
ਸਤਿਗੁਰੂ ਰਵਿਦਾਸ ਜੀ ਦੇ ਗੁਰਪੁਰਬ ਤੇ ਬੇਗਮਪੁਰਾ ਏਡ ਟੀਮ ਲਾਵੇਗੀ ਬਨਾਰਸ ਵਿਖੇ 22 ਤੋਂ 24 ਤੱਕ ਮੈਡੀਕਲ ਕੈਂਪ - ਭਾਈ ਰਾਮ ਸਿੰਘ ਮੈਂਗੜਾ
ਬੰਗਾ - ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਜੀ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸੀਆਂ ਕੇ ਬੇਗਮਪੁਰਾ ਏਡ ਇੰਟਰਨੈਸ਼ਨਲ ਫਰਾਂਸ ਅਤੇ ਟੀਮ ਭਾਰਤ ਦੇ ਸਹਿਯੋਗ ਨਾਲ ਕਾਸ਼ੀ ਬਨਾਰਸ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਤੇ ਪਿੱਛੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਵੇਗੀ ਫ਼ਰੀ ਮੈਡੀਕਲ ਕੈਂਪ। ਜਿਸ ਤੋਂ ਕਾਂਸ਼ੀ ਬਨਾਰਸ ਗੁਰਪੁਰਬ ਤੇ ਆਉਣ ਵਾਲੀ ਸੰਗਤ ਸਿਹਤ ਸੰਬਧੀ ਕੋਈ ਵੀ ਬਿਮਾਰੀ ਪ੍ਰੇਸ਼ਾਨੀ ਆਉਣ ਤੇ ਲੈ ਸਕੇਗੀ ਫਰੀ ਮੈਡੀਸਨ।
ਬੰਗਾ - ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਜੀ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸੀਆਂ ਕੇ ਬੇਗਮਪੁਰਾ ਏਡ ਇੰਟਰਨੈਸ਼ਨਲ ਫਰਾਂਸ ਅਤੇ ਟੀਮ ਭਾਰਤ ਦੇ ਸਹਿਯੋਗ ਨਾਲ ਕਾਸ਼ੀ ਬਨਾਰਸ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਤੇ ਪਿੱਛੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਵੇਗੀ ਫ਼ਰੀ ਮੈਡੀਕਲ ਕੈਂਪ। ਜਿਸ ਤੋਂ ਕਾਂਸ਼ੀ ਬਨਾਰਸ ਗੁਰਪੁਰਬ ਤੇ ਆਉਣ ਵਾਲੀ ਸੰਗਤ ਸਿਹਤ ਸੰਬਧੀ ਕੋਈ ਵੀ ਬਿਮਾਰੀ ਪ੍ਰੇਸ਼ਾਨੀ ਆਉਣ ਤੇ ਲੈ ਸਕੇਗੀ ਫਰੀ ਮੈਡੀਸਨ। ਭਾਈ ਰਾਮ ਸਿੰਘ ਮੈਂਗੜਾ ਜੀ ਨੇ ਅੱਗੇ ਕਿਹਾ ਕੇ ਇਸ ਮੈਡੀਕਲ ਕੈਂਪ ਵਿੱਚ ਭਾਰਤ ਪੰਜਾਬ ਦੇ ਸੇਵਾਦਾਰਾਂ ਨਾਲ ਰਲ ਕੇ ਸੇਵਾ ਕਰਨ ਲਈ ਯੂਰਪ ਤੋਂ ਸੰਗਤ ਵੀ ਪਹੂੰਚ ਚੁੱਕੀ ਹੈ। ਜੋ ਕੇ ਤਨ ਮਨ ਤੋਂ ਸੰਗਤ ਦੀ ਸੇਵਾ ਕਰਨਗੇ। ਭਾਈ ਰਾਮ ਸਿੰਘ ਮੈਂਗੜਾ ਨੇ ਆਖਿਆ ਕੇ ਮੈਡੀਕਲ ਕੈਂਪ ਦੇ ਸਾਰੇ ਹੀ ਪ੍ਬੰਧ ਮੁਕੰਮਲ ਹੋ ਗਏ ਹਨ ਅਤੇ ਡਾਕਟਰ ਸਹਿਬਾਨਾ ਤੇ ਮੈਡੀਕਲ ਸਟਾਫ਼ ਟੀਮ ਦੀ ਵੀ ਸਾਰੀ ਤਿਆਰੀ ਹੋ ਚੁੱਕੀ ਹੈ। ਕਾਂਸ਼ੀ ਬਨਾਰਸ ਆਉਣ ਵਾਲੀ ਸੰਗਤ ਨੂੰ ਸਿਹਤ ਸੰਬਧੀ ਕੋਈ ਵੀ ਮੁਸ਼ਕਿਲ ਆਉਣ ਤੇ ਉਹ ਇਸ ਮੈਡੀਕਲ ਕੈਂਪ ਤੋਂ ਬਿਲਕੁਲ ਫਰੀ ਦਵਾਈਆਂ ਲੈ ਕੇ ਲਾਭ ਲੈ ਸਕਦੇ ਹਨ।
