ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਦੀ ਹੋਵੇਗੀ ਸ਼ਾਨਦਾਰ ਜਿੱਤ: ਕੌਂਸਲਰ ਦੀਪਾ

ਗੜਸ਼ੰਕਰ, 9 ਮਈ - ਗੜਸੰਕਰ ਦੇ ਧੜੱਲੇਦਾਰ ਕੌਂਸਲਰ ਦੀਪਕ ਕੁਮਾਰ ਦੀਪਾ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਹੂੰਝਾ ਫੇਰ ਜਿੱਤ ਪ੍ਰਾਪਤ ਕਰਨਗੇ।

ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਦੀਪਕ ਕੁਮਾਰ ਦੀਪਾ ਕੌਂਸਲਰ ਨੇ ਅੱਜ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਆਪਣੇ ਵਾਰਡ ਵਿੱਚ ਅਨੇਕਾਂ ਘਰਾਂ ਵਿੱਚ ਜਨ ਸੰਪਰਕ ਕੀਤਾ ਅਤੇ ਲੋਕਾਂ ਨੂੰ ਬੇਨਤੀ ਕੀਤੀ ਕਿ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਦੇਖਦੇ ਹੋਏ ਆਪਣੇ ਇੱਕ ਇੱਕ ਕੀਮਤੀ ਵੋਟ ਮਾਲਵਿੰਦਰ ਸਿੰਘ ਕੰਗ ਨੂੰ ਪਾਈ ਜਾਵੇ।