ਮਹਾਵੀਰ ਵਾਟਿਕਾ ਸਮਰਪਿਤ ਕੀਤੀ

ਐਸ ਏ ਐਸ ਨਗਰ, 27 ਨਵੰਬਰ - ਚਤੁਰਮਾਸ ਦੀ ਸਮਾਪਤੀ ਦੇ ਦਿਹਾੜੇ ਤੇ ਐਸ ਐਸ ਜੈਨ ਸਭਾ ਮੁਹਾਲੀ, ਜੈ ਮਧੂ ਸੂਦਨ ਜੈ ਸ਼੍ਰੀ ਕ੍ਰਿਸ਼ਨ ਫਾਊਂਡੇਸ਼ਨ, ਹਰਿਆਵਲ ਪੰਜਾਬ, ਜੈਨ ਇੰਟਰਨੈਸ਼ਨਲ ਮੁਹਾਲੀ ਸੈਂਟਰ ਅਤੇ ਗਾਇਤਰੀ ਪਰਿਵਾਰ ਦੇ ਸਾਂਝੇ ਯਤਨਾਂ ਨਾਲ ਵਿਕਸਿਤ ਕੀਤੀ ਗਈ ਮਹਾਂਵੀਰ ਵਾਟਿਕਾ ਨੂੰ ਭਗਵਾਨ ਮਹਾਵੀਰ ਦੇ ਚਰਨਾਂ ਵਿੱਚ ਸਮਰਪਿਤ ਕੀਤਾ ਗਿਆ।

ਜੈਨ ਸਭਾ ਦੇ ਪ੍ਰਧਾਨ ਅਸ਼ੋਕ ਜੈਨ ਨੇ ਦੱਸਿਆ ਇਸ ਵਾਟਿਕਾ ਦੀ ਸਮੁੱਚੀ ਦੇਖਭਾਲ ਕਰਨ ਲਈ ਇੱਕ 11 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜੋ ਇਸ ਵਾਟਿਕਾ ਦੇ ਜਰੂਰੀ ਕੰਮਾਂ ਨੂੰ ਪੂਰਾ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਭਾਸ਼ ਚੰਦ ਜੈਨ, ਸੁਰੇਸ਼ ਜੈਨ, ਅਦਿਤਿਆ ਗਰਗ, ਰਵੀ ਕੱਕੜ, ਸੰਜੇ ਕੁਮਾਰ, ਅਸ਼ੋਕ ਕਪਿਲਾ, ਸੰਜੇ ਜੈਨ, ਚੰਨੂ ਰਾਏ, ਸੰਜੇ ਜੈਨ, ਰਾਕੇਸ਼ ਸ਼ਰਮਾ, ਰਜਨੀਸ਼ ਰਾਣਾ, ਰਾਜੀਵ ਰਹਲਾਨ, ਸੰਜੀਵ ਕੁਮਾਰ ਜੈਨ, ਸੁਧਾ ਜੈਨ, ਆਰ ਕੇ ਜੈਨ, ਸਿਤਾਬ ਸਿੰਘ ਅਤੇ ਹੋਰ ਵਾਤਾਵਰਨ ਪ੍ਰੇਮੀ ਹਾਜਿਰ ਸਨ।