
ਸਿਰਜਣਾ ਕੇਂਦਰ ਵੱਲੋਂ ਸ਼ਹਿਬਾਜ਼ ਖ਼ਾਨ ਦਾ ਪਲੇਠਾ ਕਾਵਿ-ਸੰਗ੍ਰਹਿ "ਤਾਬੀਰ" ਭਰਵੀਂ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ
ਵਿਸ਼ਵ ਪ੍ਰਸਿੱਧ ਸਾਹਿਤ ਸਭਾ ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਦੇ ਜਨਰਲ ਸਕੱਤਰ ਅਤੇ ਨੌਜਵਾਨ ਸ਼ਾਇਰ ਸ਼ਹਿਬਾਜ਼ ਖ਼ਾਨ ਦੇ ਪਲੇਠੇ ਕਾਵਿ-ਸੰਗ੍ਰਹਿ "ਤਾਬੀਰ" ਦਾ ਲੋਕ ਅਰਪਣ ਸਮਾਗਮ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਕੀਤਾ ਗਿਆ।
ਵਿਸ਼ਵ ਪ੍ਰਸਿੱਧ ਸਾਹਿਤ ਸਭਾ ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਦੇ ਜਨਰਲ ਸਕੱਤਰ ਅਤੇ ਨੌਜਵਾਨ ਸ਼ਾਇਰ ਸ਼ਹਿਬਾਜ਼ ਖ਼ਾਨ ਦੇ ਪਲੇਠੇ ਕਾਵਿ-ਸੰਗ੍ਰਹਿ "ਤਾਬੀਰ" ਦਾ ਲੋਕ ਅਰਪਣ ਸਮਾਗਮ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਕੀਤਾ ਗਿਆ। ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ਜਦ ਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ, ਵਿਸ਼ੇਸ਼ ਮਹਿਮਾਨ ਡਾਕਟਰ ਹਰਭਜਨ ਸਿੰਘ, ਬਲਦੀਪ ਕੌਰ ਸੰਧੂ, ਡਾ.ਆਸਾ ਸਿੰਘ ਘੁੰਮਣ ਅਤੇ ਸ਼ਾਇਰ ਕੰਵਰ ਇਮਤਿਆਜ਼ ਦੀ ਪਤਨੀ ਫਰੀਦਾ ਬੇਗ਼ਮ ਸੁਸ਼ੋਭਿਤ ਸਨ!
ਸਮਾਗਮ ਦੀ ਸ਼ੁਰੂਆਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਮਹਿਮਾਨ ਕਵੀਆਂ ਦਾ ਇੱਕ ਕਵੀ-ਦਰਬਾਰ ਕਰਵਾਇਆ ਗਿਆ। ਡਾ. ਰਾਮ ਮੂਰਤੀ ਅਤੇ ਨੇਚਰਦੀਪ ਕਾਹਲੋਂ ਨੇਂ ਤਾਬੀਰ ਵਿਚਲੀ ਸ਼ਾਇਰੀ ਬਾਰੇ ਖੁੱਲ ਕੇ ਗੱਲਬਾਤ ਕੀਤੀ ! ਆਪਣੇ ਵਿਚਾਰ ਪੇਸ਼ ਕਰਦਿਆਂ ਗੁਰਦਿਆਲ ਰੌਸ਼ਨ ਜੀ ਨੇ ਕਿਹਾ ਕਿ ਸਾਹਿਤ ਇੱਕ ਅਜਿਹਾ ਸਾਧਨ ਹੈ ਜਿਸਦੇ ਜ਼ਰੀਏ ਅਸੀਂ ਸਮਾਜ ਨੂੰ ਅਤੇ ਆਪਣੇ ਆਪ ਨੂੰ ਇਕ ਸੇਧ ਦੇ ਸਕਦੇ ਹਾਂ। ਲਿਖਾਰੀ ਦਾ ਲਿਖਿਆ ਹੀ ਸਾਡੇ ਲਈ ਇਕ ਰਾਹ ਦਸੇਰਾ ਹੁੰਦਾ ਹੈ। ਬਲਦੀਪ ਕੌਰ ਸੰਧੂ ਨੇ ਸ਼ਹਿਬਾਜ਼ ਦੀ ਸ਼ਾਇਰੀ ਉੱਤੇ ਚਾਨਣਾ ਪਾਉਂਦਿਆ ਦੱਸਿਆ ਕਿ ਸ਼ਹਿਬਾਜ਼ ਨੂੰ ਲਜ਼ਫ ਵਰਤਣ ਦਾ ਹੁਨਰ ਹੈ ਅਤੇ ਇਹੀ ਉਸਦੀ ਕਾਵਿ ਰਚਨਾ ਨੂੰ ਸੋਹਣਾ ਬਣਾਉਂਦਾ ਹੈ। ਡਾ. ਹਰਭਜਨ ਸਿੰਘ ਨੇ ਦੱਸਿਆ ਕਿ ਸ਼ਹਿਬਾਜ਼ ਦੀ ਸ਼ਾਇਰੀ ਦੇ ਅਲੱਗ-ਅਲੱਗ ਪਹਿਲੂ ਨੇ ਜਿਨ੍ਹਾਂ ਨੂੰ ਪਾਠਕ ਬਾਖ਼ੂਬੀ ਮਾਣਦਾ ਹੈ। ਡਾ. ਆਸਾ ਸਿੰਘ ਘੁੰਮਣ ਨੇ ਆਪਣੇ ਸ਼ਬਦਾਂ ਵਿੱਚ ਆਖਿਆ ਕਿ ਸਾਹਿਤ ਉਹੀ ਹੈ ਜਿਹੜਾ ਸਮਾਜ ਵਿੱਚ ਇੱਕ ਬਦਲਾਵ ਲਿਆਵੇ ਅਤੇ ਸਾਡੀ ਸੋਚ ਤੇ ਜ਼ਿੰਦਗੀ ਵਿਚ ਇੱਕ ਹੈਰਾਨੀਜਨਕ ਤਬਦੀਲੀ ਪੈਦਾ ਕਰੇ। ਪ੍ਰੋ. ਕੁਲਵੰਤ ਸਿੰਘ ਔਜਲਾ, ਰੌਸ਼ਨ ਖੈੜਾ, ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ, ਪ੍ਰਿੰ. ਪ੍ਰੋਮਿਲਾ ਅਰੋੜਾ ਅਤੇ ਜਸਲੀਨ ਕੌਰ ਚੁੱਘ ਨੇ ਸ਼ਹਿਬਾਜ਼ ਖ਼ਾਨ ਦੀ ਲੇਖਣੀ ਬਾਰੇ ਆਪੋ-ਆਪਣੇ ਖ਼ਿਆਲ ਪੇਸ਼ ਕੀਤੇ।
ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਇਸ ਪੁਸਤਕ ਦੇ ਲੇਖਕ ਦੀ ਸ਼ਖ਼ਸੀਅਤ ਅਤੇ ਸ਼ਾਇਰੀ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕਿਤਾਬ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਗਈ ! ਸਿਰਜਣਾ ਕੇਂਦਰ ਵੱਲੋਂ ਪੁਸਤਕ ਸਭਿਆਚਾਰ ਨੂੰ ਹੋਰ ਵਧੇਰੇ ਪ੍ਰਫੁੱਲਤ ਕਰਨ ਵਾਸਤੇ ਭੇਟਾ ਰਹਿਤ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ! ਅੰਤ ਵਿੱਚ ਸ਼ਹਿਬਾਜ਼ ਖ਼ਾਨ ਵੱਲੋਂ ਰਸਮੀ ਧੰਨਵਾਦ ਕਰਨ ਤੋਂ ਪਹਿਲਾਂ ਆਪਣੇਂ ਪਰਿਵਾਰਕ ਮੈਂਬਰਾਂ ਨੂੰ ਨਾਲ਼ ਲੈ ਕੇ ਪ੍ਰਧਾਨਗੀ ਮੰਡਲ ਅਤੇ ਬਾਹਰੋਂ ਆਏ ਕੁਝ ਮਹਿਮਾਨਾਂ ਨੂੰ ਖੂਬਸੂਰਤ ਫੁਲਕਾਰੀਆਂ, ਉੱਤਮ ਕਿਸਮ ਦੇ ਪੈਨ ਅਤੇ ਡਾਇਰੀਆਂ ਭੇਟ ਕਰ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ !
ਇਸ ਮੌਕੇ ਮੁਨੱਜ਼ਾ ਇਰਸ਼ਾਦ, ਸੁਰਿੰਦਰ ਸਿੰਘ ਨੇਕੀ, ਗੁਰਭਜਨ ਸਿੰਘ ਲਾਸਾਨੀ, ਡਾ.ਅਵਤਾਰ ਸਿੰਘ ਭੰਡਾਲ, ਜਗਪ੍ਰੀਤ ਸਿੰਘ ਗਿੱਲ, ਅਮਨਦੀਪ ਸਿੰਘ ਕਾਹਲੋਂ, ਪ੍ਰਿੰ. ਬਲਵਿੰਦਰ ਸਿੰਘ ਬੱਟੂ, ਨੀਤ ਨਰਿੰਦਰ ਕੌਰ, ਸੁਰਿੰਦਰ ਸਿੰਘ ਨੇਕੀ, ਲਾਲੀ ਕਰਤਾਰਪੁਰੀ, ਨਵਜੋਤ ਕੌਰ ਸਿੱਧੂ, ਸੁਖਦੇਵ ਸਿੰਘ ਸਿੱਧੂ, ਡਾ. ਸੁਰਿੰਦਰ ਪਾਲ ਸਿੰਘ, ਰਮਨ ਭਾਰਦਵਾਜ, ਪ੍ਰਿੰ. ਕੇਵਲ ਸਿੰਘ ਰੱਤੜਾ, ਸਤਨਾਮ ਕੌਰ ਰੱਤੜਾ, ਡਾ. ਜਗੀਰ ਸਿੰਘ ਨੂਰ, ਪਰਮਜੀਤ ਕੌਰ ਨੂਰ, ਹਰਕੀਰਤ, ਅਮਨ ਗਾਂਧੀ, ਰਜੀਤਾ, ਸੁਰਜੀਤ ਸਾਜਨ, ਹਰਜਿੰਦਰ ਸਿੰਘ, ਮਲਕੀਤ ਮੀਤ, ਆਸ਼ੂ ਕੁਮਰਾ, ਡਾ. ਪਰਮਜੀਤ ਸਿੰਘ ਮਾਨਸਾ, ਮੁਖਤਾਰ ਸਿੰਘ ਚੰਦੀ, ਗੁਰਪ੍ਰੀਤ ਸਿੰਘ ਜੱਜ, ਕੁਲਵਿੰਦਰ ਕੰਵਲ, ਇੰਜੀ ਖਜ਼ਾਨ ਸਿੰਘ, ਹਰਦੇਵ ਸਿੰਘ ਲੱਖਣ ਕਲਾਂ, ਕੁਲਭੂਸ਼ਨ, ਮੋਹਨ ਸਿੰਘ ਮੋਤੀ, ਕੁਲਬੀਰ ਸਿੰਘ ਕੰਵਲ, ਬਲਵੰਤ ਸਿੰਘ ਬੱਲ, ਸੁਖਦੇਵ ਸਿੰਘ ਗੰਢਵਾਂ, ਧਰਮਪਾਲ ਪੈਂਥਰ, ਦਲਜੀਤ ਮੈਹਮੀ, ਜਰਨੈਲ ਸਿੰਘ ਸਾਖੀ, ਸੋਢੀ ਸੱਤੋਵਾਲੀ, ਕੁਲਵਿੰਦਰ ਸਿੰਘ ਖਾਲਸਾ, ਕ੍ਰਿਸ਼ਨਾ, ਅਬਰਾਰ ਅਨਸਾਰੀ, ਤੇਜਬੀਰ ਸਿੰਘ, ਮੁਨੀਸ਼ ਮਹਿਤਾ, ਸ਼ਵੇਤਾ ਮਹਿਤਾ, ਅਵਿਨਾਸ਼ ਭੱਲਾ, ਸ਼ਵੇਤਾ ਭੱਲਾ ਆਦਿ ਹਾਜ਼ਰ ਸਨ।
