ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ। ਕੁਸ਼ਤੀ 28 ਕਿਲੋ ਵਰਗ ਵਿੱਚ ਰਘੂ ਕਸਾਣਾ ਸਿਲਵਰ, ਰਿਲੇਅ ਦੌੜ ਵਿੱਚ ਹਰਕਿਰਤ ਤੇ ਅਨੂਰਾਗ ਨੇ ਬਲਾਕ ਪੱਧਰ ਤੇ ਸਿਲਵਰ ਮੈਡਲ ਪ੍ਰਾਪਤ ਕੀਤਾ।ਜ਼ਿਲ੍ਹਾ ਪੱਧਰ ਕਰਾਟੇ ਟੂਰਨਾਮੈਂਟ ਅੰਡਰ 11 ਮੁਕਾਬਲੇ ਵਿੱਚ ਦੀਪਕ ਕਸਾਣਾ,ਅਸ਼ੋਕ ਕੁਮਾਰ ਤੇ ਖੁਸ਼ੀ ਨੇ ਸਿਲਵਰ ਮੈਡਲ। ਰਘੂ ਕਸਾਣਾ,ਹਰਕਿਰਤ, ਮਨਵੀਰ, ਹਰਨੂਰ,ਸਾਨੀਆ, ਅਨੂਰਾਗ ਜਿੰਦਲ ਤੇ ਰਾਧਾ ਰਾਣੀ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਟੂਰਨਾਮੈਂਟ ਵਿੱਚ ਓਵਰਆਲ ਟ੍ਰਾਫੀ ਤੇ ਕਬਜ਼ਾ ਕਰ ਸਕੂਲ ਦਾ ਨਾਮ ਰੌਸ਼ਨ ਕੀਤਾ।ਸਾਨੀਆ ਤੇ ਅਨੁਰਾਗ ਜਿੰਦਲ ਨੇ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਪ੍ਰਤੀਨਿਧਤਾ ਕਰਦੇ ਹੋਏ ਬ੍ਰੌਂਜ ਮੈਡਲ ਪ੍ਰਾਪਤ ਕੀਤਾ। ਸਕੂਲ ਮੁਖੀ ਦੁਆਰਾ ਸਭ ਨੂੰ ਸਕੂਲ ਦੀ ਵਿਸ਼ੇਸ਼ ਉਪਲਬਧੀ ਬਾਰੇ ਦੱਸਿਆ ਗਿਆ ਕਿ ਸਕੂਲ ਦੇ ਚਾਰ ਬੱਚੇ ਹਰਕਿਰਤ, ਸਾਨੀਆ, ਰਘੂ ਕਸਾਣਾ ਅਤੇ ਹਰਨੂਰ ਦੀਆਂ ਖ਼ੁਦ ਦੀਆਂ ਲਿਖੀਆਂ ਰਚਨਾਵਾਂ ਦੀ ਅੰਤਰਰਾਸ਼ਟਰੀ ਪੱਧਰ ਤੇ ਪ੍ਰਕਾਸ਼ਿਤ ਹੋ ਰਹੀ ਪੁਸਤਕ 'ਨਵੀਆਂ ਕਲਮਾਂ ਨਵੀਂ ਉਡਾਣ' ਵਿੱਚ ਚੋਣ ਹੋਈ ਹੈ। ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੁਸਤਕ ਕੈਨੇਡਾ (ਸਰ੍ਹੀ) ਤੋਂ ਪ੍ਰਕਾਸ਼ਿਤ ਹੁੰਦੀ ਹੈ ਅਤੇ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾਂਦੀ ਹੈ। ਬਾਲ ਸਾਹਿਤਕਾਰਾਂ ਵਜੋਂ ਚੋਣ ਹੋਣ ਤੇ ਸਮੂਹ ਨਗਰ ਨੂੰ ਵਧਾਈ ਪੇਸ਼ ਕੀਤੀ। ਇਸ ਮੌਕੇ ਮੁੱਖ ਮਹਿਮਾਨ ਅਤੇ ਅਜੈਬ ਸਿੰਘ ਬੋਪਾਰਾਏ ਜੀ ਦੁਆਰਾ ਆਪਣੇ ਵਿਚਾਰਾਂ ਵਿੱਚ ਕਿਹਾ ਗਿਆ ਕਿ ਸਕੂਲ ਦੇ ਸ਼ਾਨਦਾਰ ਨਤੀਜੇ ਪਿੱਛੇ ਸਕੂਲ ਸਟਾਫ਼ ਦੀ ਮਿਹਨਤ ਸਾਫ਼ ਝਲਕ ਰਹੀ ਹੈ ਅਤੇ ਉਹਨਾਂ ਨੇ ਬੱਚਿਆਂ, ਪੂਰੇ ਨਗਰ ਅਤੇ ਸਟਾਫ਼ ਨੂੰ ਬਹੁਤ-ਬਹੁਤ ਵਧਾਈ ਦਿੱਤੀ। ਇਸ ਮੌਕੇ ਮਾ. ਅਸ਼ਵਨੀ ਕੁਮਾਰ, ਮਾ. ਰਾਕੇਸ਼ ਕੁਮਾਰ, ਸੇਵਾ ਮੁਕਤ ਮਾ. ਦਿਲਬਾਗ ਰਾਏ ਅਤੇ ਮਾ. ਕੁਲਵੰਤ ਰਾਏ ਜੀ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਸਰਕਾਰੀ ਸਕੂਲ ਸਮੇਂ ਦੇ ਹਾਣੀ ਅਤੇ ਉੱਚ ਪੱਧਰੀ ਤਕਨੀਕਾਂ ਨਾਲ ਲੈਸ ਹਨ। ਅੱਜ ਹਰ ਪ੍ਰਕਾਰ ਦੀ ਸੁਵਿਧਾ ਸਰਕਾਰੀ ਸਕੂਲਾਂ ਵਿੱਚ ਮੌਜੂਦ ਹੈ। ਉਹਨਾਂ ਦੁਆਰਾ ਪਿੰਡ ਵਾਸੀਆਂ ਨੂੰ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਉਪਰੰਤ ਸਕੂਲ ਮੈਨੇਜਿੰਗ ਕਮੇਟੀ ਅਤੇ ਪਿੰਡ ਵੱਲੋਂ ਸਮਾਰੋਹ ਵਿੱਚ ਆਏ ਮੁੱਖ ਮਹਿਮਾਨ ਸਮਾਜਸੇਵੀ ਪਵਨ ਕਟਾਰੀਆ ਤੇ ਅਜੈਬ ਸਿੰਘ ਬੋਪਾਰਾਏ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।ਇਸ ਉਪਰੰਤ ਵਿਸ਼ੇਸ਼ ਤੌਰ ਤੇ ਸਕੂਲ ਅਧਿਆਪਕਾ ਕੁ.ਰਮਨਦੀਪ ਕੌਰ ਤੇ ਮਾ.ਨਿਤਿਨ ਸੁਮਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਿਹਨਾਂ ਦੀ ਬਦੌਲਤ ਅੱਜ ਸਕੂਲ ਦੇ ਬੱਚਿਆਂ ਨੇ ਅੰਤਰ ਰਾਸ਼ਟਰੀ ਪੱਧਰ ਤੱਕ ਮੱਲਾਂ ਮਾਰੀਆਂ। ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਸਮੂਹ ਐਸ. ਐਮ. ਸੀ. ਕਮੇਟੀ ਮੈਂਬਰ ਮਾ.ਮਨੋਜ ਕੁਮਾਰ, ਆਂਗਣਵਾੜੀ ਹੈਲਪਰ ਸ੍ਰੀਮਤੀ ਨੀਤੂ ਬਾਲਾ ਸਮਾਜ ਸੇਵੀ ਸੰਜੇ ਕੁਮਾਰ ਸਮਾਜ ਸੇਵੀ ਰਾਮ ਲੁਭਾਇਆ ਜੀ ਅਮਨਦੀਪ, ਅਮਨਦੀਪ ਕੌਰ, ਨੀਲਮ ਦੇਵੀ, ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਐਸ. ਐਮ. ਸੀ.ਚੇਅਰਮੈਨ ਸ੍ਰੀਮਤੀ ਬਖਸ਼ੋ ਦੇਵੀ ਅਤੇ ਸਮੂਹ ਨਗਰ ਪਿੱਪਲੀਵਾਲ ਦੇ ਹੋਰ ਪਤਵੰਤੇ ਸੱਜਣਾਂ ਨੇ ਭਰਮੀ ਸ਼ਮੂਲੀਅਤ ਕਰਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।