ਸਰਕਾਰੀ ਐਲੀਮੈਂਟਰੀ ਸਕੂਲ ਪਿੱਪਲੀਵਾਲ ਦਾ ਸਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ

ਗੜ੍ਹਸ਼ੰਕਰ - ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ ਸਰਕਾਰੀ ਐਲੀਮੈਂਟਰੀ ਮਾਡਲ ਸਕੂਲ ਪਿੱਪਲੀ ਵਾਲ ਦਾ ਸਲਾਨਾ ਸਮਾਗਮ। ਇਸ ਮੌਕੇ ਸਮਾਜ ਸੇਵੀ ਪਵਨ ਕਟਾਰੀਆ ਅਤੇ ਅਜਾਇਬ ਸਿੰਘ ਬੋਪਾਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਸਕੂਲ ਦੇ ਬੱਚੇ ਬਹੁਤ ਹੀ ਕਾਬਲ ਏ ਤਾਰੀਫ ਹਨ। ਉਹ ਹਰ ਕੰਮ ਨੂੰ ਬਹੁਤ ਹੀ ਇਮਾਨਦਾਰੀ ਤੇ ਵਫਾਦਾਰੀ ਨਾਲ ਪੂਰਾ ਕਰਕੇ ਹੀ ਸਾਹ ਲੈਂਦੇ ਹਨ।

ਗੜ੍ਹਸ਼ੰਕਰ - ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ ਸਰਕਾਰੀ ਐਲੀਮੈਂਟਰੀ ਮਾਡਲ ਸਕੂਲ ਪਿੱਪਲੀ ਵਾਲ ਦਾ ਸਲਾਨਾ ਸਮਾਗਮ। ਇਸ ਮੌਕੇ ਸਮਾਜ ਸੇਵੀ ਪਵਨ ਕਟਾਰੀਆ ਅਤੇ ਅਜਾਇਬ ਸਿੰਘ ਬੋਪਾਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਸਕੂਲ ਦੇ ਬੱਚੇ ਬਹੁਤ ਹੀ ਕਾਬਲ ਏ ਤਾਰੀਫ ਹਨ। ਉਹ ਹਰ ਕੰਮ ਨੂੰ ਬਹੁਤ ਹੀ ਇਮਾਨਦਾਰੀ ਤੇ ਵਫਾਦਾਰੀ ਨਾਲ ਪੂਰਾ ਕਰਕੇ ਹੀ ਸਾਹ ਲੈਂਦੇ ਹਨ। ਬੱਚਿਆਂ ਨੇ ਆਪਣੀ ਕਲਾ ਨਾਲ ਸਭ ਦਾ ਬਹੁਤ ਮਨੋਰੰਜਨ ਕੀਤਾ ਅਤੇ ਦੱਸਣਯੋਗ ਹੈ ਕਿ ਲਗਭਗ 50 ਮੈਡਲ ਪਿਛਲੇ ਇਕ ਸਾਲ ਦੌਰਾਨ ਬੱਚਿਆਂ ਨੇ ਪ੍ਰਾਪਤ ਕੀਤੇ ਹਨ, ਜੋ ਕਿ ਸਾਡੇ ਸਕੂਲ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਮੌਕੇ ਉਹਨਾਂ ਸਭ ਦਾ ਧੰਨਵਾਦ ਕਰਦਿਆਂ ਅਤੇ ਮੁਬਾਰਕਾਂ ਦਿੰਦਿਆਂ ਮਾਸਟਰ ਨਿਤਿਨ ਸੁਮਨ ਅਤੇ ਮੈਡਮ ਰਮਨਦੀਪ ਕੌਰ ਜਿਨ੍ਹਾਂ ਨੇ ਐਨੀ ਮਿਹਨਤ ਨਾਲ ਪ੍ਰੋਗਰਾਮ ਤਿਆਰ ਕੀਤਾ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਸਮਾਜ ਸੇਵੀ ਰਾਮ ਲੁਭਾਇਆ ਰਾਣਾ, ਮਾਸਟਰ ਕੁਲਵੰਤ ਪੰਡੋਰੀ, ਮਾਸਟਰ ਅਸ਼ਵਨੀ ਰਾਣਾ, ਮਾਸਟਰ ਮਨੋਜ ਸ਼ਰਮਾ, ਮਾਸਟਰ ਰਾਕੇਸ਼ ਕੁਮਾਰ ਚੱਢਾ ਅਤੇ ਸਮੂਹ ਨਗਰ ਨਿਵਾਸੀ ਹਾਜਰ ਸਨ।