ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਾਨੂੰਨ ਵਿਵਸਥਾ ਦੀ ਹਾਲਤ ਬਾਰੇ ਪੁਲੀਸ ਵਿਭਾਗ ਤੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ
ਐਸ ਏ ਐਸ ਨਗਰ, 20 ਜਨਵਰੀ - ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਵਿੱਚ ਕਾਨੂੰਨ ਅਤੇ ਵਿਵਸਥਾ ਦੇ ਵਿਗੜਦੇ ਜਾ ਰਹੇ ਹਾਲਾਤਾਂ ਸਬੰਧੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੂਚਨਾ ਦੇ ਅਧਿਕਾਰ ਤਹਿਤ ਮੁਹਾਲੀ ਦੇ ਪੁਲੀਸ ਵਿਭਾਗ ਤੋਂ ਮੁਹਾਲੀ ਵਿੱਚ ਪੁਲਿਸ ਵਿਵਸਥਾ ਨਾਲ ਸੰਬੰਧਿਤ ਜਾਣਕਾਰੀ ਮੰਗੀ ਹੈ। ਸz. ਬੇਦੀ ਨੇ ਖਾਸ ਤੌਰ ਤੇ ਟਰੈਫਿਕ ਵਿਵਸਥਾ ਦੀ ਮਾੜੀ ਹਾਲਤ ਉੱਤੇ ਵੀ ਸਵਾਲ ਚੁੱਕੇ ਹਨ ਅਤੇ ਕਿਹਾ ਹੈ ਕਿ ਮੁਹਾਲੀ ਦੇ ਵਸਨੀਕ ਚਰਮਰਾ ਚੁੱਕੀ ਟ੍ਰੈਫਿਕ ਵਿਵਸਥਾ ਤੋਂ ਬਹੁਤ ਪਰੇਸ਼ਾਨ ਹਨ।

ਸੂਚਨਾ ਦੇ ਅਧਿਕਾਰ ਤਹਿਤ ਡਿਪਟੀ ਮੇਅਰ ਨੇ ਪੁੱਛਿਆ ਹੈ ਕਿ ਜਦੋਂ ਮੁਹਾਲੀ ਸ਼ਹਿਰ ਲਗਭਗ ਚੰਡੀਗੜ੍ਹ ਦੇ ਬਰਾਬਰ ਹੋ ਚੁੱਕਿਆ ਹੈ ਅਤੇ ਇਸ ਦੀ ਆਬਾਦੀ ਵੀ ਕਾਫੀ ਵੱਧ ਚੁੱਕੀ ਹੈ ਤਾਂ ਦੱਸਿਆ ਜਾਵੇ ਕਿ ਚੰਡੀਗੜ੍ਹ ਦੇ ਮੁਕਾਬਲੇ ਮੁਹਾਲੀ ਸ਼ਹਿਰ ਵਿੱਚ ਕਿੰਨੇ ਪੁਲੀਸ ਕਰਮਚਾਰੀ ਅਤੇ ਅਧਿਕਾਰੀ ਕੰਮ ਕਰ ਰਹੇ ਹਨ।
ਉਹਨਾਂ ਇਹ ਵੀ ਪੁੱਛਿਆ ਹੈ ਕਿ ਸ਼ਹਿਰ ਵਿੱਚ ਕਿੰਨੇ ਥਾਣੇ ਅਤੇ ਪੁਲੀਸ ਪੋਸਟ ਚੱਲ ਰਹੇ ਹਨ ਅਤੇ ਇਸ ਤੋਂ ਇਲਾਵਾ ਪੁਲੀਸ ਦੇ ਹੋਰ ਕਿੰਨੇ ਮਹਿਕਮੇ ਮੁਹਾਲੀ ਵਿੱਚ ਕਾਰਜ ਕਰ ਰਹੇ ਹਨ। ਡਿਪਟੀ ਮੇਅਰ ਨੇ ਸਵਾਲ ਕੀਤਾ ਹੈ ਕਿ ਇਹਨਾਂ ਵੱਖ-ਵੱਖ ਥਾਣਿਆਂ ਅਤੇ ਪੁਲੀਸ ਪੋਸਟਾਂ ਤੋਂ ਇਲਾਵਾ ਵੱਖਰੇ ਪੁਲੀਸ ਮਹਿਕਮਿਆਂ ਵਿੱਚ ਕਿੰਨੇ ਕਾਂਸਟੇਬਲ, ਹੈਡ ਕਾਂਸਟੇਬਲ, ਏ ਐਸ ਆਈ, ਸਬ ਇੰਸਪੈਕਟਰ ਅਤੇ ਇੰਸਪੈਕਟਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਉਨਾਂ ਨੇ ਡੀਐਸਪੀ ਪੱਧਰ ਅਤੇ ਇਸ ਤੋਂ ਉੱਪਰ ਦੇ ਉੱਚ ਅਧਿਕਾਰੀਆਂ ਦੀ ਮੁਹਾਲੀ ਵਿੱਚ ਤਾਇਨਾਤੀ ਬਾਰੇ ਵੀ ਜਾਣਕਾਰੀ ਮੰਗੀ ਹੈ।
ਡਿਪਟੀ ਮੇਅਰ ਨੇ ਇਹ ਵੀ ਪੁੱਛਿਆ ਹੈ ਕਿ ਕੀ ਮੁਹਾਲੀ ਵਿੱਚ ਵੀ ਆਈ ਪੀ ਡਿਊਟੀ ਵਾਸਤੇ ਕੋਈ ਵੱਖਰਾ ਵਿੰਗ ਬਣਿਆ ਹੋਇਆ ਹੈ, ਕਿਉਂਕਿ ਵੱਡੇ ਪੱਧਰ ਤੇ ਪੁਲੀਸ ਕਰਮਚਾਰੀ ਵੀਆਈਪੀ ਡਿਊਟੀ ਕਰਦੇ ਹਨ।
ਉਹਨਾਂ ਪੁੱਛਿਆ ਹੈ ਕਿ ਟਰੈਫਿਕ ਨੂੰ ਕੰਟਰੋਲ ਕਰਨ ਲਈ ਕਿੰਨੇ ਕਰਮਚਾਰੀ ਅਤੇ ਅਧਿਕਾਰੀ ਲਗਾਏ ਗਏ ਹਨ ਅਤੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਹੋਰ ਕੀ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਇਹ ਜਾਣਕਾਰੀ ਵੀ ਮੰਗੀ ਹੈ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਮੁਹਾਲੀ ਸ਼ਹਿਰ ਵਾਸਤੇ ਹੋਰ ਕਿੰਨੇ ਨਵੇਂ ਥਾਣੇ ਅਤੇ ਪੁਲੀਸ ਪੋਸਟਾਂ ਬਣਾਈਆਂ ਜਾ ਰਹੀਆਂ ਹਨ।