ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿਖੇ ਰੋਜ਼ਗਾਰ ਸੰਬੰਧੀ ਸੈਮੀਨਾਰ ਆਯੋਜਿਤ।
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ ਜਿਲ੍ਹਾ ਪੁਲਿਸ ਨਵਾਂਸ਼ਹਿਰ ਵਲੋਂ ਰੋਜ਼ਗਾਰ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸ਼੍ਰੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਕੀਤੀ। ਇਸ ਮੌਕੇ ਤੇ ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਪ੍ਰਵੀਨ ਕੁਮਾਰ(ਏ.ਐਸ.ਆਈ) ਨੇ ਕੇਂਦਰ ਵਿਖੇ ਦਾਖਿਲ ਮਰੀਜਾਂ ਨੂੰ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਜੇਕਰ ਕੋਈ ਵੀ ਨੌਜਵਾਨ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਲਈ ਟਰੇਨਿੰਗ ਕਰਨਾ ਚਾਹੁੰਦਾ ਹੈ ਤਾਂ ਸਰਕਾਰ ਵਲੋਂ ਉਨਾ ਲਈ ਬਿਲਕੁੱਲ ਮੁਫਤ ਵਿੱਚ ਟਰੇਨਿੰਗ ਕਰਵਾਈ ਜਾਵੇਗੀ।

ਇਨਾਂ ਟਰੇਨਿੰਗਾਂ ਵਿੱਚ ਪਲੰਬਰ, ਬਿਜਲੀ ਦਾ ਕੰਮ, ਕਾਰਪੇਂਟਰ, ਆਦਿ ਹੋਰ ਕੰਮਾਂ ਦੀ ਵੀ ਟਰੇਨਿੰਗ ਦਿੱਤੀ ਜਾਵੇਗੀ। ਉਨਾ ਨੇ ਦਾਖਿਲ ਮਰੀਜਾਂ ਨੂੰ ਨਸ਼ਿਆ ਦੇ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਜਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆ ਆਉਦੀਆਂ ਹਨ, ਪਰ ਨਸ਼ਾ ਕਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਸਾਨੂੰ ਕਿਸੇ ਨਾ ਕਿਸੇ ਕਿੱਤੇ ਦੀ ਟਰੇਨਿੰਗ ਕਰ ਕੇ ਰੁਜ਼ਗਾਰ ਪ੍ਰਾਪਤ ਕਰਕੇ ਆਪਣੇ ਜਿੰਦਗੀ ਵਿੱਚ ਹੱਕ ਦੀ ਕਮਾਈ ਕਰਨੀ ਚਾਹੀਦੀ ਹੈ ਤਾਂ ਕਿ ਅਸੀ ਆਰਥਿਕ ਤੌਰ ਤੇ ਮਜਬੂਤ ਹੋ ਕੇ ਆਪਣੇ ਪਰਿਵਾਰ ਦੀ ਦੇਖ ਭਾਲ ਕਰੀਏ। ਉਨਾ ਨੇ ਕਿਹਾ ਜੇਕਰ ਕੋਈ ਵੀ ਨੌਜਵਾਨ ਖੇਡਾਂ ਪ੍ਰਤੀ ਰੂਚੀ ਰੱਖਦਾ ਹੈ ਤਾਂ ਉਨਾ ਵਲੋਂ ਵੱਖਰੇ ਤੌਰ ਤੇ ਆਪਣੀ ਫੁੱਟਬਾਲ ਅਕੈਡਮੀ ਚਲਾਈ ਜਾ ਰਹੀ ਹੈ, ਤਾਂ ਨੌਜਵਾਨ ਅਕੈਡਮੀ ਵਿੱਚ ਆ ਕੇ ਖੇਡ ਸਕਦਾ ਹੈ ਕਿਉਕਿ ਜੇਕਰ ਨਸ਼ੇ ਦੇ ਆਦੀ ਨੌਜਵਾਨ ਖੇਡਾਂ ਵਿੱਚ ਰੂਚੀ ਰੱਖਦੇ ਹਨ ਤਾਂ ਉਹ ਨਸ਼ੇ ਤੋਂ ਮੁਕਤੀ ਪਾ ਸਕਦੇ ਹਨ।
ਇਸ ਮੌਕੇ ਤੇ ਕੇੰਦਰ ਵਿਖੇ ਦਾਖਿਲ ਸਾਰੇ ਹੀ ਮਰੀਜਾਂ ਨੇ ਰੁਜਗਾਰ ਦੀ ਟਰੇਨਿੰਗ ਕਰਨ ਦੀ ਸਹਿਮਤੀ ਪ੍ਰਗਟਾਈ ਅਤੇ ਮਰੀਜਾਂ ਨੇ ਜਿਲਾ ਪੁਲਿਸ ਨਵਾਂਸ਼ਹਿਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਵੀ ਦਾਖਿਲ ਮਰੀਜਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਚਲਾਏ ਜਾ ਰਹੇ ਇਸ ਮੁਫਤ ਰੁਜਗਾਰ ਟਰੇਨਿੰਗ ਸੈਮੀਨਾਰ ਵਿੱਚ ਟਰੇਨਿੰਗ ਪ੍ਰਾਪਤ ਕਰਕੇ ਕਿਸੇ ਵੀ ਕਿੱਤੇ ਵਿੱਚ ਮੁਹਾਹਤ ਹਾਸਿਲ ਕਰੋ ਤੇ ਰੁਜ਼ਗਾਰ ਪ੍ਰਾਪਤ ਕਰੋ। ਤਾਂ ਕਿ ਅਸੀ ਆਪਣੇ ਪੈਰਾਂ ਤੇ ਖੜੇ ਹੋਈਏ। ਇਸ ਮੌਕੇ ਤੇ ਸਤਨਾਮ ਸਿੰਘ (ਏ.ਐਸ.ਆਈ), ਦਿਨੇਸ਼ ਕੁਮਾਰ, ਮਨਜੀਤ ਸਿੰਘ, ਜਸਵਿੰਦਰ ਕੌਰ, ਕਮਲਜੀਤ ਕੌਰ, ਮਨਜੋਤ, ਕਮਲਾ ਰਾਣੀ , ਜਸਵਿੰਦਰ ਕੌਰ(ਕੁੱਕ) ਅਤੇ ਮਰੀਜ ਹਾਜਿਰ ਸਨ।