ਸੰਤ ਈਸ਼ਰ ਸਿੰਘ ਪਬਲਿਕ ਸਕੂਲ ਨੇ ਸਾਲਾਨਾ ਸਮਾਗਮ ਫੈਂਨਟਾਸ਼ੀਆ- 2023 ਮਨਾਇਆ
ਐਸ ਏ ਐਸ ਨਗਰ, 9 ਦਸੰਬਰ - ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼- 7, ਮੁਹਾਲੀ ਵਿਖੇ ਸਕੂਲ ਦਾ ਸਾਲਾਨਾ ਸਮਾਗਮ ਫੈਂਨਟਾਸ਼ੀਆ- 2023 ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਦੌਰਾਨ ਨਰਸਰੀ ਦੇ ਬੱਚਿਆਂ ਤੋਂ ਲੈ ਕੇ 12 ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੀ. ਬੀ. ਐਸ . ਈ. ਦੇ ਰੀਜ਼ਨਲ ਅਫ਼ਸਰ ਡਾ : ਸ਼ਵੇਤਾ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਸਮਾਗਮ ਦੀ ਸ਼ੁਰੂਆਤ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਸੰਧੂ ਵਲੋਂ ਸ਼ਮਾਂ ਰੋਸ਼ਨ ਕਰਕੇ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਵਲੋਂ ਸ਼ਬਦ ‘ਦੇਹ ਸ਼ਿਵਾ ਬਰ ਮੋਹਿ ਇਹੈ——-‘ ਪੇਸ਼ ਕੀਤਾ ਗਿਆ ਜਿਸਤੋਂ ਬਾਅਦ ਤੀਜੀ ਜਮਾਤ ਦੇ ਬੱਚਿਆਂ ਦੁਆਰਾ ‘ਗਣੇਸ਼ ਵੰਦਨਾ ‘ ਗਾ ਕੇ ਸੱਭਿਆਚਾਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਪ੍ਰੋਗਰਾਮ ਦੌਰਾਨ ਨਰਸਰੀ ਜਮਾਤ ਦੇ ਬੱਚਿਆਂ ਨੇ ‘ਬਲੀਵਰ’ ਤੇ ‘ਫ਼ਨ ਇਨ ਜੇਲ’ ਗਾਣਿਆਂ ਤੇ ਕੈਦੀਆਂ ਵਾਲੀ ਪੁਸ਼ਾਕ ਪਾ ਕੇ ਨਾਚ ਕੀਤਾ। ਐਲ.ਕੇ.ਜੀ ਤੇ ਯੂ. ਕੇ. ਜੀ ਦੇ ਬੱਚਿਆਂ ਨੇ ‘ਲਵ ਫਾਰ ਪੇਰੈਂਟਸ’ ਤੇ ‘ਬੈਕ ਟੂ ਨਾਰਮਲ’ ਪੰਜਾਬੀ ਡਾਂਸ ਪੇਸ਼ ਕੀਤਾ ਅਤੇ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਸਰਕਸ ਨੂੰ ਕਲਾਤਮਕ ਢੰਗ ਨਾਲ ਪੇਸ਼ ਕੀਤਾ।
ਸਮਾਗਮ ਦੌਰਾਨ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਜਿਸਤੋਂ ਬਾਅਦ ਮੁਖ ਮਹਿਮਾਨ ਡਾ : ਸ਼ਵੇਤਾ ਗੁਪਤਾ ਵਲੋਂ ਵੱਖ – ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਅਤੇ ਜ਼ਿਲ੍ਹਾ ਪੱਧਰ ਤੇ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਸz ਸਰਤਾਜ ਸਿੰਘ ਗਿੱਲ ਅਤੇ ਸz ਅਮਰਜੀਤ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।
ਰੰਗਾਂ ਰੰਗ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਵਿਦਿਆਰਥੀਆਂ ਨੇ ਫਿਊਜ਼ਨ ਡਾਂਸ, ਪਿੱਲਰਜ਼ ਆਫ਼ ਲਾਈਟ, ਕਠਪੁਤਲੀਆਂ ਦਾ ਤਮਾਸ਼ਾ, ਮੋਬਾਈਲ ਫੋਨ ਸਭ ਖਾ ਜਾਤਾ ਹੈ, ਹਿਪ -ਹੋਪ ਡਾਂਸ, ਸ਼ੇਕ ਏ ਲੈਗ -ਡਾਂਸਿੰਗ ਸਟਾਰਸ (ਪੰਜਾਬੀ ਵਿਰਸਾ), ਲਾਈਟ ਨਾਈਟ ਸ਼ੋ ਤੇ ਨਾਚ ਪੇਸ਼ ਕੀਤੇ ਗਏ। ਵਿਦਿਆਰਥੀਆਂ ਵਲੋਂ ਟ੍ਰਾਂਸਜੈਂਡਰ ਨਾਮ ਤੇ ਭਾਵਨਾਤਮਕ ਨਾਚ ਤੇ ਸਕਿਟ ਪੇਸ਼ ਕੀਤੀ। ਸਮਾਗਮ ਦੇ ਅਖ਼ੀਰ ਵਿੱਚ ਸੀਨੀਅਰ ਵਿਦਿਆਰਥੀਆਂ ਨੇ ‘ਫਿਨਾਲੇ ਡਾਂਸ’ ਦਾ ਪ੍ਰਦਰਸ਼ਨ ਕੀਤਾ ਜਿਸਤੋਂ ਬਾਅਦ ਰਾਸ਼ਟਰੀ ਗਾਣ ਗਾਇਆ ਗਿਆ।
ਸਕੂਲ ਡਾਇਰੈਕਟਰ ਸ਼੍ਰੀਮਤੀ ਪਵਨਦੀਪ ਕੌਰ ਗਿੱਲ ਨੇ ਸਕੂਲ ਦੇ ਇਸ ਸਲਾਨਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਹਿਯੋਗ ਬੱਚਿਆਂ ਦੇ ਮਾਤਾ -ਪਿਤਾ ਦਾ ਧੰਨਵਾਦ ਕੀਤਾ।