ਰੋਟਰੀ ਕਲੱਬ ਬੰਗਾ ਵਲੋਂ ਡਿਸਪੈਂਸਰੀ ਨੂੰ ਦਵਾਈਆਂ ਦਾਨ
ਨਵਾਂਸ਼ਹਿਰ - ਰੋਟਰੀ ਕਲੱਬ ਬੰਗਾ ਜੋ ਕਿ ਨਗਰ ਵਿਚ ਸਮਾਜ ਸੇਵਾ ਦੇ ਵੱਖ ਵੱਖ ਕੰਮ ਕਰਦਾ ਰਹਿੰਦਾ ਹੈ, ਵਲੋਂ ਅੱਜ ਤਪ ਅਸਥਾਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ, ਗੁਰੂਦਵਾਰਾ ਸਰੋਵਰ ਸਾਹਿਬ, ਗੁਣਾਚੌਰ ਵਿਚ ਪ੍ਰਬੰਧਕ ਕਮੇਟੀ ਵਲੋਂ ਚਲਾਈ ਜਾ ਰਹੀ ਮੁਫ਼ਤ ਡਿਸਪੈਂਸਰੀ ਨੂੰ ਦਵਾਈਆਂ ਪ੍ਰਦਾਨ ਕੀਤੀਆਂ ਗਈਆਂI ਇਸ ਡਿਸਪੈਂਸਰੀ ਵਿਚ ਲੌੜਬੰਦ ਮਰੀਜਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂ ਰਹੀਆਂ ਹਨI

ਕਲੱਬ ਦੇ ਪ੍ਰਧਾਨ ਗੁਰਜੰਟ ਸਿੰਘ ਦੀ ਅਗਵਾਈ ਵਿਚ ਰੋਟਰੀ ਟੀਮ ਦੇ ਮੈਂਬਰ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਸਹੂਲਤ ਉੱਤੇ ਤਸੱਲੀ ਪ੍ਰਗਟ ਕੀਤੀI ਇਸ ਪ੍ਰੋਜੈਕਟ ਦੇ ਚੇਅਰਮੈਨ ਅਤੇ ਸਪਾਂਸਰ ਰੋਟੋ ਮਨਧੀਰ ਸਿੰਘ ਚੱਠਾ ਸਨ ਜੋ ਕਿ ਆਪਣੇ ਇਲਾਕੇ ਵਿਚ ਵੱਖ ਵੱਖ ਸਮਾਜ ਸੇਵਾ ਦੇ ਕੰਮਾਂ ਲਈ ਹਮੇਸ਼ਾਂ ਤਤਪਰ ਰਹਿੰਦੇ ਹਨI ਇਸ ਸਮੇਂ ਡਿਸਪੈਂਸਰੀ ਦੇ ਡਾਕਟਰ ਹਰਜਿੰਦਰ ਸਿੰਘ, ਰੋਟੋ ਗੁਰਜੰਟ ਸਿੰਘ, ਪ੍ਰਧਾਨ, ਰੋਟੋ ਮਨਧੀਰ ਸਿੰਘ ਚੱਠਾ, ਰੋਟੋ ਸੁਰਜੀਤ ਸਿੰਘ ਬੀਸਲਾ, ਰੋਟੋ ਸੁਰਿੰਦਰ ਪਾਲ ਖੇਪੜ, ਰੋਟੋ ਸਰਨਜੀਤ ਸਿੰਘ, ਰੋਟੋ ਸ਼ਮਸ਼ਾਦ ਅਲੀ, ਰੋਟੋ ਰਾਜ ਕੁਮਾਰ ਬਜ੍ਹਾੜ, ਰੋਟੋ ਭੁਪਿੰਦਰ ਸਿੰਘ, ਰੋਟੋ ਇੰਦਰਜੀਤ ਸਿੰਘ, ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਅਜੀਤ ਸਿੰਘ, ਰਾਜਵਿੰਦਰ ਸ਼ੇਰਗਿੱਲ, ਪਰਮਜੀਤ ਸਿੰਘ ਆਦਿ ਹਾਜਰ ਸਨ I