ਸੰਸਕ੍ਰਿਤ ਦਿਵਸ ਮੌਕੇ ਕੀਤਾ ਗਿਆ ਸਮਾਗਮ

ਹੋਰ
"ਸਫ਼ਲਤਾ ਦਾ ਕੋਈ ਰਾਜ਼ ਨਹੀਂ ਹੈ। ਇਹ ਤਿਆਰੀ, ਸਖ਼ਤ ਮਿਹਨਤ ਅਤੇ ਅਸਫਲਤਾ ਤੋਂ ਸਿੱਖਣ ਦਾ ਨਤੀਜਾ ਹੈ।"
ਪਟਿਆਲਾ, 19 ਅਗਸਤ - ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁੱਖ ਦਫ਼ਤਰ ਵਿਖੇ ਸੰਸਕ੍ਰਿਤ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਵੀਰੇਂਦਰ ਕੁਮਾਰ ਨੇ ਕੀਤੀ ਅਤੇ ਇਸ ਵਿਭਾਗ ਦੇ ਪ੍ਰੋਫੈਸਰ ਡਾ. ਪੁਸ਼ਪਿੰਦਰ ਜੋਸ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉੱਘੇ ਚਿੰਤਕ ਡਾ. ਮਨਮੋਹਨ ਸਿੰਘ ਤੇ ਸਰਕਾਰੀ ਮਹਿਲਾ ਕਾਲਜ ਪਟਿਆਲਾ ਦੇ ਪ੍ਰੋਫੈਸਰ ਡਾ. ਓਮਨਦੀਪ ਸ਼ਰਮਾ ਨੇ ਮੁੱਖ ਵਕਤਾਵਾਂ ਵਜੋਂ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਪ੍ਰਗਟ ਕੀਤੇ।
ਪਟਿਆਲਾ, 19 ਅਗਸਤ - ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁੱਖ ਦਫ਼ਤਰ ਵਿਖੇ ਸੰਸਕ੍ਰਿਤ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਵੀਰੇਂਦਰ ਕੁਮਾਰ ਨੇ ਕੀਤੀ ਅਤੇ ਇਸ ਵਿਭਾਗ ਦੇ ਪ੍ਰੋਫੈਸਰ ਡਾ. ਪੁਸ਼ਪਿੰਦਰ ਜੋਸ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉੱਘੇ ਚਿੰਤਕ ਡਾ. ਮਨਮੋਹਨ ਸਿੰਘ ਤੇ ਸਰਕਾਰੀ ਮਹਿਲਾ ਕਾਲਜ ਪਟਿਆਲਾ ਦੇ ਪ੍ਰੋਫੈਸਰ ਡਾ. ਓਮਨਦੀਪ ਸ਼ਰਮਾ ਨੇ ਮੁੱਖ ਵਕਤਾਵਾਂ ਵਜੋਂ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਪ੍ਰਗਟ ਕੀਤੇ।
ਡਾਇਰੈਕਟਰ ਵਿਭਾਗ ਨੇ ਆਪਣੇ ਸਵਾਗਤੀ ਭਾਸ਼ਣ ’ਚ ਕਿਹਾ ਕਿ ਅਸੀਂ ਉਸ ਧਰਤੀ ਦੇ ਜਾਏ ਹਾਂ ਜਿੱਥੇ ਦੁਨੀਆ ਦਾ ਪਹਿਲਾ ਗ੍ਰੰਥ ਸੰਸਕ੍ਰਿਤ ’ਚ ‘ਰਿਗਵੇਦ’ ਰਚਿਆ ਗਿਆ ਅਤੇ ਸੰਸਾਰ ਦੇ ਪਹਿਲੇ ਸੰਪਾਦਤ ਗ੍ਰੰਥ ‘ਆਦਿ ਗ੍ਰੰਥ’ ਦੀ ਸਿਰਜਣਾ ਵੀ ਹੋਈ। ਉਨ੍ਹਾਂ ਕਿਹਾ ਕਿ ਭਾਸ਼ਾ ਦਾ ਕੰਮ ਸੰਸਾਰ ਨੂੰ ਜੋੜਨਾ ਹੈ, ਇਸ ਕਰਕੇ ਸਾਨੂੰ ਆਪਣੀ ਵਿਰਾਸਤ ’ਚ ਮਿਲੀਆ ਭਾਸ਼ਾਵਾਂ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ ਜਿੰਨਾਂ ਨੇ ਸਦਾ ਹੀ ਨਰੋਏ ਸਮਾਜ ਦੀ ਸਿਰਜਣਾ ’ਚ ਅਹਿਮ ਯੋਗਦਾਨ ਪਾਇਆ ਹੈ। ਮੁੱਖ ਵਕਤਾ ਡਾ. ਮਨਮੋਹਨ ਸਿੰਘ ਨੇ ਆਪਣੇ ਵਿਦਵਤਾ ਭਰਪੂਰ ਭਾਸ਼ਣ ਦੌਰਾਨ ਭਾਸ਼ਾ ਨੂੰ ਸਮਝਣ ਦੇ ਦੋ ਵੱਖ-ਵੱਖ ਪਹਿਲੂਆਂ ਵਿਆਕਰਨਕ ਤੇ ਸ਼ਬਦਾਂ ਦੀ ਦਾਸ਼ਨਿਕਤਾ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਦੁਨੀਆ ਦੇ ਹਰ ਤਰ੍ਹਾਂ ਇਨਕਲਾਬ ਦਾ ਅਧਾਰ ਭਾਸ਼ਾ ਬਣਦੀ ਹੈ। ਡਾ. ਓਮਨਦੀਪ ਸ਼ਰਮਾ ਨੇ ਭਾਸ਼ਾ : ਭਾਸ਼ਾ ਸਤਰ ਤੇ ਭਾਸ਼ਾ ਦਾ ਵਿਵਸਥਾਪਨ ਵਿਸ਼ੇ ’ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੰਸਕ੍ਰਿਤ ਭਾਸ਼ਾ ਬਹੁਤ ਸਾਰੀਆਂ ਭਾਸ਼ਾਵਾਂ ਦਾ ਸੁਮੇਲ ਹੈ, ਜਿਸ ਨੇ ਸਾਡੇ ਵਿਦਵਾਨਾਂ ਦੇ ਗਿਆਨ ਨੂੰ ਸੁਰੱਖਿਅਤ ਕਰਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾਉਣ ਦਾ ਕਾਰਜ ਕੀਤਾ ਹੈ। ਇਸ ਮੌਕੇ ਮੁੱਖ ਮਹਿਮਾਨ ਡਾ. ਪੁਸ਼ਪਿੰਦਰ ਜੋਸ਼ੀ ਨੇ ਕਿਹਾ ਪੰਜਾਬ ਵਿੱਚ ਸੰਸਕ੍ਰਿਤ ਦੀ ਜੋ ਪ੍ਰੰਪਰਾ ਅੱਜ ਤੋਂ 50 ਸਾਲ ਪਹਿਲਾਂ ਸੀ, ਉਹ ਅੱਜ ਨਹੀਂ ਹੈ। ਪੰਜਾਬ ਦੀ ਸ਼ਾਸਤਰ ਪ੍ਰੰਪਰਾ ’ਚ ਸੰਸਕ੍ਰਿਤ ਦਾ ਬਹੁਤ ਵੱਡਾ ਯੋਗਦਾਨ ਹੈ। ਸੰਸਕ੍ਰਿਤ ਦੇ ਵਿਦਵਾਨਾਂ ਨੇ ਜੋ ਗਿਆਨ ਪੰਜਾਬ ਦੀ ਧਰਤੀ ’ਤੇ ਰਹਿਕੇ ਇਕੱਠਾ ਕੀਤਾ ਹੈ ਉਹ ਕਿਸੇ ਹੋਰ ਭਾਸ਼ਾ ਜਾਂ ਖਿੱਤੇ ’ਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਸਤਰ ਪ੍ਰੰਪਰਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਸੰਸਕ੍ਰਿਤ ਭਾਸ਼ਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ’ਚ ਡਾ. ਵੀਰੇਂਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ’ਚ ਸ਼ਾਮਲ ਚਾਰ ਪਰਵ ਦੀਵਾਲੀ, ਹੋਲੀ, ਦੁਸਹਿਰਾ ਤੇ ਸੰਸਕ੍ਰਿਤ ਦਿਵਸ ਸ਼ਾਮਲ ਹਨ। ਜਿੰਨਾਂ ਦੇ ਵੱਖ-ਵੱਖ ਉਦੇਸ਼ ਹਨ। ਉਨ੍ਹਾਂ ਦੱਸਿਆ ਕਿ ਸੰਸਕ੍ਰਿਤ ਦਿਵਸ ਹਰ ਸਾਲ ਸਾਵਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਜਿਸ ਦਾ ਉਦੇਸ਼ ਅਧਿਐਨ ਤੇ ਅਧਿਆਪਨ ਭਾਵ ਇਸ ਦਿਨ ਸਾਡੀ ਧਰਤੀ ’ਤੇ ਗਿਆਨ ਦਾ ਅਧਿਐਨ ਤੇ ਉਸ ਦੇ ਪ੍ਰਸਾਰ ਲਈ ਅਧਿਆਪਨ ਦੀ ਸ਼ੁਰੂਆਤ ਹੋਈ ਸੀ।
ਉਨ੍ਹਾਂ ਕਿ ਸੋ ਸੰਸਕ੍ਰਿਤ ਦਿਵਸ ਮੌਕੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਸਾਡੇ ਵੇਦਾਂ-ਗ੍ਰੰਥਾਂ ’ਚ ਮੌਜੂਦ ਗਿਆਨ ਦਾ ਅਧਿਐਨ ਕਰੀਏ ਅਤੇ ਇਸ ਗਿਆਨ ਨੂੰ ਹੋਰਨਾਂ ਲੋਕਾਂ ’ਚ ਵੰਡੀਏ। ਉਨ੍ਹਾਂ ਕਿਹਾ ਕਿ ਸਾਡੀ ਗਿਆਨ ਪ੍ਰੰਪਰਾ ’ਤੇ ਬਹੁਤ ਵਾਰ ਭਾਸ਼ਾਈ ਵੰਡ ਦੇ ਨਾਮ ’ਤੇ ਹਮਲੇ ਹੋਏ ਹਨ ਜਦੋਂਕਿ ਹਰ ਭਾਸ਼ਾ ਸਮਾਜ ਨੂੰ ਜੋੜਨ ਦਾ ਅਤੇ ਗਿਆਨ ਦੇ ਪ੍ਰਸਾਰ ਦਾ ਵੱਡਾ ਸਾਧਨ ਹੈ। ਇਸ ਕਰਕੇ ਸਾਨੂੰ ਪੰਜਾਬ ਦੀ ਸ਼ਾਸ਼ਤਰ ਪ੍ਰੰਪਰਾ ਨੂੰ ਕਾਇਮ ਰੱਖਣਾ ਚਾਹੀਦਾ ਹੈ।
26-05-25 ਸਵੇਰ 12:13:07
ਈਮੇਲ:
© ਕਾਪੀਰਾਈਟ 2023, ਸਾਰੇ ਅਧਿਕਾਰ ਰਾਖਵੇਂ ਹਨ । ਡਿਜ਼ਾਈਨ ਦੁਆਰਾ ISVR