ਕੇ ਸੀ ਹੋਟਲ ਮੈਨੇਜਮੈਂਟ ਦੀ ਵਿਦਿਆਰਥਣ ਨਵਨੀਤ ਰਹੀ ਯੂਨੀਵਰਸਿਟੀ ਦੀ ਮੈਰਿਟ ’ਚ ਪੰਜਵਾਂ ਸਥਾਨ ਤੇ

ਨਵਾਂਸ਼ਹਿਰ - ਕਰਿਆਮ ਰੋਡ ’ਤੇ ਸਥਿਤ ਕੇਸੀ ਕਾਲਜ ਆੱਫ਼ ਹੋਟਲ ਮੈਨੇਜਮੈਂਟ ’ਚ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਵੱਲੋਂ ਅਪ੍ਰੈਲ 2023 ਦੀ ਪ੍ਰੀਖਿਆ ’ਚ ਵਿਦਿਆਰਥਣ ਨਵਨੀਤ ਪੁੱਤਰੀ ਚਮਨ ਲਾਲ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਪੰਜਵਾਂ ਸਥਾਨ ਹਾਸਲ ਕੀਤਾ ਹੈ।

ਨਵਾਂਸ਼ਹਿਰ - ਕਰਿਆਮ ਰੋਡ ’ਤੇ ਸਥਿਤ ਕੇਸੀ ਕਾਲਜ ਆੱਫ਼ ਹੋਟਲ ਮੈਨੇਜਮੈਂਟ  ’ਚ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਵੱਲੋਂ ਅਪ੍ਰੈਲ 2023 ਦੀ ਪ੍ਰੀਖਿਆ ’ਚ ਵਿਦਿਆਰਥਣ ਨਵਨੀਤ ਪੁੱਤਰੀ ਚਮਨ ਲਾਲ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਪੰਜਵਾਂ ਸਥਾਨ ਹਾਸਲ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਪਲਵਿੰਦਰ ਕੁਮਾਰ ਨੇ ਦੱਸਿਆ ਕਿ ਬੀ.ਐਚ.ਐਮ.ਸੀ.ਟੀ ਦੇ ਚਾਰ ਸਾਲਾ ਡਿਗਰੀ ਕੋਰਸ 2019 ਤੋਂ 2023 ਦੀ ਵਿਦਿਆਰਣ ਨਵਨੀਤ ਨੇ 8.59 ਐਸਜੀਪੀਏ (ਸੈਸ਼ਨ ਗ੍ਰੇਡ ਪੁਆਇੰਟ ਐਵਰੇਜ) ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਵਿਦਿਆਰਥਣ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕਾਰਜਕਾਰੀ ਕੈਂਪਸ ਡਾਇਰੈਕਟਰ ਅਤੇ ਐਸ.ਏ.ਓ ਇੰਜ. ਆਰ ਕੇ ਮੂੰਮ, ਪ੍ਰਿੰਸੀਪਲ ਡਾ. ਪਲਵਿੰਦਰ ਕੁਮਾਰ, ਡਾ. ਸੁਖਦੀਪ ਕੌਰ, ਗਗਨਦੀਪ ਸਿੰਘ, ਅੰਕੁਸ਼ ਚੰਦੇਲ, ਹਰੀਪ੍ਰੀਤ ਸਿੰਘ, ਵਿਸ਼ਾਲ ਕੁਮਾਰ ਅਤੇ ਰਮਨ ਕੁਮਾਰ ਨੇਂ ਵਧਾਈ ਦਿੱਤੀ ਹੈ।