ਅਰਨੇਜਾ ਪਰਿਵਾਰ ਹਮੇਸ਼ਾ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਯਤਨਸ਼ੀਲ ਰਿਹਾ - ਤਰਨਜੀਤ ਸਿੰਘ

ਹੋਰ
"ਸਫ਼ਲਤਾ ਦਾ ਕੋਈ ਰਾਜ਼ ਨਹੀਂ ਹੈ। ਇਹ ਤਿਆਰੀ, ਸਖ਼ਤ ਮਿਹਨਤ ਅਤੇ ਅਸਫਲਤਾ ਤੋਂ ਸਿੱਖਣ ਦਾ ਨਤੀਜਾ ਹੈ।"
ਹੁਸ਼ਿਆਰਪੁਰ - ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੀ ਕਾਰਜਕਾਰਨੀ ਦੇ ਮੈਂਬਰ ਰਹੇ ਸਵਰਗੀ ਅਵਤਾਰ ਸਿੰਘ ਅਰਨੇਜਾ ਦੇ ਜਨਮ ਦਿਨ ਉੱਪਰ ਉਨ੍ਹਾਂ ਦੀ ਪਤਨੀ ਗੁਰਦੀਪ ਕੌਰ ਅਰਨੇਜਾ ਅਤੇ ਸਪੁੱਤਰ ਹਰਵਿੰਦਰ ਸਿੰਘ ਅਰਨੇਜਾ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਪੁੱਜੇ ਜਿੱਥੇ ਇਸ ਪਰਿਵਾਰ ਵੱਲੋਂ ਸਪੈਸ਼ਲ ਬੱਚਿਆਂ ਦੇ ਨਾਲ ਸਮਾਂ ਬਿਤਾਇਆ ਗਿਆ ਤੇ ਬਾਅਦ ਵਿੱਚ ਉਨ੍ਹਾਂ ਵੱਲੋਂ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ. ਤਰਨਜੀਤ ਸਿੰਘ ਨੂੰ 21 ਹਜਾਰ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ।
ਹੁਸ਼ਿਆਰਪੁਰ - ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੀ ਕਾਰਜਕਾਰਨੀ ਦੇ ਮੈਂਬਰ ਰਹੇ ਸਵਰਗੀ ਅਵਤਾਰ ਸਿੰਘ ਅਰਨੇਜਾ ਦੇ ਜਨਮ ਦਿਨ ਉੱਪਰ ਉਨ੍ਹਾਂ ਦੀ ਪਤਨੀ ਗੁਰਦੀਪ ਕੌਰ ਅਰਨੇਜਾ ਅਤੇ ਸਪੁੱਤਰ ਹਰਵਿੰਦਰ ਸਿੰਘ ਅਰਨੇਜਾ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਪੁੱਜੇ ਜਿੱਥੇ ਇਸ ਪਰਿਵਾਰ ਵੱਲੋਂ ਸਪੈਸ਼ਲ ਬੱਚਿਆਂ ਦੇ ਨਾਲ ਸਮਾਂ ਬਿਤਾਇਆ ਗਿਆ ਤੇ ਬਾਅਦ ਵਿੱਚ ਉਨ੍ਹਾਂ ਵੱਲੋਂ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ. ਤਰਨਜੀਤ ਸਿੰਘ ਨੂੰ 21 ਹਜਾਰ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ ਗੁਰਦੀਪ ਕੌਰ ਅਰਨੇਜਾ ਨੇ ਕਿਹਾ ਕਿ ਸਵ. ਅਵਤਾਰ ਸਿੰਘ ਅਰਨੇਜਾ ਨੇ ਆਪਣੇ ਜੀਵਨ ਦੌਰਾਨ ਹਮੇਸ਼ਾ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਕਾਰਜ ਕੀਤੇ ਤੇ ਉਨ੍ਹਾਂ ਦੇ ਜਾਣ ਉਪਰੰਤ ਪਰਿਵਾਰ ਵੱਲੋਂ ਉਨ੍ਹਾਂ ਦੀ ਇਸੇ ਸੋਚ ਦੇ ਤਹਿਤ ਅੱਗੇ ਵਧਿਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਸੀ.ਏ.ਤਰਨਜੀਤ ਸਿੰਘ ਨੇ ਕਿਹਾ ਕਿ ਅਵਤਾਰ ਸਿੰਘ ਅਰਨੇਜਾ ਇੱਕ ਨੇਕ ਰੂਹ ਸੀ ਜੋ ਕਿ ਹਮੇਸ਼ਾ ਉਨ੍ਹਾਂ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੇ ਸਨ ਜੋ ਕਿ ਜਰੂਰਤਮੰਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਰਨੇਜਾ ਪਰਿਵਾਰ ਵੱਲੋਂ ਹਮੇਸ਼ਾ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਕਾਰਜਸ਼ੀਲ ਰਹਿਣਾ ਦਰਸਾਉਦਾ ਹੈ ਕਿ ਪਰਿਵਾਰ ਬਜੁਗਰਾਂ ਵੱਲੋਂ ਦਰਸਾਏ ਗਏ ਰਸਤੇ ਉੱਪਰ ਚੱਲ ਰਿਹਾ ਹੈ। ਇਸ ਸਮੇਂ ਸੁਸਾਇਟੀ ਮੈਂਬਰਾਂ ਵੱਲੋਂ ਪਰਿਵਾਰ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਗਗਨਦੀਪ ਕੌਰ ਅਰਨੇਜਾ, ਸਿਮਰਨ ਅਰਨੇਜਾ, ਸੁਦੇਸ਼ ਗੁਪਤਾ, ਸੈਕਟਰੀ ਹਰਬੰਸ ਸਿੰਘ, ਮਲਕੀਤ ਸਿੰਘ ਮਹੇੜੂ, ਹਰੀਸ਼ ਠਾਕੁਰ, ਹਰਮੇਸ਼ ਤਲਵਾੜ, ਰਾਮ ਆਸਰਾ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ, ਪ੍ਰਿੰਸੀਪਲ ਸ਼ੈਲੀ ਸ਼ਰਮਾ ਤੇ ਸਟਾਫ ਦੇ ਮੈਂਬਰ ਮੌਜੂਦ ਸਨ।
23-05-25 ਸ਼ਾਮ 02:28:04
ਈਮੇਲ:
© ਕਾਪੀਰਾਈਟ 2023, ਸਾਰੇ ਅਧਿਕਾਰ ਰਾਖਵੇਂ ਹਨ । ਡਿਜ਼ਾਈਨ ਦੁਆਰਾ ISVR