ਰਿਜਰਵੇਸ਼ਨ ਚੋਰ ਫੜੋ ਮੋਰਚੇ ਦੇ ਆਗੂਆਂ ਨੇ ਕਾਲੇ ਕੱਪੜੇ ਪਾ ਕੇ ਕੀਤਾ ਸਰਕਾਰ ਦਾ ਪਿੱਟ ਸਿਆਪਾ
ਐਸ ਏ ਐਸ ਨਗਰ, 20 ਜਨਵਰੀ - ਸਥਾਨਕ ਫੇਜ਼ 7 ਦੀਆਂ ਲਾਈਟਾਂ ਤੇ ਐਸ ਸੀ ਬੀ ਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ 31ਵੇਂ ਦਿਨ ਮੋਰਚੇ ਦੇ ਆਗੂਆਂ ਨੇ ਕਾਲੇ ਕੱਪੜੇ ਪਾ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਚੌਂਕ ਵਿਚਕਾਰ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਏ ਲਾਰਿਆਂ ਅਤੇ ਝੂਠੇ ਵਾਅਦਿਆਂ ਦਾ ਘੜਾ ਭੰਨਿਆ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਥੋੜ੍ਹੇ ਸਮੇਂ ਵਾਸਤੇ ਆਵਾਜਾਈ ਵੀ ਪ੍ਰਭਾਵਿਤ ਹੋਈ।

ਇਸ ਮੌਕੇ ਮੋਰਚੇ ਦੇ ਆਗੂਆਂ ਜਸਵੀਰ ਸਿੰਘ ਪਮਾਲੀ, ਬਲਵਿੰਦਰ ਸਿੰਘ ਕੁੰਭੜਾ, ਅਵਤਾਰ ਸਿੰਘ ਸਹੋਤਾ, ਰੇਸ਼ਮ ਸਿੰਘ ਕਾਹਲੋਂ, ਲਖਵੀਰ ਸਿੰਘ ਵਡਾਲਾ, ਗੁਰਮੁਖ ਸਿੰਘ ਢੋਲਣ ਮਾਜਰਾ, ਅਜੈਬ ਸਿੰਘ ਬਠੋਈ, ਪ੍ਰਵੀਨ ਟਾਂਕ ਨੇ ਕਿਹਾ ਕਿ ਸਰਕਾਰ ਕੋਲ ਸਿਰਫ ਝੂਠੇ ਵਾਅਦਿਆਂ ਦਾ ਭੰਡਾਰ ਹੈ ਤੇ ਲਾਰਿਆਂ ਤੋਂ ਬਿਨਾਂ ਲੋਕਾਂ ਨੂੰ ਕੁਛ ਵੀ ਨਹੀਂ ਮਿਲ ਰਿਹਾ। ਆਗੂਆਂ ਨੇ ਕਿਹਾ ਕਿ ਜੋ ਸਰਕਾਰ ਦੋਸ਼ੀ ਪਾਏ ਗਏ ਜਾਅਲੀ ਸਰਟੀਫਿਕੇਟ ਦੇ ਦੋਸ਼ੀਆਂ ਤੇ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੀ, ਉਸ ਨਿਕੰਮੀ ਸਰਕਾਰ ਤੋਂ ਕੋਈ ਉਮੀਦ ਰੱਖਣਾ ਬੇਫਜੂਲ ਹੈ।
ਉਹਨਾਂ ਕਿਹਾ ਕਿ ਸਰਕਾਰ ਨੂੰ ਵੋਟਾਂ ਲੈਣ ਲਈ ਤਾਂ ਸਾਡੇ ਐਸ ਸੀ ਬੀ ਸੀ ਸਮਾਜ ਦੀ ਯਾਦ ਆ ਜਾਂਦੀ ਹੈ ਪਰ ਕੜਾਕੇ ਦੀ ਠੰਡ ਵਿੱਚ ਬੈਠਿਆਂ ਦੀ ਕਿਸੇ ਵੀ ਰਿਜ਼ਰਵ ਸੀਟ ਤੋਂ ਜਿੱਤ ਕੇ ਆਏ ਵਿਧਾਇਕ ਜਾਂ ਮੰਤਰੀ ਨੇ ਸਾਰ ਨਹੀਂ ਲਈ। ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਚੋਣਾਂ ਵਿੱਚ ਸਾਡੇ ਐਸ ਸੀ ਬੀ ਸੀ ਸਮਾਜ ਨੇ ਫੈਸਲਾ ਕੀਤਾ ਹੈ ਕਿ ਇਨਾਂ ਬੇਜਮੀਰੇ ਲੀਡਰਾਂ ਨੂੰ ਆਪਣੇ ਇਲਾਕੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਚੇਅਰਮੈਨ ਰਘਵੀਰ ਸਿੰਘ ਬਡਲਾ, ਬਲਜੀਤ ਸਿੰਘ ਸਲਾਣਾ, ਬਲਜੀਤ ਸਿੰਘ ਕਕਰਾਲੀ, ਅਵਤਾਰ ਸਿੰਘ ਸੈਂਪਲਾ, ਹਰਭਜਨ ਸਿੰਘ ਬਜਹੇੜੀ, ਅਜੀਤ ਸਿੰਘ ਮੁਹਾਲੀ, ਰਿਸ਼ੀ ਰਾਜ, ਤਰਸੇਮ ਚੁੱਬਰ, ਸਿਮਰਨਜੀਤ ਸ਼ੈਂਕੀ, ਪੁਸ਼ਪਿੰਦਰ ਕੁਮਾਰ, ਮੇਜਰ ਸਿੰਘ ਮਾਣਕੀ, ਹਰਕਾਦਾਸ ਜੀ, ਬਲਵਿੰਦਰ ਸਿੰਘ ਮੱਕੜਿਆ, ਬਲਵਿੰਦਰ ਗਿੱਲ, ਮਨਜੀਤ ਸਿੰਘ ਮੇਵਾ, ਕਰਮਜੀਤ ਸਿੰਘ ਐਨੋ, ਮੁਖਤਿਆਰ ਸਿੰਘ ਕਕਰਾਲਾ, ਸਨੀ ਬਠੋਈ ਆਦਿ ਹਾਜ਼ਰ ਸਨ।