ਗੁਰੂ ਗਿਆਨ ਗੋਦੜੀ ਗੁਰਦੁਆਰੇ ਦੀ ਮੁੜ੍ਹ ਉਸਾਰੀ ਦੀ ਮੰਗ ਨੂੰ ਲੈ ਕੇ ਪੰਡਿਤਰਾਓ ਨੇ ਹਰਿਦੁਆਰ ਵਿਖੇ ਹਰਿ ਕੀ ਪੌੜੀ ਤੇ ਸ੍ਰੀ ਜਪ ਜੀ ਸਾਹਿਬ ਦੇ ਪਾਠ ਕੀਤੇ

ਐਸ ਏ ਐਸ ਨਗਰ, 27 ਨਵੰਬਰ - ਗੁਰੂ ਗ੍ਰੰਥ ਸਾਹਿਬ ਜੀ ਦੀ ਬੁਨਿਆਦ ਜਪੁ ਬਾਣੀ ਦਾ ਕੰਨੜ ਵਿਚ ਅਨੁਵਾਦ ਕਰਨ ਵਾਲ਼ੇ ਸਮਾਜ ਵਿਗਿਆਨ ਦੇ ਪ੍ਰੋਫ਼ੈਸਰ ਪੰਡਿਤਰਾਓ ਨੇ ਹਰਿਦੁਆਰ ਵਿਖੇ ਗੁਰੂ ਗਿਆਨ ਗੋਦੜੀ ਗੁਰਦੁਆਰੇ ਦੀ ਮੁੜ੍ਹ ਉਸਾਰੀ ਦੀ ਮੰਗ ਕਰਦਿਆਂ ਹਰਿ ਕੀ ਪੌੜੀ ਤੇ ਲਗਾਤਾਰ ਦੋ ਦਿਨ ਆਸਣ ਲਗਾ ਕੇ ਜਪੁ ਜੀ ਸਾਹਿਬ ਦਾ ਪਾਠ ਕੀਤਾ।

ਐਸ ਏ ਐਸ ਨਗਰ, 27 ਨਵੰਬਰ - ਗੁਰੂ ਗ੍ਰੰਥ ਸਾਹਿਬ ਜੀ ਦੀ ਬੁਨਿਆਦ ਜਪੁ ਬਾਣੀ ਦਾ ਕੰਨੜ ਵਿਚ ਅਨੁਵਾਦ ਕਰਨ ਵਾਲ਼ੇ ਸਮਾਜ ਵਿਗਿਆਨ ਦੇ ਪ੍ਰੋਫ਼ੈਸਰ ਪੰਡਿਤਰਾਓ ਨੇ ਹਰਿਦੁਆਰ ਵਿਖੇ ਗੁਰੂ ਗਿਆਨ ਗੋਦੜੀ ਗੁਰਦੁਆਰੇ ਦੀ ਮੁੜ੍ਹ ਉਸਾਰੀ ਦੀ ਮੰਗ ਕਰਦਿਆਂ ਹਰਿ ਕੀ ਪੌੜੀ ਤੇ ਲਗਾਤਾਰ ਦੋ ਦਿਨ ਆਸਣ ਲਗਾ ਕੇ ਜਪੁ ਜੀ ਸਾਹਿਬ ਦਾ ਪਾਠ ਕੀਤਾ। ਉਹ ਪਿਛਲੇ ਨੌਂ ਸਾਲਾਂ ਤੋਂ ਹਰ ਸਾਲ ਇਹ ਕਾਰਜ ਕਰਦੇ ਆ ਰਹੇ ਹਨ।
ਇਸ ਦੌਰਾਨ ਪੰਡਿਤਰਾਓ ਨੇ ਓਥੋਂ ਦੇ ਲੋਕਾਂ ਦੇ ਘਰੋ ਘਰੀ ਜਾ ਕੇ ਸੰਦੇਸ਼ ਦਿੱਤਾ ਕਿ ਯੁਗ ਪੁਰਖ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਦੀਆਂ ਪੁਰਾਣੀ ਯਾਦਗਾਰ (ਗੁਰਦੁਆਰਾ ਗਿਆਨ ਗੋਦੜੀ) ਨੂੰ ਦੁਬਾਰਾ ਬਣਾਉਣ ਵਿੱਚ ਹੀ ਸਾਰਿਆਂ ਦਾ ਭਲਾ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹਰ ਇਕ ਦੇ ਦਿਲ ਤੇ ਦਿਮਾਗ ਤੇ ਅਸਰ ਪਾਉਣ ਵਾਲ਼ੀ ਹੈ ਜਿਸ ਨਾਲ਼ ਲੋਕਾਂ ਦਾ ਜੀਵਨ ਸੁਧਰ ਜਾਂਦਾ ਹੈ। ਉਹਨਾਂ ਯਕੀਨ ਪ੍ਰਗਟਾਇਆ ਕਿ ਹਰਿਦੁਆਰ ਵਿਖੇ ਗੰਗਾ ਕਿਨਾਰੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ੍ਹ ਉਸਾਰੀ ਜਰੂਰ ਹੋਵੇਗੀ।