ਪੁੱਤ ਨਸ਼ਿਆਂ ਨੇ ਖਾ ਲਏ ਗੀਤ ਦਾ ਪੋਸਟਰ ਰਿਲੀਜ਼

ਨਵਾਂਸ਼ਹਿਰ - ਦੋਆਬੇ ਦੇ ਪ੍ਰਸਿੱਧ ਗਾਇਕ, ਬਹੁ ਪੱਖੀ ਸਖਸ਼ੀਅਤ ਦੇ ਮਾਲਕ ਅਤੇ ਸਮਾਜ ਸੇਵੀ ਵਾਸਦੇਵ ਪਰਦੇਸੀ ਦੀ ਸੁਰੀਲੀ ਆਵਾਜ਼ ਵਿੱਚ ਫਾਈਨ ਆਡੀਓ ਰਿਕਾਰਡਜ਼ ਦੀ ਪੇਸ਼ਕਸ਼ ਗੀਤ," ਪੁੱਤ ਨਸ਼ਿਆਂ ਨੇ ਖਾ ਲਏ "ਦਾ ਪੋਸਟਰ ਕਿਰਨ ਰਾਜ ਕੌਰ ਜ਼ਿਲ੍ਹਾ ਅਤੇ ਸਮਾਜਿਕ ਸੁਰੱਖਿਆ ਅਫ਼ਸਰ, ਇੰਸਪੈਕਟਰ ਸੰਦੀਪ ਕੁਮਾਰ ਐਸ ਐਚ ਓ ਸਿਟੀ ਥਾਣਾ ਨਵਾਂਸ਼ਹਿਰ,

ਨਵਾਂਸ਼ਹਿਰ - ਦੋਆਬੇ ਦੇ ਪ੍ਰਸਿੱਧ ਗਾਇਕ, ਬਹੁ ਪੱਖੀ ਸਖਸ਼ੀਅਤ ਦੇ ਮਾਲਕ ਅਤੇ ਸਮਾਜ ਸੇਵੀ ਵਾਸਦੇਵ ਪਰਦੇਸੀ ਦੀ ਸੁਰੀਲੀ ਆਵਾਜ਼ ਵਿੱਚ ਫਾਈਨ ਆਡੀਓ ਰਿਕਾਰਡਜ਼ ਦੀ ਪੇਸ਼ਕਸ਼ ਗੀਤ," ਪੁੱਤ ਨਸ਼ਿਆਂ ਨੇ ਖਾ ਲਏ "ਦਾ ਪੋਸਟਰ ਕਿਰਨ ਰਾਜ ਕੌਰ ਜ਼ਿਲ੍ਹਾ ਅਤੇ ਸਮਾਜਿਕ ਸੁਰੱਖਿਆ ਅਫ਼ਸਰ, ਇੰਸਪੈਕਟਰ ਸੰਦੀਪ ਕੁਮਾਰ ਐਸ ਐਚ ਓ ਸਿਟੀ ਥਾਣਾ ਨਵਾਂਸ਼ਹਿਰ, ਅਤੇ ਡਾਕਟਰ ਰਾਜਨ ਸ਼ਾਸ਼ਤਰੀ ਮਾਨਸਿਕ ਰੋਗਾਂ ਦੇ ਮਾਹਿਰ ਹੋਰਾਂ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ ਸਾਂਝੇ ਤੌਰ ਤੇ ਰਿਲੀਜ਼ ਕੀਤਾ। ਇਸ ਮੌਕੇ ਗਾਇਕ ਪ੍ਰਦੇਸੀ ਰੱਕੜਾਂ ਵਾਲੇ ਨੇ ਦੱਸਿਆ ਕਿ ਇਸ ਗੀਤ ਨੂੰ ਚਮਨ ਮੱਲਪੁਰੀ ਨੇ ਲਿਖਿਆ ਹੈ ਅਤੇ ਇਸਦੇ ਵੀਡੀਓ ਡਾਇਰੈਕਟਰ ਦੇਸ ਰਾਜ ਬਾਲੀ ਹਨ ਅਤੇ ਇਸਨੂੰ ਐਮ ਕੇ ਵੀ ਬੀਟ ਵਲੋਂ ਸੰਗੀਤਵੱਧ ਕੀਤਾ ਹੈ। ਉਹਨਾਂ ਦੱਸਿਆ ਕਿ ਇਹ ਗੀਤ ਅਜੋਕੇ ਸਮੇਂ ਵਿੱਚ ਨਸ਼ਿਆਂ ਦੀ ਬੁਰਾਈ ਦੇ ਦੁਖਾਂਤ ਨੂੰ ਬਿਆਨ ਕਰਦਾ ਹੈ ਅਤੇ ਇਹ ਗੀਤ ਨਸ਼ਿਆਂ ਦੀ ਬੁਰਾਈ ਤੇ ਕਰਾਰੀ ਚੋਟ ਹੈ।