ਸਿਹਤ ਵਿਭਾਗ ਵੱਲੋਂ ਗਰਭ 'ਚ ਲੜਕਾ-ਲੜਕੀ ਦੱਸਣ ਤੇ ਗਰਭਪਾਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਹੋਰ
"ਸਫ਼ਲਤਾ ਦਾ ਕੋਈ ਰਾਜ਼ ਨਹੀਂ ਹੈ। ਇਹ ਤਿਆਰੀ, ਸਖ਼ਤ ਮਿਹਨਤ ਅਤੇ ਅਸਫਲਤਾ ਤੋਂ ਸਿੱਖਣ ਦਾ ਨਤੀਜਾ ਹੈ।"
ਪਟਿਆਲਾ, 14 ਦਸੰਬਰ - ਸਿਹਤ ਵਿਭਾਗ ਬਰਨਾਲਾ ਅਤੇ ਸਿਹਤ ਵਿਭਾਗ ਪਟਿਆਲ਼ਾ ਦੀ ਟੀਮ ਵੱਲੋਂ ਸਾਂਝੇ ਤੌਰ 'ਤੇ ਗ਼ੈਰ ਕਾਨੂੰਨੀ ਢੰਗ ਨਾਲ ਲੜਕਾ-ਲੜਕੀ ਦੱਸਣ ਸਬੰਧੀ ਟੈਸਟ ਅਤੇ ਗਰਭਪਾਤ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਫਾਸ਼ ਕੀਤਾ ਗਿਆ ਹੈ ।
ਪਟਿਆਲਾ, 14 ਦਸੰਬਰ - ਸਿਹਤ ਵਿਭਾਗ ਬਰਨਾਲਾ ਅਤੇ ਸਿਹਤ ਵਿਭਾਗ ਪਟਿਆਲ਼ਾ ਦੀ ਟੀਮ ਵੱਲੋਂ ਸਾਂਝੇ ਤੌਰ 'ਤੇ ਗ਼ੈਰ ਕਾਨੂੰਨੀ ਢੰਗ ਨਾਲ ਲੜਕਾ-ਲੜਕੀ ਦੱਸਣ ਸਬੰਧੀ ਟੈਸਟ ਅਤੇ ਗਰਭਪਾਤ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਫਾਸ਼ ਕੀਤਾ ਗਿਆ ਹੈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਅਤੇ ਡਾ. ਰਮਿੰਦਰ ਕੌਰ ਸਿਵਲ ਸਰਜਨ ਪਟਿਆਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਨੂੰ ਖੁਫੀਆ ਪੱਕੀ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਅਤੇ ਔਰਤ ਦੇ ਘਰ ਵਿੱਚ, ਜਿਸ ਕੋਲ ਕੋਈ ਮੈਡੀਕਲ ਡਿਗਰੀ ਨਹੀਂ ਹੈ, ਉਹ ਬਹੁਤ ਲੰਮੇ ਸਮੇਂ ਤੋਂ ਸ਼ਹਿਰ ਪਟਿਆਲ਼ਾ ਵਿਖੇ ਲੜਕਾ-ਲੜਕੀ ਦੱਸਣ ਸਬੰਧੀ ਟੈਸਟ ਅਤੇ ਗਰਭਪਾਤ ਕਰਦਾ ਹੈ ।
ਡਾ. ਔਲ਼ਖ ਨੇ ਦੱਸਿਆ ਕਿ ੳਨ੍ਹਾਂ ਗੁਪਤ ਸੂਚਨਾ ਦੇ ਆਧਾਰ ‘ਤੇ ਇੱਕ ਸਟਿੰਗ ਆਪਰੇਸ਼ਨ ਕੀਤਾ ਜਿਸ ਤਹਿਤ ਕਾਰਵਾਈ ਕਰਦਿਆਂ ਸਿਹਤ ਵਿਭਾਗ ਬਰਨਾਲਾ ਦੀ ਟੀਮ ਵੱਲੋ ਗੁਪਤ ਰੇਡ ਕੀਤੀ ਗਈ ਅਤੇ ਸ਼ਹਿਰ ਪਟਿਆਲਾ ਦੇ ਪਿੰਡ ਚੌਰਾ ਦੇ ਇੱਕ ਘਰ ਵਿਖੇ ਦੋਸ਼ੀ ਨੂੰ ਰੰਗੇ ਹੱਥੀਂ ਟੈਸਟ ਕਰਦੇ ਹੋਏ ਫੜਿਆ। ਮੌਕੇ 'ਤੇ ਗਰਭਪਾਤ ਕਰਨ ਵਾਲਾ ਸਾਜ਼ੋ ਸਮਾਨ ਅਤੇ ਵੱਡੀ ਮਾਤਰਾ ਵਿੱਚ ਦਵਾਈਆਂ ਬਰਾਮਦ ਕੀਤੀਆਂ ਗਈਆਂ । ਉਨ੍ਹਾਂ ਹੋਰ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਇੱਕ ਨਕਲੀ ਗਰਭਵਤੀ ਮਰੀਜ਼ ਨੂੰ ਟੈਸਟ ਕਰਵਾਉਣ ਲਈ ਇਸ ਬੰਦੇ ਕੋਲ ਭੇਜਿਆ ਗਿਆ, ਉਸਨੇ ਇਹ ਟੈਸਟ ਕਰਨ ਬਦਲੇ ਪੱਚੀ ਹਜ਼ਾਰ ਰੁਪਏ ਨਗਦ ਲਏ ਸਨ। ਜਦੋਂ ਹੀ ਵਿਅਕਤੀ ਵੱਲੋਂ ਘਰ ਵਿੱਚ ਟੈਸਟ ਕਰਨਾ ਸ਼ੁਰੂ ਕੀਤਾ ਗਿਆ ਤਾਂ ਸਿਹਤ ਵਿਭਾਗ ਦੀ ਟੀਮ ਨੇ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਇੱਕ ਔਰਤ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੋ ਗੈਰਕਾਨੰਨੀ ਢੰਗ ਨਾਲ ਆਪਣੇ ਘਰ ਵਿੱਚ ਗਰਭਪਾਤ ਕਰਦੀ ਸੀ । ਉ੍ਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੀ.ਸੀ. ਪੀ.ਐਨ.ਡੀ.ਟੀ. ਐਕਟ ਤਹਿਤ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਡਾ. ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਬਰਨਾਲਾ , ਡਾ. ਐਸ ਜੇ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ , ਡਾ. ਸ਼ਿਖਾ ਰੇਡਿਓਲੋਜਿਸਟ ਸਿਵਲ ਹਸਪਤਾਲ ਬਰਨਾਲਾ, ਡਾ. ਸ਼ੀਤਲ ਅਤੇ ਪੁਲਿਸ ਪਾਰਟੀ ਮੌਜੂਦ ਸੀ।
30-06-25 ਸਵੇਰ 10:46:31
ਈਮੇਲ:
© ਕਾਪੀਰਾਈਟ 2023, ਸਾਰੇ ਅਧਿਕਾਰ ਰਾਖਵੇਂ ਹਨ । ਡਿਜ਼ਾਈਨ ਦੁਆਰਾ ISVR