
ਸਵਾਰੀ ਬੱਸ ਵਿੱਚ ਭੁੱਲੀ 3 ਲੱਖ ਰੁਪਏ, ਕੰਡਕਟਰ-ਡਰਾਈਵਰ ਨੇ ਕੀਤੇ ਵਾਪਸ
ਪਟਿਆਲਾ, 19 ਸਤੰਬਰ - ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ ਆਰ ਟੀ ਸੀ) ਦੇ ਕੰਡਕਟਰ ਅਤੇ ਡਰਾਈਵਰ ਨੇ ਇੱਕ ਸਵਾਰੀ ਦੇ ਤਿੰਨ ਲੱਖ ਰੁਪਏ ਵਾਪਸ ਕਰਕੇ ਇਮਾਨਦਾਰੀ ਦੀ ਅਨੋਖੀ ਮਿਸਾਲ ਕਾਇਮ ਕੀਤੀ ਹੈ। ਦੱਸਿਆ ਗਿਆ ਹੈ ਕਿ ਪਟਿਆਲੇ ਤੋਂ ਚੀਕੇ ਜਾਣ ਵਾਲੀ ਬੱਸ ਵਿੱਚ ਬੈਠੀ ਸਵਾਰੀ ਚੀਕੇ ਉੱਤਰ ਕੇ ਅਗਲੀ ਬੱਸ ਵਿੱਚ ਜਾ ਬੈਠੀ ਪਰ ਉਹ 3 ਲੱਖ ਰੁਪਏ ਦੀ ਵੱਡੀ ਰਕਮ ਬੱਸ ਵਿੱਚ ਹੀ ਭੁੱਲ ਗਈ।
ਪਟਿਆਲਾ, 19 ਸਤੰਬਰ - ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ ਆਰ ਟੀ ਸੀ) ਦੇ ਕੰਡਕਟਰ ਅਤੇ ਡਰਾਈਵਰ ਨੇ ਇੱਕ ਸਵਾਰੀ ਦੇ ਤਿੰਨ ਲੱਖ ਰੁਪਏ ਵਾਪਸ ਕਰਕੇ ਇਮਾਨਦਾਰੀ ਦੀ ਅਨੋਖੀ ਮਿਸਾਲ ਕਾਇਮ ਕੀਤੀ ਹੈ। ਦੱਸਿਆ ਗਿਆ ਹੈ ਕਿ ਪਟਿਆਲੇ ਤੋਂ ਚੀਕੇ ਜਾਣ ਵਾਲੀ ਬੱਸ ਵਿੱਚ ਬੈਠੀ ਸਵਾਰੀ ਚੀਕੇ ਉੱਤਰ ਕੇ ਅਗਲੀ ਬੱਸ ਵਿੱਚ ਜਾ ਬੈਠੀ ਪਰ ਉਹ 3 ਲੱਖ ਰੁਪਏ ਦੀ ਵੱਡੀ ਰਕਮ ਬੱਸ ਵਿੱਚ ਹੀ ਭੁੱਲ ਗਈ। ਪਤਾ ਲੱਗਣ 'ਤੇ ਕੰਡਕਟਰ ਤੇ ਡਰਾਈਵਰ ਨੇ ਇਮਾਨਦਾਰੀ ਤੇ ਫੁਰਤੀ ਦਿਖਾਉਂਦੇ ਹੋਏ ਨਾਲ ਦੀ ਨਾਲ ਥੋੜ੍ਹੀ ਦੂਰ ਖੜ੍ਹੀ ਅਗਲੀ ਬੱਸ ਵਿੱਚ ਉਸੇ ਸਵਾਰੀ ਕੋਲ ਰਕਮ ਜਾ ਪਹੁੰਚਾਈ ਜੋ ਆਪਣੇ ਅਗਲੇ ਸਫ਼ਰ ਨੂੰ ਰਵਾਨਾ ਹੋਣ ਵਾਲੀ ਸੀ। ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕੰਡਕਟਰ ਤੇ ਡਰਾਈਵਰ ਦੀ ਇਮਾਨਦਾਰੀ ਦੀ ਸ਼ਲਾਘਾ ਕਰਦਿਆਂ ਦੋਵਾਂ ਨੂੰ ਆਪਣੇ ਦਫ਼ਤਰ ਵਿੱਚ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ।
