ਬ੍ਰਾਹਮਣ ਸਮਾਜ ਨੂੰ ਉੱਚਾ ਚੁੱਕਣ ਲਈ ਹਰ ਯਤਨ ਕਰਾਂਗੇ : ਹਰਿੰਦਰਪਾਲ ਸ਼ਰਮਾ

ਪਟਿਆਲਾ, 27 ਜੂਨ - ਬ੍ਰਾਹਮਣ ਸਮਾਜ ਨੂੰ ਉੱਚਾ ਚੁੱਕਣ ਤੇ ਇਸਦਾ ਮਾਣ ਸਤਿਕਾਰ ਬਹਾਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ । ਇਸ ਦਾ ਪ੍ਰਗਟਾਵਾ ਹਰਿੰਦਰਪਾਲ ਸ਼ਰਮਾ ਸਾਬਕਾ ਚੇਅਰਮੈਨ ਪੰਜਾਬ ਤੇ ਸੂਬਾ ਪ੍ਰਧਾਨ ਬ੍ਰਾਹਮਣ ਵੈਲਫੇਅਰ ਫਰੰਟ ਨੇ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।

 ਇਸ ਮੌਕੇ ਪੰਜਾਬ ਵਿਚ ਸੰਯੁਕਤ ਬ੍ਰਾਹਮਣ ਮੋਰਚਾ ਬਣਾਉਣ ਦਾ ਮਤਾ ਵੀ ਪਾਸ ਕੀਤਾ ਗਿਆ ਤੇ ਰਾਜ ਸਰਕਾਰ ਨੂੰ ਬ੍ਰਾਹਮਣ ਵੈਲਫੇਅਰ ਬੋਰਡ ਸਥਾਪਿਤ  ਕਰਨ ਦੀ ਮੰਗ ਵੀ ਕੀਤੀ ਗਈ। ਬ੍ਰਾਹਮਣ ਸਮਾਜ  ਵੱਲੋਂ ਹਰਿੰਦਰਪਾਲ ਸ਼ਰਮਾ ਦਾ ਸਨਮਾਨ  ਵੀ ਕੀਤਾ ਗਿਆ । ਇਸ ਮੌਕੇ ਹਰੀ ਕਿਸ਼ਨ ਪੰਜੋਲਾ, ਅਸ਼ਵਨੀ ਭਾਸਕਰ  ਸ਼ਾਸਤਰੀ, ਤਰਲੋਕ ਨਾਥ, ਧਰਮਪਾਲ, ਭੂਸ਼ਨ ਸ਼ਰਮਾ, ਕੈਪ: ਰਤੀ ਰਾਮ , ਪ੍ਰਮੋਦ ਕੌਸ਼ਲ, ਅੰਜਲੀ ਪਾਂਡੇ ,ਅਸ਼ਵਨੀ ਸ਼ਰਮਾ ਤੇ ੳਮ ਪ੍ਰਕਾਸ਼ ਹਾਜ਼ਰ ਸਨ।