ਨਵੇਂ ਵਰ੍ਹੇ ਨਵੀਆਂ ਪੁਲਾਂਘਾ ਲਈ ਵਿਚਾਰ-ਚਰਚਾ ਮਿਲਣੀ 6 ਜਨਵਰੀ ਨੂੰ

ਜਲੰਧਰ - ਦੇਸ਼ ਭਗਤ ਯਾਦਗਾਰ ਕਮੇਟੀ ਨਵੇਂ ਵਰ੍ਹੇ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਅਤੇ ਪੰਜਾਬ 'ਚ ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ, ਕੂਕਾ ਲਹਿਰ, ਜਲ੍ਹਿਆਂਵਾਲਾ ਬਾਗ਼ 'ਚ ਸ਼ਹਾਦਤਾਂ ਪਾਉਣ ਵਾਲਿਆਂ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਨਾਲ ਜੁੜੇ ਦੇਸ਼ ਭਗਤਾਂ ਦੀ ਸੋਚ ਅਤੇ ਸੁਪਨਿਆਂ ਦੀ ਪੂਰਤੀ ਲਈ ਦੋਵੱਲੀਆਂ ਸਰਗਰਮੀਆਂ ਕਰਨ, ਇੱਕ ਦੂਜੇ ਦਾ ਸਹਿਯੋਗ ਵਧਾਉਣ ਲਈ 6 ਜਨਵਰੀ ਨੂੰ 11 ਵਜੇ ਆਪਸੀ ਵਿਚਾਰ-ਮਿਲਣੀ ਕਰਨ ਜਾ ਰਹੀ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਉਹਨਾਂ ਮੁੱਢਲੀ ਚਰਚਾ ਕਰਕੇ ਸੋਚਿਆ ਹੈ ਕਿ ਸਭਿਆਚਾਰਕ ਵਿੰਗ, ਲਾਇਬ੍ਰੇਰੀ, ਮਿਊਜ਼ੀਅਮ, ਇਤਿਹਾਸ ਅਤੇ ਦੇਖ-ਰੇਖ ਕਮੇਟੀ ਦੇ ਸਭਨਾਂ ਕਨਵੀਨਰਾਂ ਨਾਲ ਵਿਚਾਰ ਕੇ ਰੱਖੀ ਇਸ ਮੀਟਿੰਗ 'ਚ ਸਰਗਰਮੀਆਂ ਦੀ ਵਿਉਂਤ ਭਰੀ ਰੂਪ-ਰੇਖਾ ਸਭਨਾਂ ਕਮੇਟੀਆਂ ਦੇ ਤਾਲਮੇਲ ਅਤੇ ਸਾਂਝੇ ਉੱਦਮ ਨਾਲ ਉਲੀਕਣ ਅਤੇ ਸਿਰੇ ਚਾੜ੍ਹਨ ਦੇ ਅਹਿਦ ਨਾਲ ਨਵੇਂ ਵਰ੍ਹੇ ਨੂੰ ਖੁਸ਼-ਆਮਦੀਦ ਕਹਿਣ ਲਈ 6 ਜਨਵਰੀ ਨੂੰ ਹੋ ਰਹੀ ਸਾਂਝੀ ਪਰਿਵਾਰਕ ਵਿਚਾਰ-ਮਿਲਣੀ ਸਾਰਥਕ ਉਪਰਾਲਾ ਹੋਏਗੀ। ਇਸ ਮੀਟਿੰਗ ਦਾ ਪੰਜਾਬ ਦੇ ਪਿੰਡਾਂ ਅੰਦਰ ਦੇਸ਼ ਭਗਤਾਂ ਦੀ ਯਾਦ 'ਚ ਬਣੀਆਂ ਸਮਾਗਮ, ਲਾਇਬ੍ਰੇਰੀ, ਕਮੇਟੀਆਂ ਦੇ ਨੁੰਮਾਇੰਦਿਆਂ ਦੀ ਹਾਜ਼ਰੀ ਯਕੀਨੀ ਬਣਾਉਣਾ, ਉਹਨਾਂ ਨਾਲ ਕਮੇਟੀ ਦੀਆਂ ਭਵਿੱਖੀ ਲੋੜਾਂ ਅਤੇ ਪਰਸਪਰ ਤਾਲਮੇਲ ਵਧਾਉਣਾ ਮਹੱਤਵਪੂਰਣ ਕਾਰਜ਼ ਹੋਏਗਾ। ਕਮੇਟੀ ਨੇ ਆਪਣੀਆਂ ਸਬ-ਕਮੇਟੀਆਂ ਅਤੇ ਪਿੰਡ ਕਮੇਟੀਆਂ ਨੂੰ ਵਿਚਾਰ-ਚਰਚਾ ਮਿਲਣੀ ਵਿੱਚ ਅਵੱਸ਼ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।