
ਹਰ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ ਕੁੜੀਆਂ : ਅਮਰੀਕ ਸਿੰਘ ਸੋਮਲ
ਐਸ.ਏ.ਐਸ.ਨਗਰ, 23 ਅਕਤੂਬਰ -ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸz. ਅਮਰੀਕ ਸਿੰਘ ਸੋਮਲ ਵਲੋਂ ਪੀ ਸੀ ਐਸ ਜੁਡੀਸ਼ੀਅਲ ਵਿੱਚ ਜਨਰਲ ਕੈਟਾਗਿਰੀ ਵਰਗ ਵਿੱਚ ਦੂਜੀ ਪੁਜੀਸ਼ਨ ਹਾਸਿਲ ਕਰਕੇ ਜੱਜ ਬਣਨ ਵਾਲੀ ਸੈਕਟਰ 71 ਦੀ ਵਸਨੀਕ ਰਚਨਾ ਭਾਰੀ ਦਾ ਸਨਮਾਨ ਕੀਤਾ ਗਿਆ।
ਐਸ.ਏ.ਐਸ.ਨਗਰ, 23 ਅਕਤੂਬਰ -ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸz. ਅਮਰੀਕ ਸਿੰਘ ਸੋਮਲ ਵਲੋਂ ਪੀ ਸੀ ਐਸ ਜੁਡੀਸ਼ੀਅਲ ਵਿੱਚ ਜਨਰਲ ਕੈਟਾਗਿਰੀ ਵਰਗ ਵਿੱਚ ਦੂਜੀ ਪੁਜੀਸ਼ਨ ਹਾਸਿਲ ਕਰਕੇ ਜੱਜ ਬਣਨ ਵਾਲੀ ਸੈਕਟਰ 71 ਦੀ ਵਸਨੀਕ ਰਚਨਾ ਭਾਰੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸz. ਸੋਮਲ ਨੇ ਕਿਹਾ ਕਿ ਕੁੜੀਆਂ ਅੱਜ ਹਰ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ ਅਤੇ ਜੇਕਰ ਉਹਨਾਂ ਨੂੰ ਲੋੜੀਂਦੀ ਹੱਲਾਸ਼ੇਰੀ ਮਿਲੇ ਤਾਂ ਉਹ ਸਾਰਿਆਂ ਨੂੰ ਪਿੱਛੇ ਛੱਡ ਜਾਣ ਦੀ ਹਿੰਮਤ ਰੱਖਦੀਆਂ ਹਨ।
ਇਸ ਮੌਕੇ ਰਚਨਾ ਭਾਰੀ ਦੇ ਪਿਤਾ ਸ੍ਰੀ ਉਮ ਪ੍ਰਕਾਸ਼ ਅਤੇ ਮਾਤਾ ਮੀਨਾ ਰਾਣੀ ਨੇ ਦੱਸਿਆ ਕਿ ਰਚਨਾ ਵਲੋਂ ਇਹ ਪ੍ਰੀਖਿਆ ਪਾਸ ਕਰਨ ਲਈ ਲਗਾਤਾਰ ਮਿਹਨਤ ਕੀਤੀ ਗਈ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਉਹ ਇਸ ਪ੍ਰੀਖਿਆ ਨੂੰ ਪਾਸ ਕਰਨ ਵਿੱਚ ਕਾਮਯਾਬ ਹੋਈ ਹੈ।
