
ਚੰਗੇ ਅਤੇ ਸਿਹਤਮੰਦ ਸਮਾਜ ਲਈ ਅਨੀਮੀਆ ਮੁਕਤ ਕਰਨਾ ਜਰੂਰੀ - ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ
ਹੁਸ਼ਿਆਰਪੁਰ - "ਅਨੀਮੀਆ ਮੁਕਤ ਭਾਰਤ” ਪ੍ਰੋਗਰਾਮ ਤਹਿਤ ਕਿਸ਼ੋਰੀਆਂ ਵਿੱਚ ਅਨੀਮੀਆ ਦੇ ਖਾਤਮੇ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕਰਦੇ ਹੋਏ ਇਕ ਮੁਹਿੰਮ ਵਿੱਢੀ ਗਈ ਹੈ। ਇਸ ਸੰਬੰਧੀ ਅੱਜ ਇੱਕ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਪ੍ਰਿੰਸੀਪਲ ਲਲਿਤਾ ਅਰੋੜਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ ਜੀ ਨੇ ਮੁੱਖ ਮਹਿਮਾਨ ਵਜੋਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਹੁਸ਼ਿਆਰਪੁਰ - "ਅਨੀਮੀਆ ਮੁਕਤ ਭਾਰਤ” ਪ੍ਰੋਗਰਾਮ ਤਹਿਤ ਕਿਸ਼ੋਰੀਆਂ ਵਿੱਚ ਅਨੀਮੀਆ ਦੇ ਖਾਤਮੇ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕਰਦੇ ਹੋਏ ਇਕ ਮੁਹਿੰਮ ਵਿੱਢੀ ਗਈ ਹੈ। ਇਸ ਸੰਬੰਧੀ ਅੱਜ ਇੱਕ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਪ੍ਰਿੰਸੀਪਲ ਲਲਿਤਾ ਅਰੋੜਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ ਜੀ ਨੇ ਮੁੱਖ ਮਹਿਮਾਨ ਵਜੋਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਦੀ ਅਗਵਾਈ ਵਿਚ ਕਰਵਾਏ ਗਏ ਇਸ ਸਮਾਗਮ ਵਿੱਚ ਸਕੂਲ ਦੀਆਂ 52 ਵਿਦਿਆਰਥਣਾਂ ਨੂੰ ਆਇਰਨ ਦੀਆਂ ਗੋਲੀਆਂ ਵੰਡੀਆਂ ਗਈਆਂ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਅਨੀਮੀਆ ਦਾ ਖਾਤਮਾ ਕਰਨ ਲਈ ਅੱਜ ਤੋਂ ਹੀ ਕਿਸ਼ੋਰ ਅਵਸਥਾ ਵਾਲੀਆਂ ਲੜਕੀਆਂ ਨੂੰ ਅਨੀਮੀਆ ਮੁਕਤ ਕਰਨਾ ਜ਼ਰੂਰੀ ਹੈ। ਇਸੇ ਨੂੰ ਮੁੱਖ ਰੱਖਦਿਆਂ ਖੂਨ ਦੀ ਕਮੀ ਵਾਲੀਆਂ ਲੜਕੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਤਿੰਨ ਮਹੀਨੇ ਤੱਕ ਲਈ ਅਨੀਮੀਆ ਮੁਕਤ ਕਰਨ ਲਈ ਆਇਰਨ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਇਸ ਦਵਾਈ ਦੇ ਨਾਲ ਨਾਲ ਆਪਣੇ ਖਾਣੇ ਵਿੱਚ ਵੀ ਆਇਰਨ ਭਰਪੂਰ ਚੀਜ਼ਾਂ ਨੂੰ ਤਰਜੀਹ ਦੇਣ। ਉਨ੍ਹਾਂ ਇਸ ਸਮਾਗਮ ਵਿੱਚ ਹੰਸ ਫਾਊਂਡੇਸ਼ਨ ਦੇ ਉਪਸਥਿਤ ਨੁਮਾਇੰਦਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਉਹਨਾਂ ਵੱਲੋਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਦਿੱਤੀਆਂ ਆਇਰਨ ਦੀਆਂ ਗੋਲੀਆਂ ਲਈ ਅਭਾਰ ਜਤਾਇਆ। ਡਾ ਬਲਵਿੰਦਰ ਕੁਮਾਰ ਡਮਾਣਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਖਾਣੇ ਵਿੱਚ ਵੀ ਹਰੀਆਂ ਸਬਜ਼ੀਆਂ ਅਤੇ ਮੌਸਮੀ ਫਲ ਜਰੂਰੀ ਸ਼ਾਮਿਲ ਕਰਨ। ਹਰੀਆਂ ਪੱਤੇਦਾਰ ਸਬਜ਼ੀਆਂ ਜਿੱਥੇ ਅਨੀਮੀਆ ਨੂੰ ਦੂਰ ਕਰਦੀਆਂ ਹਨ ਮੌਸਮੀ ਫਲ ਤੇ ਸਬਜ਼ੀਆਂ ਸਰੀਰ ਦੇ ਹੋਰ ਜਰੂਰੀ ਤੱਤਾਂ ਨੂੰ ਪੂਰਾ ਕਰਨ ਦਾ ਕੰਮ ਕਰਦੇ ਹਨ।
ਡਾ.ਸੀਮਾ ਗਰਗ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਜੋ ਅਨੀਮੀਆ ਤੋਂ ਮੁਕਤ ਕਰਨ ਲਈ ਇਹ ਮੁਹਿੰਮ ਆਰੰਭ ਕੀਤੀ ਗਈ ਹੈ ਇਸ ਤਹਿਤ 10 ਤੋਂ 19 ਸਾਲ ਦੀਆਂ ਕਿਸ਼ੋਰ ਅਵਸਥਾ ਵਾਲੀਆਂ ਲੜਕੀਆਂ ਦੇ ਐਚ.ਬੀ. ਟੈਸਟ ਕਰਕੇ ਜਿਨ੍ਹਾਂ ਲੜਕੀਆਂ ਦਾ ਐਚ.ਬੀ. 8 ਤੋਂ 10 ਗ੍ਰਾਮ ਦੇ ਵਿੱਚ ਪਾਇਆ ਗਿਆ ਹੈ ਨੂੰ ਆਇਰਨ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ 3 ਮਹੀਨੇ ਬਾਅਦ ਇਹਨਾਂ ਦੇ ਐਚ ਬੀ ਦੀ ਮੁੜ ਜਾਂਚ ਕੀਤੀ ਜਾਵੇਗੀ।
ਇਸ ਮੌਕੇ ਉਕਤ ਤੋਂ ਇਲਾਵਾ ਐਸ.ਐਮ.ਓ ਚੱਕੋਵਾਲ ਡਾ.ਬਲਦੇਵ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ, ਡਾ ਮਨਦੀਪ ਕੌਰ ਏਐਮਓ ਆਰਬੀਐਸਕੇ, ਜਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ, ਸਟਾਫ ਨਰਸ ਰੇਨੂੰ ਅਤੇ ਹੰਸ ਫਾਊਂਡੇਸ਼ਨ ਤੋਂ ਪ੍ਰੋਗਰਾਮ ਮੈਨੇਜਰ ਹਰੀਸ਼ ਪਾਂਡੇ, ਪ੍ਰੋਜੈਕਟ ਮੈਨੇਜਰ ਹਰੀਸ਼ ਕੁਕਰੇਤੀ, ਪ੍ਰੋਜੈਕਟ ਕੋਆਰਡੀਨੇਟਰ ਓਮ ਰਾਜ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਵੀ ਹਾਜ਼ਰ ਸੀ ।
