ਫੇਜ਼ 11 ਦੀ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੋਵੇਗੀ ਹਲ : ਰਿਸ਼ਵ ਜੈਨ

ਐਸ ਏ ਐਸ ਨਗਰ, 20 ਜਨਵਰੀ - ਨਗਰ ਨਿਗਮ ਦੇ ਕੌਂਸਲਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਵੱਲੋਂ ਅੱਜ ਫੇਜ਼ 11 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ 34 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪਾਣੀ ਦੇ ਟੈਂਕ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਇਸ ਟੈਂਕ ਦੇ ਤਿਆਰ ਹੋਣ ਨਾਲ ਫੇਜ਼ 11 ਦੀ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱੰਿਸਆ ਤੋਂ ਕਾਫੀ ਰਾਹਤ ਮਿਲੇਗੀ। ਉਹਨਾਂ ਦੱਸਿਆ ਕਿ 34 ਲੱਖ ਦੀ ਲਾਗਤ ਨਾਲ ਬਣਨ ਵਾਲੇ ਇਸ ਟੈੱਕ ਦੀ ਸਮਰਥਾ 1 ਲੱਖ ਲੀਟਰ ਦੀ ਹੋਵੇਗੀ ਅਤੇ ਇਸ ਵਿੱਚ 47 ਹਾਰਸਪਾਵਰ ਦੀ ਮੋਟਰ ਅਤੇ 62.5 ਕਿਲੋਵਾਟ ਦਾ ਜਰਨੇਟਰ ਲਗਾਇਆ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਸੋਢੀ, ਚਮਨ ਲਾਲ, ਅਵਤਾਰ ਸਿੰਘ, ਪਵਨਦੀਪ ਸਿੰਘ, ਰਾਜ ਕੁਮਾਰ ਸ਼ਾਹੀ, ਰਮਨ, ਮਾਸਟਰ ਦਿਲਬਰ ਸਿੰਘ, ਪਰਮਜੀਤ ਕੌਰ, ਕੁਲਦੀਪ ਕੌਰ, ਕਮਲਜੀਤ ਕੌਰ, ਕੁੱਕੂ, ਦਵਿੰਦਰ ਕੌਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।