
ਮੋਰਾਂਵਾਲੀ ਵਿਖੇ ਗੋਆ ਵਿੱਚ ਹੋਈਆਂ ਪੈਂਨ ਕਿੱਕ ਸਿਆਲਟ (ਕਿੱਕ ਬਾਕਸਿੰਗ) ਵਿਚ ਨੈਸ਼ਨਲ ਖੇਡਾਂ ਵਿਚ ਸਿਲਵਰ ਮੈਡਲ ਵਿਜੇਤਾ ਆਕਾਸ਼ਦੀਪ ਦਾ ਕੀਤਾ ਗਿਆ ਸਨਮਾਨ।
ਗੜ੍ਹਸੰਕਰ 04 ਨਵੰਬਰ- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਪਿੰਡ ਮੋਰਾਂਵਾਲੀ ਵਿਚ ਸਨਮਾਨ ਸਮਾਰੋਹ ਕੀਤਾ ਗਿਆ ।
ਗੜ੍ਹਸੰਕਰ 04 ਨਵੰਬਰ- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਪਿੰਡ ਮੋਰਾਂਵਾਲੀ ਵਿਚ ਸਨਮਾਨ ਸਮਾਰੋਹ ਕੀਤਾ ਗਿਆ ।ਇਸ ਮੌਕੇ ਸੁਸਾਇਟੀ ਦੇ ਵਾਈਸ ਪ੍ਰਧਾਨ ਸ੍ਰੀਮਤੀ ਕਿਰਨ ਬਾਲਾ ਮੋਰਾਂਵਾਲੀ ਜੀ,ਮੀਡੀਆ ਸਲਾਹਕਾਰ ਮਨਜੀਤ ਰਾਮ ਹੀਰ ਜੀ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਲੱਕੀ ਜੀ,ਨਿਸ਼ਾਨ ਲਾਲ ਲਾਡੀ ਜੀ ਬਲਾਕ ਪ੍ਰਧਾਨ ਬੰਗਾ,ਉਚੇਚੇ ਤੋਰ ਤੇ ਹਾਜਿਰ ਹੋਏ।ਇਸ ਸਨਮਾਨ ਸਮਾਰੋਹ ਵਿਚ ਗੋਆ ਵਿਚ ਹੋਈਆਂ ਪੈਂਨ ਕਿੱਕ ਸਿਆਲਟ (ਕਿਕ ਬਾਕਸਿੰਗ) ਵਿਚ ਨੈਸ਼ਨਲ ਖੇਡਾਂ ਵਿਚ ਸਿਲਵਰ ਮੈਡਲ ਵਿਜੇਤਾ ਮਿਸਟਰ ਆਕਾਸ਼ਦੀਪ ਸਪੁੱਤਰ ਓਮ ਪ੍ਰਕਾਸ਼ ਵਾਸੀ ਮੋਰਾਂਵਾਲੀ ਅਤੇ ਜਿਲ੍ਹਾ ਪੱਧਰ ਸਕੂਲ ਖੇਡਾਂ ਵਿੱਚ ਭਾਰ ਤੋਲਣ ਮੁਕਾਬਲਿਆਂ ਵਿੱਚ ਗੋਲਡ ਮੈਡਲ ਵਿਜੇਤਾ ਬੇਵੀ ਕੇਸ਼ਵੀ ਹੀਰ ਸਪੁੱਤਰੀ ਮਨਜੀਤ ਰਾਮ ਸਰਪੰਚ ਮੋਰਾਂਵਾਲੀ ਦਾ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਅਹੁਦੇਦਾਰਾਂ ਵਲੋ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਮੀਡੀਆ ਸਲਾਹਕਾਰ ਮਨਜੀਤ ਰਾਮ ਹੀਰ ਨੇ ਸਨਮਾਨਿਤ ਬੱਚਿਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹਨਾਂ ਨੇ ਆਪਣੇ ਪਿੰਡ ਅਤੇ ਪੂਰੇ ਇਲਾਕੇ ਦਾ ਨਾਮ ਦੁਨੀਆ ਭਰ ਵਿੱਚ ਚਮਕਾਇਆ ਹੈ।ਜਿਸ ਲਈ ਇਹ ਬੱਚੇ ਵਧਾਈ ਦੇ ਪਾਤਰ ਹਨ।ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਸੰਬੋਧਿਤ ਕਰਦੇ ਹੋਏ ਕਿਹਾ ਖੇਡਾਂ ਦੇ ਖੇਤਰ ਗੜ੍ਹਸ਼ੰਕਰ ਦਾ ਨਾਮ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਇਹਨਾ ਬੱਚਿਆਂ ਨੇ ਇੰਨੀ ਛੋਟੀ ਉਮਰ ਵਿਚ ਖੇਡਾਂ ਦੇ ਖੇਤਰ ਵਿਚ ਇਹ ਉਪਲਬਧੀ ਹਾਸਿਲ ਕਰਕੇ ਇੱਕ ਨਵਾਂ ਇਤਿਹਾਸ ਲਿਖਿਆ ਹੈ।ਸਾਡੀ ਸੁਸਾਇਟੀ ਉਹਨਾਂ ਨੂੰ ਵਧਾਈ ਦਿੰਦੀ ਹੈ। ਪਰ ਸਾਡੇ ਸੂਬੇ ਦੀਆਂ ਸਰਕਾਰਾਂ ਵਲੋ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਦਾਅਵੇ ਤਾਂ ਕੀਤੇ ਜਾਂਦੇ ਹਨ ।ਪਰ ਇਹਨਾਂ ਨੂੰ ਬੜ੍ਹਾਵਾ ਦੇਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾਂਦੇ।ਸਕੂਲ ਪੱਧਰ ਤੇ ਇਹਨਾਂ ਦੀਆ ਕਮੀਆ ਦੇਖਣ ਨੂੰ ਮਿਲ ਜਾਂਦੀਆਂ ਹਨ।ਸਕੂਲਾਂ ਵਿਚ ਡੀ ਪੀ ਮਾਸਟਰਾਂ ਦੀਆ ਪੋਸਟਾਂ ਖਾਲੀ ਪਈਆਂ ਹਨ।ਨਾ ਹੀ ਖੇਡਾਂ ਲਈ ਪੂਰੀਆਂ ਸਹੂਲਤਾਂ ਹੀ ਹਨ। ਫੰਡਿੰਗ ਦੀ ਵੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ । ਸਰਕਾਰਾਂ ਦੀ ਅਣਦੇਖੀ ਕਾਰਨ ਸਾਡਾ ਸੂਬਾ ਖੇਡਾਂ ਵਿਚ ਪਛੜਿਆ ਹੋਇਆ ਹੈ।ਇਹਨਾਂ ਬੱਚਿਆਂ ਨੇ ਫਿਰ ਵੀ ਬਹੁਤ ਹੀ ਬੜੀ ਉਪਲਬਧੀ ਹਾਸਿਲ ਕੀਤੀ ਹੈ।ਸੂਬਾ ਸਰਕਾਰ ਇਹਨਾਂ ਬੱਚਿਆਂ ਦੀ ਹੌਂਸਲਾ ਅਫ਼ਜਾਈ ਅਤੇ ਹੋਰ ਉਪਲਬਧੀ ਹਾਸਿਲ ਕਰਨ ਲਈ ਉਤਸਾਹਿਤ ਕਰਨਾ ਚਾਹੀਦਾ ਹੈ ਅਤੇ ਇਕ ਵਿਸ਼ੇਸ ਪੈਕਿਜ ਦਾ ਐਲਾਨ ਕਰਨਾ ਚਾਹੀਦਾ ਹੈ।ਸਰਕਾਰੀ ਸਕੂਲਾਂ ਵਿੱਚ ਡੀ ਪੀ ਮਾਸਟਰਾਂ ਦੀਆ ਖਾਲੀ ਪੋਸਟਾਂ ਨੂੰ ਭਰ ਕੇ ਖੇਡਾਂ ਵਿਚ ਵਰਤਿਆ ਜਾਣ ਵਾਲਾ ਸਮਾਨ ਮੁਹਈਆ ਕਰਵਾਉਣਾ ਚਾਹੀਦਾ ਹੈ।ਇਸ ਮੌਕੇ ਮਨਜੀਤ ਰਾਮ ਹੀਰ ਸਰਪੰਚ,ਗੁਰਮੇਲ ਸਿੰਘ ਐਸ ਡੀ ਓ,ਦਰਸ਼ਨ ਸਿੰਘ ਜਾਖੂ , ਸੁੱਖੀ ਜਾਖ਼ੂ, ਓਮ ਪ੍ਰਕਾਸ਼,ਹਰਪਾਲ ਕੌਰ,ਅਮਰੀਕ ਸਿੰਘ,ਕ੍ਰਿਸ਼ਨ ਕੁਮਾਰ,ਮਨਜੀਤ ਕੌਰ ਮੋਰਾਂਵਾਲੀ ਐਨ ਆਰ ਆਈ,ਪਰਮਜੀਤ ਸਿੰਘ ਫੁੱਟਬਾਲ ਕੋਚ,ਜਸਪ੍ਰੀਤ ਕੌਰ, ਕੇਸਵੀ ਹੀਰ,ਅਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਹਾਜਰ ਸਨ।
