ਪੈਗਾਮ-ਏ-ਜਗਤ ਦਾ ਕਲੰਡਰ ਅਤੇ ਡਾਇਰੀ ਬਲਜਿੰਦਰ ਮਾਨ ਵੱਲੋਂ ਜਾਰੀ

ਮਾਹਿਲਪੁਰ - ਗੜਸ਼ੰਕਰ ਲਾਗਲੇ ਪਿੰਡ ਕਿਤਣਾ ਦੇ ਜੰਮਪਲ ਝੱਲੀ ਪਰਿਵਾਰ ਦੇ ਚਿਰਾਗ ਦਵਿੰਦਰ ਸਿੰਘ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋ ਰਹੇ ਆਨਲਾਈਨ ਰੋਜ਼ਾਨਾ ਅਖਬਾਰ ਪੈਗਾਮ ਏ ਜਗਤ ਦਾ ਕਲੰਡਰ ਅਤੇ ਡਾਇਰੀ ਮਾਹਿਲਪੁਰ ਵਿਖੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਵੱਲੋਂ ਕਰੂੰਬਲਾਂ ਭਵਨ ਵਿਖੇ ਜਾਰੀ ਕੀਤੇ ਗਏ।

ਮਾਹਿਲਪੁਰ - ਗੜਸ਼ੰਕਰ ਲਾਗਲੇ ਪਿੰਡ ਕਿਤਣਾ ਦੇ ਜੰਮਪਲ ਝੱਲੀ ਪਰਿਵਾਰ ਦੇ ਚਿਰਾਗ ਦਵਿੰਦਰ ਸਿੰਘ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋ ਰਹੇ ਆਨਲਾਈਨ ਰੋਜ਼ਾਨਾ ਅਖਬਾਰ ਪੈਗਾਮ ਏ ਜਗਤ ਦਾ ਕਲੰਡਰ ਅਤੇ ਡਾਇਰੀ ਮਾਹਿਲਪੁਰ ਵਿਖੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਵੱਲੋਂ ਕਰੂੰਬਲਾਂ ਭਵਨ ਵਿਖੇ ਜਾਰੀ ਕੀਤੇ ਗਏ। 
ਉਹਨਾਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜੋਕੇ ਸਮੇਂ ਵਿੱਚ ਅਖਬਾਰੀ ਪੱਤਰਕਾਰੀ ਟਿੱਬਿਆਂ ਵਿੱਚ ਪਾਣੀ ਲਗਾਉਣ ਦੇ ਬਰਾਬਰ ਦਾ ਕਾਰਜ ਹੋ ਗਿਆ ਹੈ। ਨੌਜਵਾਨ ਪੀੜੀ ਨੂੰ ਨਵੀਂ ਨੂੰ ਨਰੋਈ ਦਿਸ਼ਾ ਪ੍ਰਦਾਨ ਕਰਨ ਦੇ ਇਰਾਦੇ ਨਾਲ ਜਾਰੀ ਕੀਤੀ ਜਾ ਰਹੀ ਇਸ ਅਖਬਾਰ ਦੇ ਸੰਪਾਦਕ ਦਵਿੰਦਰ ਸਿੰਘ ਅਤੇ ਸੁਰਿੰਦਰ ਪਾਲ ਝੱਲ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਜੋ ਨਿਰਸਵਾਰਥੀ ਭਾਵਨਾ ਨਾਲ ਇਸ ਕਾਰਜ ਵਿੱਚ ਜੁਟੇ ਹੋਏ ਹਨ। ਇਸ ਮੌਕੇ ਸਾਬਕਾ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਝੱਲੀ ਪਰਿਵਾਰ ਵੱਲੋਂ ਹਮੇਸ਼ਾ ਸਮਾਜ ਭਲਾਈ ਦੇ ਕਾਰਜਾਂ ਵਿੱਚ ਉੱਘਾ ਯੋਗਦਾਨ ਪਾਇਆ ਜਾਂਦਾ ਰਿਹਾ ਹੈ। ਸਵਰਗਵਾਸੀ ਜਗਤ ਸਿੰਘ ਦੇ ਪੋਤਰੇ ਦਵਿੰਦਰ ਸਿੰਘ ਵਲੋਂ ਆਪਣੇ ਦਾਦਾ ਜੀ ਦੇ ਨਾਮ ਤੇ ਅਖਬਾਰ ਜਾਰੀ ਕਰਨਾ ਅਜੋਕੀ ਪੀੜੀ ਲਈ ਇੱਕ ਸੰਦੇਸ਼ ਦੇਣ ਵਾਲੀ ਗੱਲ ਹੈ। ਅਜਿਹੇ ਸਪੂਤ ਹੀ ਆਪਣੀ ਅਮੀਰ ਵਿਰਾਸਤ ਨੂੰ ਆਉਣ ਵਾਲੀ ਪੀੜੀ ਦੇ ਹਵਾਲੇ ਕਰ ਸਕਦੇ ਹਨ। ਇਸ ਮੌਕੇ ਸੁਖਮਨ ਸਿੰਘ ਨੇ ਕਿਹਾ ਕਿ ਅਖਬਾਰ ਨੂੰ ਹੋਰ ਰੌਚਿਕ ਅਤੇ ਦਿਲਚਸਪ ਦਿੱਖ ਦੇਣ ਦੀ ਲੋੜ ਹੈ। ਜਿਸ ਵਾਸਤੇ ਉਹ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ। ਅਖਬਾਰ ਦੇ ਨੁਮਾਇੰਦੇ ਨਿਰਮਲ ਮੁੱਗੋਵਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਭਰ ਦੇ ਪੱਤਰਕਾਰਾਂ ਨੂੰ ਇਸ ਅਖਬਾਰ ਨਾਲ ਜੋੜਨ ਲਈ ਨਿਰੰਤਰ ਸੰਪਰਕ ਦੀ ਲੋੜ ਹੈ।  
        ਸੁਰ ਸੰਗਮ ਵਿਦਿਅਕ ਟਰੱਸਟ ਅਤੇ ਨਿੱਕੀਆਂ ਕਰੂੰਬਲਾਂ  ਪ੍ਰਕਾਸ਼ਨ ਮਾਹਿਲਪੁਰ ਵੱਲੋਂ ਆਯੋਜਿਤ ਇਸ ਰਿਲੀਜ਼ ਸਮਾਰੋਹ ਵਿੱਚ ਪਰਵੀਨ ਕੁਮਾਰ ਚੰਡੀਗੜ੍ਹ, ਚੈਂਚਲ ਸਿੰਘ ਬੈਂਸ ਕੈਮਲੂਪਸ ਕਨੇਡਾ, ਨਿਧੀ ਅਮਨ ਸਹੋਤਾ, ਪ੍ਰਿੰਸੀਪਲ ਮਨਜੀਤ ਕੌਰ, ਹਰਮਨਪ੍ਰੀਤ ਕੌਰ, ਪਾਵਨ ਸਕਰੂਲੀ, ਸਨੀ ਹੀਰ ਲੰਗੇਰੀ ਸਮੇਤ ਪਾਠਕ ਅਤੇ ਸਾਹਿਤ ਪ੍ਰੇਮੀ ਸ਼ਾਮਿਲ ਹੋਏ l ਅੰਤ ਵਿੱਚ ਸਭ ਦਾ ਧੰਨਵਾਦ ਕੁਲਦੀਪ ਕੌਰ ਬੈਂਸ ਵੱਲੋਂ ਕੀਤਾ ਗਿਆ।