ਕਾਲਜ ਦਾ ਸਾਲਾਨਾ ਦਿਵਸ ਮਨਾਇਆ
ਐਸ ਏ ਐਸ ਨਗਰ, 17 ਅਪ੍ਰੈਲ - ਅਲਾਈਡ ਕਾਲਜ ਆਫ ਹਾਸਪਿਟੈਲਿਟੀ, ਕਲੀਨਰੀ ਆਰਟਸ ਐਂਡ ਮੈਨੇਜਮੈਂਟ ਨੇ ਮੁਹਾਲੀ ਕੈਂਪਸ ਵਿਖੇ ਆਪਣਾ ਸਲਾਨਾ ਦਿਵਸ ‘ਜਲਸਾ-2024’ ਮਨਾਇਆ। ਇਸ ਮੌਕੇ ਏ ਆਈ ਐਚ ਐਮ, ਚੰਡੀਗੜ੍ਹ ਦੇ ਪ੍ਰਿੰਸੀਪਲ ਸਿਤੇਸ਼ ਸ਼੍ਰੀਵਾਸਤਵ, ਸੀ ਆਈ ਐਚ ਐਮ, ਚੰਡੀਗੜ੍ਹ ਦੇ ਪ੍ਰਿੰਸੀਪਲ ਵਿਸ਼ਾਲ ਕਾਲੀਆ, ਹਾਲੀਡੇ ਇਨ ਪੰਚਕੂਲਾ ਤੋਂ ਰਿਤੂ ਅਤੇ ਅਭਿਸ਼ੇਕ ਅਤੇ ਹੋਟਲ ਹਯਾਤ ਰੀਜੈਂਸੀ ਚੰਡੀਗੜ੍ਹ ਤੋਂ ਮਨਪ੍ਰੀਤ ਕੌਰ ਅਤੇ ਲੋਕੇਸ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਕਾਲਜ ਦੇ ਪ੍ਰਿੰਸੀਪਲ ਪੰਕਜ ਜਸਰੋਟੀਆ ਨੇ ਦੱਸਿਆ ਕਿ ਇਸ ਵਾਰ ਦੇ ਸਾਲਾਨਾ ਦਿਵਸ ਨੂੰ ਰਾਜਥਾਨੀ ਥੀਮ ਦਿੱਤਾ ਗਿਆ ਹੈ ਅਤੇ ਕਾਲਜ ਨੂੰ ਰਾਜਸਥਾਨ ਦੀ ਪਰੰਪਰਾ ਅਤੇ ਸੱਭਿਆਚਾਰ ਅਨੁਸਾਰ ਸਜਾਇਆ ਗਿਆ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ ਜਿਸ ਉਪਰੰਤ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਕਾਲੇਜ ਦੇ ਡਾਇਰੈਕਟਰ ਸੁਨਾਲੀ ਜਸਰੋਟੀਆ ਵੀ ਮੌਜੂਦ ਸਨ।