
ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਵਲੋਂ ਮੈਂਬਰਾਂ ਨੂੰ ਕਰਵਾਈ ਗਈ ਚੈਲ ਦੀ ਪਿਕਨਿਕ
ਐਸ ਏ ਐਸ ਨਗਰ, 28 ਅਕਤੂਬਰ - ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਵਲੋਂ ਅੱਜ ਆਪਣੇ ਮੈਂਬਰਾਂ ਵਾਸਤੇ ਚੈਲ ਦਾ ਪਿਕਨਿਕ ਟੂਰ ਆਯੋਜਿਤ ਕੀਤਾ ਗਿਆ ਜਿਸ ਵਿੱਚ 25 ਦੇ ਕਰੀਬ ਉਦਯੋਗਪਤੀ ਅਤੇ ਉਹਨਾਂ ਦੇ ਪਰਿਵਾਰ ਸ਼ਾਮਿਲ ਹੋਏ। ਇਹ ਕਾਫਲਾ ਅੱਜ ਸਵੇਰੇ 9 ਵਜੇ ਦੇ ਕਰੀਬ ਰਵਾਨਾ ਹੋਇਆ।
ਐਸ ਏ ਐਸ ਨਗਰ, 28 ਅਕਤੂਬਰ - ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਵਲੋਂ ਅੱਜ ਆਪਣੇ ਮੈਂਬਰਾਂ ਵਾਸਤੇ ਚੈਲ ਦਾ ਪਿਕਨਿਕ ਟੂਰ ਆਯੋਜਿਤ ਕੀਤਾ ਗਿਆ ਜਿਸ ਵਿੱਚ 25 ਦੇ ਕਰੀਬ ਉਦਯੋਗਪਤੀ ਅਤੇ ਉਹਨਾਂ ਦੇ ਪਰਿਵਾਰ ਸ਼ਾਮਿਲ ਹੋਏ। ਇਹ ਕਾਫਲਾ ਅੱਜ ਸਵੇਰੇ 9 ਵਜੇ ਦੇ ਕਰੀਬ ਰਵਾਨਾ ਹੋਇਆ। ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਪ੍ਰਧਾਨ ਸz. ਬਲਜੀਤ ਸਿੰਘ ਬਲੈਕਸਟੋਨ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਸਭਿਆਚਾਰਕ ਮਾਮਲੇ ਕਮੇਟੀ ਦੇ ਚੇਅਰਮੈਨ ਸੀ ਰਮੇਸ਼ ਚਾਵਲਾ ਅਤੇ ਹਾਸਪਿਟੈਲਿਟੀ ਕਮੇਟੀ ਦੇ ਚੇਅਰਮੈਨ ਸ੍ਰੀ ਰਣਜੀਤ ਸਿੰਘ ਆਨੰਦ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਪਰਿਵਾਰਾਂ ਵਾਸਤੇ ਇਹ ਟੂਰ ਉਲੀਕਿਆ ਗਿਆ ਹੈ ਜਿਸ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਸ਼ਾਮਿਲ ਹੋਏ ਹਨ। ਉਹਨਾਂ ਦੱਸਿਆ ਕਿ ਅੱਜ ਸਾਰਾ ਦਿਨ ਪਿਕਨਿਕ ਮਣਾ ਕੇ ਇਹ ਕਾਫਲਾ ਸ਼ਾਮ ਨੂੰ ਵਾਪਸ ਪਰਤੇਗਾ। ਉਹਨਾਂ ਕਿਹਾ ਕਿ ਐਸੋਸੀਏਸ਼ਨ ਦੀਆਂ ਸਾਰੀਆਂ ਕਮੇਟੀਆਂ ਨੂੰ ਸਰਗਰਮ ਕੀਤਾ ਜਾ ਰਿਹਾ ਹੈ ਤਾਂ ਜੋ ਮੈਂਬਰਾਂ ਨੂੰ ਇਹਨਾਂ ਕਮੇਟੀਆਂ ਵਲੋਂ ਕੀਤੇ ਜਾਂਦੇ ਵੱਖ ਵੱਖ ਉਪਰਾਲਿਆਂ ਦਾ ਫਾਇਦਾ ਮਿਲ ਸਕੇ।
