ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੁਹਾਲੀ ਤੋਂ ਸ਼ਰਧਾਲੂਆਂ ਦੀ ਚੌਥੀ ਬੱਸ ਨੂੰ ਕੀਤਾ ਰਵਾਨਾ

ਐਸ ਏ ਐਸ ਨਗਰ, 20 ਜਨਵਰੀ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਮੁਹਾਲੀ ਤੋਂ ਖਾਟੂ ਸ਼ਾਮ ਅਤੇ ਸਾਲਾਸਰ ਧਾਮ (ਰਾਜਸਥਾਨ) ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬਸ ਵਿਧਾਇਕ ਮੁਹਾਲੀ- ਕੁਲਵੰਤ ਸਿੰਘ ਵੱਲੋਂ ਰਵਾਨਾ ਕੀਤੀ ਗਈ।

ਐਸ ਏ ਐਸ ਨਗਰ, 20 ਜਨਵਰੀ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਮੁਹਾਲੀ ਤੋਂ ਖਾਟੂ ਸ਼ਾਮ ਅਤੇ ਸਾਲਾਸਰ ਧਾਮ (ਰਾਜਸਥਾਨ) ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬਸ ਵਿਧਾਇਕ ਮੁਹਾਲੀ- ਕੁਲਵੰਤ ਸਿੰਘ ਵੱਲੋਂ ਰਵਾਨਾ ਕੀਤੀ ਗਈ।

ਸੈਕਟਰ-66 ਮੁਹਾਲੀ ਸਥਿਤ ਸ੍ਰੀ ਸ਼ਿਵ ਸ਼ਕਤੀ ਮੰਦਰ ਤੋਂ ਸ਼ਰਧਾਲੂਆਂ ਦੀ ਬਸ ਨੂੰ ਰਵਾਨਾ ਕਰਨ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਤੀਰਥ ਸਥਾਨਾਂ ਦੀ ਯਾਤਰਾ ਕਰਕੇ ਮਨ ਦੀ ਸ਼ਾਂਤੀ ਅਤੇ ਆਪਣੇ ਚੌਗਿਰਦੇ ਦੀ ਬਿਹਤਰੀ ਲਈ ਅਰਦਾਸ ਕਰਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਗਾਂਹ ਵੀ ਜਾਰੀ ਰਹੇਗੀ। ਉਹਨਾਂ ਕਿਹਾ ਕਿ ਸੂਬੇ ਵਿੱਚ ਸਫਲਤਾ ਪੂਰਵਕ ਚੱਲ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਂਹੀ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾ ਰਹੇ ਹਨ।

ਉਹਨਾਂ ਕਿਹਾ ਕਿ ਸੈਕਟਰ- 66 ਦੇ ਵਸਨੀਕਾਂ ਦੀ ਇਹ ਖਾਸੀਅਤ ਹੈ ਕਿ ਇੱਥੇ ਹਿੰਦੂ ਅਤੇ ਸਿੱਖ ਮਿਲ ਕੇ ਦੋਵਾਂ ਧਰਮਾਂ ਦ ਸਮਾਗਮਾਂ ਨੂੰ ਪੂਰੀ ਧੂਮ ਧਾਮ ਨਾਲ ਮਨਾਉਂਦੇ ਹਨ। ਇਸ ਮੌਕੇ ਉਹਨਾਂ ਖਾਟੂ ਸ਼ਾਮ ਅਤੇ ਬਾਲਾਸਰ ਧਾਮ ਦੀ ਯਾਤਰਾ ਤੇ ਜਾਣ ਵਾਲੀ ਬੱਸ ਦੇ ਸ਼ਰਧਾਲੂਆਂ ਨੂੰ ਲੋੜੀਂਦੇ ਸਮਾਨ ਦੀਆਂ ਕਿੱਟਾਂ ਵੀ ਤਕਸੀਮ ਕੀਤੀਆਂ।

ਇਸ ਮੌਕੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਜਦੋਂ ਵੀ ਕਿਸੇ ਪਾਰਟੀ ਨੂੰ ਆਪਣੀ ਹਾਰ ਪ੍ਰਤੀਤ ਹੁੰਦੀ ਹੈ, ਤਾਂ ਉਹ ਅਜਿਹੀਆਂ ਕਾਰਵਾਈਆਂ ਕਰਦੀ ਹੈ ਜਿਵੇਂ ਭਾਜਪਾ ਕਰ ਰਹੀ ਹੈ। ਉਹਨਾਂ ਕਿਹਾ ਕਿ ਲੋਕਤੰਤਰ ਪ੍ਰਣਾਲੀ ਦੇ ਵਿੱਚ ਹਰ ਇੱਕ ਵੋਟਰ ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦਾ ਪੂਰਨ ਅਧਿਕਾਰ ਹੈ ਅਤੇ ਚੰਡੀਗੜ੍ਹ ਕਾਰਪੋਰੇਸ਼ਨ ਦਾ ਮੇਅਰ ਹਰ ਹਾਲਤ ਵਿੱਚ ਆਮ ਆਦਮੀ ਪਾਰਟੀ ਦਾ ਹੀ ਬਣੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਕੁੱਲਦੀਪ ਸਿੰਘ, ਡੀ. ਐਸ. ਪੀ. ਸਿਟੀ 2 -ਹਰਸਿਮਰਤ ਸਿੰਘ ਬੱਲ, ਮੰਦਰ ਕਮੇਟੀ ਦੇ ਪ੍ਰਧਾਨ ਗੋਪਾਲ, ਜਨਰਲ ਸਕੱਤਰ ਸਤਪਾਲ ਅਰੋੜਾ, ਐਸ. ਪੀ. ਤਿਆਗੀ, ਕੁਲਦੀਪ ਸਿੰਘ ਸਮਾਣਾ, ਅਰੁਣ ਗੋਇਲ, ਰਜਨੀ ਗੋਇਲ, ਅੰਜਲੀ ਸਿੰਘ, ਰਜਿੰਦਰ ਪ੍ਰਸਾਦ ਸ਼ਰਮਾ, ਹਰਮੇਸ਼ ਸਿੰਘ ਕੁੰਬੜਾ, ਜਸਪਾਲ ਮਟੌਰ, ਸੱਜਣ ਸਿੰਘ, ਕੈਪਟਨ ਕਰਨੈਲ ਸਿੰਘ, ਅਵਤਾਰ ਸਿੰਘ ਮੌਲੀ, ਰਾਜੀਵ ਵਸਿਸਟ, ਗੁਰਦੇਵ ਸਿੰਘ, ਡਾਕਟਰ ਰਵਿੰਦਰ ਅਰੋੜਾ, ਸਵਿਤਾ, ਮਹਿੰਦਰ ਮਲੋਆ, ਮਸੀਹ ਸਾਹਿਬ ਹਰਦੀਪ ਸਿੰਘ, ਸੁਮਿਤ ਸੋਢੀ, ਅਕਵਿੰਦਰ ਸਿੰਘ ਗੋਸਲ ਸਮੇਤ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਹਾਜ਼ਰ ਸਨ।