
ਅੰਤਮ ਅਰਦਾਸ ਮੌਕੇ ਸ. ਸੰਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ
ਐਸ ਏ ਐਸ ਨਗਰ, 20 ਨਵੰਬਰ - ਉੱਘੇ ਗੀਤਕਾਰ ਬਲਜੀਤ ਸਿੰਘ ਫਿੱਡਿਆਂਵਾਲਾ ਦੇ ਪਿਤਾ ਸ. ਸੰਤ ਸਿੰਘ (ਜੋ ਬੀਤੇ ਦਿਨੀ ਚਲਾਣਾ ਕਰ ਗਏ ਸਨ) ਨਮਿਤ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਲੋਹਗੜ੍ਹ ਫਿੱਡਿਆਂਵਾਲਾ (ਨਜ਼ਦੀਕ ਅੰਬੂਜ਼ਾ ਫੈਕਟਰੀ) ਵਿਖੇ ਹੋਈ।
ਐਸ ਏ ਐਸ ਨਗਰ, 20 ਨਵੰਬਰ - ਉੱਘੇ ਗੀਤਕਾਰ ਬਲਜੀਤ ਸਿੰਘ ਫਿੱਡਿਆਂਵਾਲਾ ਦੇ ਪਿਤਾ ਸ. ਸੰਤ ਸਿੰਘ (ਜੋ ਬੀਤੇ ਦਿਨੀ ਚਲਾਣਾ ਕਰ ਗਏ ਸਨ) ਨਮਿਤ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਲੋਹਗੜ੍ਹ ਫਿੱਡਿਆਂਵਾਲਾ (ਨਜ਼ਦੀਕ ਅੰਬੂਜ਼ਾ ਫੈਕਟਰੀ) ਵਿਖੇ ਹੋਈ। ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇਜ ਪ੍ਰਕਾਸ਼ ਸਿੰਘ, ਜਿਲ੍ਹਾ ਕਾਂਗਰਸ ਕਮੇਟੀ ਰੋਪੜ ਦੇ ਪ੍ਰਧਾਨ ਸਤਵਿੰਦਰ ਸਿੰਘ ਚੈੜੀਆਂ, ਗੁਰਵਿੰਦਰ ਸਿੰਘ ਗੋਗੀ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰੋਪੜ, ਹਰਭਾਗ ਸਿੰਘ ਦੇਸੂਮਾਜਰਾ, ਹਰਬੰਸ ਸਿੰਘ ਕੰਧੋਲਾ, ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਮਨਜਿੰਦਰ ਸਿੰਘ ਬਰਾੜ, ਗੁਰਮੇਲ ਸਿੰਘ ਸਿੱਧੂ, ਜਸਪ੍ਰੀਤ ਸਿੰਘ ਰੰਧਾਵਾ ਪ੍ਰਧਾਨ ਸਿਵਲ ਸਕੱਤਰੇਤ ਨੇ ਸ. ਸੰਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਹੋਰਨਾ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ, ਅਮਨਦੀਪ ਸਿੰਘ ਸੈਣੀ, ਭੁਪਿੰਦਰ ਸਿੰਘ ਝੱਜ, ਜਸਵੀਰ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ ਬੱਗਾ ਸਮੇਤ ਵੱਖ ਵੱਖ ਧਾਰਮਿਕ, ਰਾਜਨੀਤਿਕ ਸ਼ਖਸ਼ੀਅਤਾਂ ਹਾਜਿਰ ਸਨ।
