26 ਨਵੰਬਰ ਨੂੰ ਦੁਪਹਿਰ 12 ਵਜੇ ਇਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਗਾਇਕੀ ਦਾ ਵਿਸ਼ੇਸ਼ ਮੁਕਾਬਲਾ "ਨਈ ਆਵਾਜ਼ ਨਯਾ ਅੰਦਾਜ਼" ਕਰਵਾ ਰਹੀ ਹੈ

ਪਟਿਆਲਾ, 19 ਨਵੰਬਰ - ਮਧੁਰ ਗੀਤ-ਸੰਗੀਤ ਪ੍ਰਤੀ ਲੋਕਾਂ 'ਚ ਮੋਹ ਪੈਦਾ ਕਰ ਰਹੀ ਸਥਾਨਕ ਸੱਭਿਆਚਾਰਕ ਸੰਸਥਾ ਰਾਇਲ ਪਟਿਆਲਾ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ 26 ਨਵੰਬਰ ਨੂੰ ਦੁਪਹਿਰ 12 ਵਜੇ ਇਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਗਾਇਕੀ ਦਾ ਵਿਸ਼ੇਸ਼ ਮੁਕਾਬਲਾ "ਨਈ ਆਵਾਜ਼ ਨਯਾ ਅੰਦਾਜ਼" ਕਰਵਾ ਰਹੀ ਹੈ, ਜਿਸ ਵਿੱਚ ਵੱਖ ਵੱਖ ਉਮਰ ਵਰਗ ਦੇ ਕਲਾਕਾਰਾਂ ਵੱਲੋਂ 25 ਗੀਤ ਪੇਸ਼ ਕੀਤੇ ਜਾਣਗੇ।

ਪਟਿਆਲਾ, 19 ਨਵੰਬਰ - ਮਧੁਰ ਗੀਤ-ਸੰਗੀਤ ਪ੍ਰਤੀ ਲੋਕਾਂ 'ਚ ਮੋਹ ਪੈਦਾ ਕਰ ਰਹੀ ਸਥਾਨਕ ਸੱਭਿਆਚਾਰਕ ਸੰਸਥਾ ਰਾਇਲ ਪਟਿਆਲਾ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ 26 ਨਵੰਬਰ ਨੂੰ ਦੁਪਹਿਰ 12 ਵਜੇ ਇਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਗਾਇਕੀ ਦਾ ਵਿਸ਼ੇਸ਼ ਮੁਕਾਬਲਾ "ਨਈ ਆਵਾਜ਼ ਨਯਾ ਅੰਦਾਜ਼" ਕਰਵਾ ਰਹੀ ਹੈ, ਜਿਸ ਵਿੱਚ ਵੱਖ ਵੱਖ ਉਮਰ ਵਰਗ ਦੇ ਕਲਾਕਾਰਾਂ ਵੱਲੋਂ 25 ਗੀਤ ਪੇਸ਼ ਕੀਤੇ ਜਾਣਗੇ। ਪ੍ਰੋਗਰਾਮ ਦੌਰਾਨ ਕੁੱਲ 38 ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਕਲਾਕਾਰਾਂ ਦੀ ਇੱਕ ਰਿਹਰਸਲ ਅੱਜ ਸੰਪੰਨ ਹੋਈ, ਰਹਿੰਦੇ ਗਾਇਕ ਕਲਾਕਾਰਾਂ ਦੀ ਰਿਹਰਸਲ ਭਲਕੇ ਹੋਵੇਗੀ। ਸੰਸਥਾ ਦੇ ਮੁਖੀ ਬਰਿੰਦਰ ਸਿੰਘ ਖੁਰਲ ਨੇ ਦੱਸਿਆ ਹੈ ਕਿ ਮੁਕਾਬਲੇ ਦੇ ਜੇਤੂਆਂ ਨੂੰ ਹਜ਼ਾਰਾਂ ਰੁਪਏ ਦੇ ਨਕਦ ਇਨਾਮ ਪ੍ਰਦਾਨ ਕੀਤੇ ਜਾਣਗੇ। ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਵੋਤਮ ਗਾਇਕ ਨੂੰ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ। ਇਸਤੋਂ ਇਲਾਵਾ ਪਹਿਲੇ ਸਥਾਨ 'ਤੇ ਰਹਿਣ ਵਾਲੇ ਤਿੰਨ ਜੇਤੂਆਂ ਨੂੰ 5100 ਰੁਪਏ (ਹਰੇਕ ਨੂੰ), ਦੂਜੇ ਸਥਾਨ 'ਤੇ ਰਹਿਣ ਵਾਲੇ ਤਿੰਨ ਜੇਤੂਆਂ ਨੂੰ 3100 ਰੁਪਏ (ਹਰੇਕ ਨੂੰ) ਅਤੇ ਥਰਡ ਰਹਿਣ ਵਾਲੇ ਤਿੰਨ ਜੇਤੂਆਂ ਨੂੰ 2100 ਰੁਪਏ (ਹਰ ਇੱਕ ਨੂੰ) ਨਾਲ ਸਨਮਾਨਤ ਕੀਤਾ ਜਾਵੇਗਾ। 1100-1100 ਰੁਪਏ ਦੇ ਤਿੰਨ ਕਾਂਸੋਲੇਸ਼ਨ ਪ੍ਰਾਈਜ਼ ਵੀ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਬਹੁਤ ਦਿਲਚਸਪ ਹੋਵੇਗਾ। ਉਨ੍ਹਾਂ ਪਟਿਆਲਵੀਆਂ ਨੂੰ ਇਸ ਪ੍ਰੋਗਰਾਮ ਦਾ ਅਨੰਦ ਮਾਣਨ ਦਾ ਸੱਦਾ ਦਿੱਤਾ ਹੈ।