
ਪੰਜਾਬ ਸਰਕਾਰ ਦੇ ਪੰਚਾਇਤੀ ਰਾਜ ਬੀ.ਡੀ.ਪੀ.ਓ ਬਲਾਕ 1 (ਹੁਸਿ਼ਆਰਪੁਰ) ਮਨਰੇਗਾ ਵਰਕਰਾਂ ਦੇ ਅਧਿਕਾਰਾਂ ਦੀ ਕਰ ਰਹੇ ਅਣਦੇਖੀ।
ਗੜ੍ਹਸੰਕਰ 18 ਅਪ੍ਰੈਲ - ਕੰਮ ਉਤੇ ਪਸੀਨਾ ਬਹਾਉਣ ਤੋਂ ਬਾਅਦ ਵੀ ਮਨਰੇਗਾ ਵਰਕਰਾਂ ਨੂੰ ਕੀਤੇ ਕੰਮ ਦੀ ਉਜਰਤ ਲਈ 4,4 ਮਹੀਨੇ ਇੰਤਜਾਰ ਕਰਨ ਤੋਂ ਬਾਅਦ ਵੀ ਨਿਯਮਾਂ ਤਹਿਤ ਉਜਰਤ ਦਾ ਨਾ ਮਿਲਣਾ ਅਤਿ ਮਾੜਾ ਹੈ।ਮਨਰੇਗਾ ਲੇਬਰ ਮੂਵਮੈਂਟ ਵਲੋਂ ਪਿੰਡ ਬੱਸੀ ਗੁਲਾਮ ਹੁਸੈਨ ਵਿਚ ਮਨਰੇਗਾ ਵਰਕਰਾਂ ਨੂੰ ਕੀਤੇ ਕੰਮ ਦੀ ਉਜਰਤ ਨਾ ਮਿਲਣ ਨੂੰ ਲੈ ਕੇ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਮੇਟ ਨਿਰਮਲ ਕੌਰ ਨੂੰ ਨਾਲ ਲੈ ਕੇ ਉਨ੍ਹਾਂ ਦੀਆਂ ਮੁਸਿ਼ਕਲਾਂ ਸੁਣੀਆਂ ਅਤੇ ਵਰਕਰਾਂ ਨੇ ਦਸਿਆ ਕਿ ਉਹ ਇਸ ਮੰਹਿਗਾੲ.
ਗੜ੍ਹਸੰਕਰ 18 ਅਪ੍ਰੈਲ - ਕੰਮ ਉਤੇ ਪਸੀਨਾ ਬਹਾਉਣ ਤੋਂ ਬਾਅਦ ਵੀ ਮਨਰੇਗਾ ਵਰਕਰਾਂ ਨੂੰ ਕੀਤੇ ਕੰਮ ਦੀ ਉਜਰਤ ਲਈ 4,4 ਮਹੀਨੇ ਇੰਤਜਾਰ ਕਰਨ ਤੋਂ ਬਾਅਦ ਵੀ ਨਿਯਮਾਂ ਤਹਿਤ ਉਜਰਤ ਦਾ ਨਾ ਮਿਲਣਾ ਅਤਿ ਮਾੜਾ ਹੈ।ਮਨਰੇਗਾ ਲੇਬਰ ਮੂਵਮੈਂਟ ਵਲੋਂ ਪਿੰਡ ਬੱਸੀ ਗੁਲਾਮ ਹੁਸੈਨ ਵਿਚ ਮਨਰੇਗਾ ਵਰਕਰਾਂ ਨੂੰ ਕੀਤੇ ਕੰਮ ਦੀ ਉਜਰਤ ਨਾ ਮਿਲਣ ਨੂੰ ਲੈ ਕੇ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਮੇਟ ਨਿਰਮਲ ਕੌਰ ਨੂੰ ਨਾਲ ਲੈ ਕੇ ਉਨ੍ਹਾਂ ਦੀਆਂ ਮੁਸਿ਼ਕਲਾਂ ਸੁਣੀਆਂ ਅਤੇ ਵਰਕਰਾਂ ਨੇ ਦਸਿਆ ਕਿ ਉਹ ਇਸ ਮੰਹਿਗਾੲ. ਦੇ ਯੁੱਗ ਵਿਚ ਦਿਹਾੜੀ ਨਾ ਮਿਲਣ ਕਰਕੇ ਬਹੁਤ ਮੁਸਿ਼ਕਲ ਵਿਚ ਹਨ ਤੇ ਧੀਮਾਨ ਨੇ ਵਰਕਰਾ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਦੇ ਬਲਾਕ 1 ਹੁਸਿ਼ਆਰ ਪੁਰ ਦੇ ਬੀਡੀਪੀਓ ਅਤੇ ਸਰਕਾਰ ਵਿਰੁਧ ਮੁਜਾਹਰਾ ਕਰਦਿਆਂ ਸਖਤ ਨਿੰਦਾ ਕੀਤੀ| ਤੇ ਕਿਹਾ ਕਿ ਇਹ ਸਭ ਕੁਝ ਸਰਕਾਰ ਦੀਆ ਅਣਗਹਿਲੀਆ ਕਾਰਨ ਹੋ ਰਿਹਾ ਹੈ।ਮਨੇਗਾ ਵਰਕਰਾਂ ਨੇ ਦਸਿਆ ਕਿ ਸੁਰਜੀਤ ਕੌਰ ਜਾਬ ਕਾਰਡ ਨੰ: 36 ਨੂੰ ਫਰਵਰੀ 2024 ਵਿਚ 13 ਦਿਨਾ ਦੇ ਪੈਸੇ ਨਹੀਂ ਮਿਲੇ, ਇਸੇ ਤਰ੍ਹਾਂ ਤਰਸੇਮ ਕੌਰ (ਜਾਬ ਕਾਰਡ ਨੰਬਰ 88) ਦਸੰਬਰ 23 ਵਿਚ 10 ਦਿਨਾਂ ਅਤੇ ਫਰਵਰੀ 24 ਵਿਚ 13 ਦਿਨਾਂ ਦੇ ਕੰਮ ਦੀ ਉਜਰਤ ਨਹੀਂ ਮਿਲੀ, ਨੀਲਮ (37) ਫਰਵਰੀ 24 ਵਿਚ 13 ਦਿਨ ਦੇ ਕੰਮ ਦੇ, ਬਲਵੀਰ ਕਰ, ਦਸੰਬਰ 23 ਦੇ 13 ਦਿਨਾਂ ਦੇ, ਕਮਲਜੀਤ ਕੌਰ ਜਾਬ ਕਾਰਡ ਨੰਬਰ 11 ਨੂੰ 13 ਦਿਨਾਂ ਅਤੇ 7 ਦਿਨਾਂ ਦੇ ਕੰਡੀ ਕਨਾਲ ਉਤੇ ਕੀਤੇ ਕੰਮ ਦੇ, ਭੋਲੀ ਜਾਬ ਕਾਰਡ ਨੰਬਰ 07 ਨੂੰ 13 ਦਿਨਾਂ ਦੇ ਫਰਵਰੀ 24 ਵਿਚ ਅਤੇ 13 ਦਿਨਾ ਦੇ ਜਨਵਰੀ 2024 ਵਿਚ ਕੀਤੇ ਕੰਮ ਦੀ ਉਜਰਤ ਨਹੀਂ ਮਿਲੀ, ਸੁਨੀਤਾ ਜਾਬ ਕਾਰਡ ਨੰ:14 ਨੂੰ 13 ਦਿਨਾ ਦੇ ਫਰਵਰੀ 2024 ਦੇ, ਮੀਨਾ ਜਾਬ ਕਾਰਡ ਨੰ:75 ਨੂੰ 13 ਦਿਨਾ ਦੇ ਫਰਵਰੀ 24 ਦੇ 13 ਦਿਨਾਂ ਦੇ ਮਾਰਚ 2024 ਦੇ , ਮਨਜੋਤ ਕੌਰ ਜਾਬ ਕਾਰਡ ਨੰ: 77 ਨੂੰ 11 ਦਿਨਾ ਦੇ ਦਸੰਬਰ 2023 ਦੇ ਅਤੇ 9 ਦਿਨਾਂ ਦੇ ਜਨਵਰੀ 2024 ਦੇ, ਬਿਮਲਾ ਰਾਣੀ ਜਾਬ ਕਾਰਡ ਨੰ: 83 ਨੂੰ ਦਸੰਬਰ 2023 ਦੇ 07 ਦਿਨਾ ਦੇ ਅਤੇ ਜਨਵਰੀ 2024 ਦੇ 13 ਦਿਨਾਂ ਦੇ, ਕਾਂਤਾ ਦੇਵੀ ਜਾਬ ਕਾਰਡ ਨੰ: 84 ਲੂੰ ਜਨਵਰੀ 24 ਦੇ 13 ਦਿਨਾਂ ਦੇ ਤੇ ਦਸੰਬਰ 23 ਦੇ 07 ਦਿਨਾਂ ਦੇ ਅਤੇ ਇਸੇ ਤਰ੍ਹਾਂ ਮੇਟ ਨੂੰ ਵੀ ਜਨਵਰੀ 2024 ਦੇ 13 ਦਿਨਾਂ ਦੇ ਅਤੇ ਫਰਵਰੀ 2024 ਦੇ 13 ਦਿਨਾਂ ਦੇ ਕੀਤੇ ਕੰਮ ਦੀ ਉਜਰਤ ਨਹੀਂ ਮਿਲੀ।
ਧੀਮਾਨ ਨੇ ਦਸਿਆ ਕਿ ਇਹ ਸਭ ਕੁਝ ਸਰਕਾਰੀ ਅਤੇ ਸਬੰਧਤ ਅਧਿਕਾਰੀਆਂ ਦੀਆਂ ਗਲਤੀਆਂ ਕਾਰਨ ਹੁੰਦਾ ਹੈ। ਜਦੋਂ ਕਿ ਮਗਨਰੇਗਾ ਦਾ ਸਪੈਸ਼ਨ ਬਜ਼ਟ ਤਹਿ ਹੁੰਦਾ ਹੈ।ਨਿਯਮਾਂ ਅਨੁਸਾਰ ਅਗਰ ਕਿਸੇ ਵੀ ਮਨਰੇਗਾ ਵਰਕਰ ਨੂੰ 15 ਦਿਨਾ ਤੋਂ ਬਾਅਦ ਕੀਤੇ ਕੰਮ ਦੀ ਉਜਰਤ ਮਿਲਦੀ ਹੈ ਤਾਂ ਉਹ ਮਨਰੇਗਾ ਵਰਕਰ ਦੇਰੀ ਭੁਗਤਾਨ ਐਕਟ 1936 ਦੇ ਤਹਿਤ 1500 ਰੁ: ਤੋਂ ਲੈ ਕੇ 3000 ਰੁ: ਦੇ ਲੇਟ ਉਜਰਤ ਭੱਤੇ ਦਾ ਹੱਕਦਾਰ ਹੈ। ਪਰ ਹੋ ਕੀ ਰਿਹਾ ਹੈ ਮਨਰੇਗਾ ਵਰਕਰਾਂ ਨੂੰ ਮਿਲਣ ਵਾਲਾ ਭੱਤਾ ਜਾਣੁਬਝ ਕੇ ਹੇਠਲੇ ਪਧੱਰ ਉਤੇ ਨਹੀਂ ਦਿਤਾ ਜਾਂਦਾ ਜਦੋਂ ਕਿ ਇਹ ਸੰਵਿਧਾਨਕ ਹੱਕ ਹੈ। ਜਿ਼ਲਾਂ ਪਧੱਰ ਉਤੇ ਮਗਨਰੇਗਾ ਬਜਟ ਦੇ ਹਿੱਸੇ ਉਤੇ ਬੈਠੇ ਕੁਝ ਭ੍ਰਿਸ਼ਟਾਚਾਰੀ ਸਮੇਤ ਬੀਡੀਪੀਓ ਮੋਜਾਂ ਕਰ ਰਹੇ ਹਨ। ਹੁੰਦਾ ਇਹ ਹੈ ਕਿ ਵਰਕਰਾਂ ਨੂੰ ਅਲੱਗ ਅਲੱਗ ਤਰੀਕਿਆਂ ਨਾਲ ਕੰਮ ਨਾ ਦੇਣ ਦੀਆਂ ਕਹਾਵਤਾ ਪਾ ਕੇ ਦਵਾ ਦਿਤਾ ਜਾਂਾਦ ਹੈ।ਮਨਰੇਗਾ ਵਰਕਰ ਅਸਲ ਵਿਚ ਪਹਿਲਾਂ ਹੀ ਅਨਪੜ੍ਹਤਾ ਦਾ ਸਿ਼ਕਾਰ ਹੁੰਦਾ ਹੈ ਤੇ ਉਸ ਦਾ ਨਜਾਇਜ ਫਾਇਦਾ ਲਿਆ ਜਾਂਦਾ ਹੈ। ਧੀਮਾਨ ਨੇ ਦਸਿਆ ਕਿ ਉਨ੍ਹਾਂ ਨੇ ਮਗਨਰੇਗਾ ਅੰਦਰ ਕਈ ਘਪਲੇ ਉਜਾਗਰ ਕੀਤੇ ਪਰ ਸਬੰਧਤ ਬੀਡੀਪੀਓ’ਜ਼ ਅਤੇ ਹੋਰ ਉਚ ਅਧਿਕਾਰੀ ਵਿਭਾਗੀ ਗਲਤੀਆਂ ਕਹਿ ਕਿੇ ਉਨ੍ਹਾਂ ਉਤੇ ਮਿੱਟੀ ਪਾ ਦਿੰਦੇ ਹਨ। ਮਗਨਰੇਗਾ ਵਿਚ ਘਪਲੇ ਸਭ ਮਿਲੀ ਭੁੱਗਤ ਨਾਲ ਚਲਦੇ ਹਨ। ਧੀਮਾਨ ਨੇ ਇਸ ਸਬੰਧ ਵਿਚ ਲੋਕਪਾਲ ਮਗਨਰੇਗਾ ਹੁਸਿ਼ਆਰ ਪੁਰ ਜੀ ਨੂੰ ਸ਼ਕਾਇਤ ਕੀਤੀ ਤੇ ਮੰਗ ਕੀਤੀ ਕਿ ਨਿਯਮਾਂ ਅਨੁਸਾਰੇ ਲੇਟ ਉਜਰਤ ਭੁਗਤਾਨ ਐਕਟ ਅਨੁਸਾਰ ਸਾਰੇ ਮਗਨਰੇਗਾ ਵਰਕਰਾਂ ਨੂੰ 3000 ਰੁ: ਮੁਆਵਜੇ ਸਮੇਤ ਉਜਰਤ ਦਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਬਲਾਕ 1 ਦੇ ਬੀਡੀਪੀਓ ਦੀ ਤੁਰੰਤ ਬਦਲੀ ਕੀਤੀ ਜਾਵੇ ਤਾਂ ਕਿ ਹੁਸਿ਼ਆਰਪੁਰ ਦਾ ਪੰਚਾfੰੲਤੀ ਵਿਭਾਗ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਸਕੇ।
