
ਪਿੰਡ ਦੁਬਾਲੀ ਵਿਖੇ ਅੱਖਾਂ ਦਾ ਮੁਫਤ ਚੈਕਅ ਕੈਂਪ ਲਗਾਇਆ 19ਵਾਂ ਸਾਲਾਨਾ ਧਾਰਮਿਕ ਸਮਾਗਮ ਭਲਕੇ
ਐਸ ਏ ਐਸ ਨਗਰ, 23 ਅਕਤੂਬਰ- ਗੁਰਦੁਆਰਾ ਸਿੰਘ ਸ਼ਹੀਦਾਂ ਸੁਸਾਇਟੀ, ਪਿੰਡ ਦੁਬਾਲੀ ਵੱਲੋਂ 19ਵਾਂ ਸਾਲਾਨਾ ਧਾਰਮਿਕ ਸਮਾਗਮ ਭਲਕੇ ਪਿੰਡ ਦੁਬਾਲੀ (ਮੁਹਾਲੀ) ਵਿਖੇ ਕਰਵਾਇਆ ਜਾ ਰਿਹਾ ਹੈ।
ਐਸ ਏ ਐਸ ਨਗਰ, 23 ਅਕਤੂਬਰ- ਗੁਰਦੁਆਰਾ ਸਿੰਘ ਸ਼ਹੀਦਾਂ ਸੁਸਾਇਟੀ, ਪਿੰਡ ਦੁਬਾਲੀ ਵੱਲੋਂ 19ਵਾਂ ਸਾਲਾਨਾ ਧਾਰਮਿਕ ਸਮਾਗਮ ਭਲਕੇ ਪਿੰਡ ਦੁਬਾਲੀ (ਮੁਹਾਲੀ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜਿੰਦਰ ਸਿੰਘ ਰਾਏਪੁਰ ਕਲਾਂ ਨੇ ਦੱਸਿਆ ਕਿ ਭਲਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਜੱਥੇ, ਸੰਤ ਮਹਾਂਪੁਰਸ਼, ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਸ. ਚਰਨਜੀਤ ਸਿੰਘ ਚੰਨੀ ਐਮ.ਐਲ. ਏ, ਹਲਕਾ ਚਮਕੌਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਉਹਨਾਂ ਦੱਸਿਆ ਕਿ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ (ਰਜ਼ਿ:) ਵੱਲੋਂ 604ਵਾਂ ਅੱਖਾਂ ਦਾ ਮੁਫਤ ਚੈਕਅਪ ਕੈਂਪ ਕੈਂਪ ਲਗਾਇਆ ਗਿਆ। ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰ: ਡਾ. ਅਦੀਤਿਆ ਸ਼ਰਮਾ ਅਤੇ ਉਨਾਂ ਦੀ ਟੀਮ ਵੱਲੋਂ ਸੇਵਾ ਕੀਤੀ ਗਈ। ਇਸ ਮੌਕੇ 300 ਮਰੀਜਾਂ ਦੀਆਂ ਅੱਖਾਂ ਚੈਕ ਕੀਤੀਆਂ ਗਈਆਂ। 140 ਮਰੀਜਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ ਅਤੇ 75 ਮਰੀਜਾਂ ਦਾ 27 ਅਕਤੂਬਰ ਨੂੰ ਮੁਫਤ ਆਪਰੇਸ਼ਨ ਕੀਤਾ ਜਾਵੇਗਾ। ਇਸੇ ਦੌਰਾਨ ਹਾਈਲੈਂਡ ਹਸਪਤਾਲ ਖਰੜ ਵੱਲੋਂ ਵੀ 75 ਮਰੀਜਾਂ ਨੂੰ ਚੈਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ।
