
ਫੁੱਲਦਾਰ ਅਤੇ ਦਵਾਈ ਗੁਣਾਂ ਵਾਲੇ ਬੂਟੇ ਲਗਾਏ
ਐਸ ਏ ਐਸ ਨਗਰ, 9 ਮਾਰਚ - ਗਊ ਗ੍ਰਾਸ ਸੇਵਾ ਸਮਿਤੀ ਵੱਲੋਂ ਹਰਿਆਵਲ ਪੰਜਾਬ ਦੇ ਸਹਿਯੋਗ ਦੇ ਨਾਲ ਇਕ ਪੇੜ ਦੇਸ਼ ਦੇ ਨਾਮ ਅਭਿਆਨ ਦੇ ਤਹਿਤ ਗਊ ਹਸਪਤਾਲ ਅਤੇ ਗਊਸ਼ਾਲਾ ਫੇਜ਼ ਇੱਕ ਮੁਹਾਲੀ ਵਿੱਚ ਬੂਟੇ ਲਗਾਏ ਗਏ।
ਐਸ ਏ ਐਸ ਨਗਰ, 9 ਮਾਰਚ - ਗਊ ਗ੍ਰਾਸ ਸੇਵਾ ਸਮਿਤੀ ਵੱਲੋਂ ਹਰਿਆਵਲ ਪੰਜਾਬ ਦੇ ਸਹਿਯੋਗ ਦੇ ਨਾਲ ਇਕ ਪੇੜ ਦੇਸ਼ ਦੇ ਨਾਮ ਅਭਿਆਨ ਦੇ ਤਹਿਤ ਗਊ ਹਸਪਤਾਲ ਅਤੇ ਗਊਸ਼ਾਲਾ ਫੇਜ਼ ਇੱਕ ਮੁਹਾਲੀ ਵਿੱਚ ਬੂਟੇ ਲਗਾਏ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਿਤੀ ਦੇ ਪ੍ਰਧਾਨ ਸ਼ੀਸ਼ਪਾਲ ਗਰਗ ਨੇ ਦੱਸਿਆ ਕਿ ਸੰਸਥਾ ਵੱਲੋਂ ਵਾਤਾਵਰਨ ਦੀ ਰੱਖਿਆ, ਸਵੱਛਤਾ ਅਤੇ ਸੁੰਦਰਤਾ ਨੂੰ ਬੜਾਵਾ ਦੇਣ ਵਾਲੇ ਕੁੱਲ 21 ਫੁੱਲਦਾਰ ਅਤੇ ਦਵਾਈ ਗੁਣਾ ਵਾਲੇ ਬੂਟੇ ਲਗਾਏ ਗਏ।
ਇਸ ਮੌਕੇ ਹਸਪਤਾਲ ਵਿੱਚ ਕੜੀ, ਚਾਵਲ ਅਤੇ ਹਲਵੇ ਦਾ ਲੰਗਰ ਵੀ ਲਗਾਇਆ ਗਿਆ।
ਬੂਟੇ ਲਗਾਉਣ ਮੌਕੇ ਉਮਾ ਕਾਂਤ ਤਿਵਾਰੀ, ਬ੍ਰਿਜ ਮੋਹਨ ਜੋਸ਼ੀ, ਪਰਵੀਨ ਸ਼ਰਮਾ, ਮਹੇਸ਼ ਗਰਗ, ਤਰਸੇਮ ਸ਼ਰਮਾ, ਨਵੀਨ ਬਖਸ਼ੀ, ਨਵਗੁਣ ਰਾਉ, ਧਰਮਪਾਲ ਮਗੁ, ਆਰ ਐਲ ਬਾਂਸਲ, ਰੇਖਾ ਰਾਵਤ, ਨੇਮ ਸਿੰਘ, ਜਯ ਭਗਵਾਨ ਹਾਜਿਰ ਸਨ।
