
ਸਾਈਂ ਕਾਲਜ ਜਾਡਲਾ ਵਲੋਂ ਸਰਦੁੱਲਾਪੁਰ ਵਿਖੇ ਨੈਸ਼ਨਲ ਐਜਕੇਸ਼ਨ ਪਾਲਿਸੀ ਸਬੰਧੀ ਸੈਮੀਨਾਰ
ਗੜ੍ਹਸ਼ੰਕਰ , 13 ਮਾਰਚ : ਸਾਈਂ ਵੀਰਾਂਵਾਲੀ ਐਜੂਕੇਸ਼ਨ ਵੈਲਫੇਅਰ ਟਰਸੱਟ ਜਾਡਲਾ ਦੇ ਅਧੀਨ ਚੱਲਦੇ ਵੀਰਾਂਵਾਲੀ ਐਜੂਕੇਸ਼ਨ ਸਰਦੁੱਲਾਪੁਰ ਵਿਖੇ ਡੀਨ ਵਿਕਾਸ ਕਾਊਂਸਲ ਦੇ ਸਹਿਯੋਗ ਨਾਲ ਰਾਸ਼ਟਰੀ ਸਿੱਖਿਆ ਪਾਲਿਸੀ 2020 ਸਬੰਧੀ ਇਕ ਸੈਮੀਨਾਰ ਮੁੱਖ ਮਹਿਮਾਨ ਡਾ: ਸੰਜੇ ਕੌਸ਼ਿਕ ਡੀਨ ਕਾਲਜ ਡਿਵੈਲਪਮੈਂਟ ਕਾਊਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਨਰੈਰੀ ਡਾਇਰੈਕਟਰ, ਆਈ ਸੀ ਐਸ ਸੀ ਆਰ ਦੀ ਅਗਵਾਈ ਹੇਠ ਕਰਵਾਇਆ ਗਿਆ। ਸੰਬੋਧਨ ਕਰਦਿਆਂ ਉਨ੍ਹਾਂ ਆਏ ਹੋਏ
ਗੜ੍ਹਸ਼ੰਕਰ , 13 ਮਾਰਚ : ਸਾਈਂ ਵੀਰਾਂਵਾਲੀ ਐਜੂਕੇਸ਼ਨ ਵੈਲਫੇਅਰ ਟਰਸੱਟ ਜਾਡਲਾ ਦੇ ਅਧੀਨ ਚੱਲਦੇ ਵੀਰਾਂਵਾਲੀ ਐਜੂਕੇਸ਼ਨ ਸਰਦੁੱਲਾਪੁਰ ਵਿਖੇ ਡੀਨ ਵਿਕਾਸ ਕਾਊਂਸਲ ਦੇ ਸਹਿਯੋਗ ਨਾਲ ਰਾਸ਼ਟਰੀ ਸਿੱਖਿਆ ਪਾਲਿਸੀ 2020 ਸਬੰਧੀ ਇਕ ਸੈਮੀਨਾਰ ਮੁੱਖ ਮਹਿਮਾਨ ਡਾ: ਸੰਜੇ ਕੌਸ਼ਿਕ ਡੀਨ ਕਾਲਜ ਡਿਵੈਲਪਮੈਂਟ ਕਾਊਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਨਰੈਰੀ ਡਾਇਰੈਕਟਰ, ਆਈ ਸੀ ਐਸ ਸੀ ਆਰ ਦੀ ਅਗਵਾਈ ਹੇਠ ਕਰਵਾਇਆ ਗਿਆ। ਸੰਬੋਧਨ ਕਰਦਿਆਂ ਉਨ੍ਹਾਂ ਆਏ ਹੋਏ ਪ੍ਰਿੰਸੀਪਲ, ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ, ਵਿਦਿਆਰਥੀ - ਅਧਿਆਪਕ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਸਿੱਖਿਆ ਨੀਤੀ 2020 ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਾ: ਸੰਤੋਸ਼ ਕੁਮਾਰੀ ਸੀਨੀਅਰ ਖੇਤਰੀ ਡਾਇਰੈਕਟਰ ਇਗਨੋ, ਡਾ: ਅਮਿਤ ਕਾਸ਼ਟ ਪ੍ਰੋਫੈਸਰ ਅਤੇ ਮੁਖੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ: ਗੁਰਦੀਪ ਸ਼ਰਮਾ, ਸਿੰਡੀਕੇਟ ਅਤੇ ਸੀਨਟ ਮੈਂਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ: ਵਿਜੇ ਕੁਮਾਰ ਚੇਚੀ ਪ੍ਰੋਫੈਸਰ ਅਤੇ ਉਪ ਡੀਨ ਐਲ ਪੀ ਯੂ ਆਦਿ ਨੇ ਵੀ ਸੈਮੀਨਾਰ ਵਿਚ ਰਾਸ਼ਟਰੀ ਸਿੱਖਿਆ ਨੀਤੀ 2020 ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਚੇਅਰਮੈਨ ਸਾਈ ਕਾਲਜ ਪੀ ਕੇ ਜੌਹਰ, ਗੌਰਵ ਜੌਹਰ ਉਪ ਚੇਅਰਮੈਨ, ਅਨੁਪਮ ਜੌਹਰ ਐਮ ਡੀ, ਅਤੇ ਪ੍ਰਿੰਸੀਪਲ ਡਾ: ਸਰਬਜੀਤ ਸਿੰਘ ਨੇ ਸੂਬੇ ਭਰ ਤੋਂ। ਆਏ ਹੋਏ ਮਹਿਮਾਨਾਂ ਦਾ ਸੈਮੀਨਾਰ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਕੈਪਸਨ: ਸਾਈਂ ਕਾਲਜ ਜਾਡਲਾ ਵਲੋਂ ਸਰਦੁੱਲਾਪੁਰ ਵਿਖੇ ਨੈਸ਼ਨਲ ਐਜਕੇਸ਼ਨ ਪਾਲਿਸੀ ਸਬੰਧੀ ਕਰਵਾਏ ਗਏ ਸੈਮੀਨਾਰ ਮੌਕੇ ਹਾਜਰ ਪਤਵੰਤੇ ।
