ਪਿੰਡ ਖਾੜਕੂਵਾਲ (ਸ.ਭ.ਸ ਨਗਰ ) ਵਿਖ਼ੇ ਸਲਾਨਾ ਜੋੜ ਮੇਲਾ 24 ਮਈ ਤੋਂ ਸ਼ੁਰੂ

ਗੜ੍ਹਸ਼ੰਕਰ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਹਜਰਤ ਸਯਿਅਤ ਅਹਿਮਦ ਸਰਵਰ ਸਖੀ ਸੁਲਤਾਮ ਲਾਲਾ ਵਾਲਾ ਪੀਰ ਜੀ ਦਾ ਸਲਾਨਾ ਜੋੜ ਮੇਲਾ ਅਤੇ ਨਗਰ ਪੰਚਾਇਤ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ 24,25 ਅਤੇ 26 ਮਈ ਨੂੰ ਸਲਾਨਾ ਜੋੜ ਮੇਲਾ ਪਿੰਡ ਖਾੜਕੂਵਾਲ (ਸ ਭ ਸ ਨਗਰ) ਵਿਖ਼ੇ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ।

ਗੜ੍ਹਸ਼ੰਕਰ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਹਜਰਤ ਸਯਿਅਤ ਅਹਿਮਦ ਸਰਵਰ ਸਖੀ ਸੁਲਤਾਮ ਲਾਲਾ ਵਾਲਾ ਪੀਰ ਜੀ ਦਾ ਸਲਾਨਾ ਜੋੜ ਮੇਲਾ ਅਤੇ ਨਗਰ ਪੰਚਾਇਤ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ 24,25 ਅਤੇ 26 ਮਈ ਨੂੰ ਸਲਾਨਾ ਜੋੜ ਮੇਲਾ ਪਿੰਡ ਖਾੜਕੂਵਾਲ (ਸ ਭ ਸ ਨਗਰ) ਵਿਖ਼ੇ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। 
ਇਸ ਮੇਲੇ ਸਬੰਧੀ ਜਾਣਕਾਰੀ ਦਿੰਦਿਆ ਗੱਦੀ ਨਸੀਨ ਖਲੀਫਾ ਮਲੰਗ ਹੁਸੈਨ ਸ਼ਾਹ ਮਦਾਰੀ (ਉਰਫ ਬਾਬਾ ਪਵਨ ਸ਼ਾਹ) ਸ਼ਹਿਜਾਦਾ ਨਸ਼ੀਨ ਅਰਮਾਨ ਸ਼ਾਹ ਮਦਾਰੀ ਜੀ ਨੇ ਦੱਸਿਆ ਕਿ 24 ਮਈ ਦਿਨ ਸ਼ੁੱਕਰਵਾਰ ਨੂੰ ਸ਼ਾਮ ਦੇ ਸਮੇਂ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ| ਤੇ 25 ਮਈ ਦਿਨ ਸ਼ਨੀਵਾਰ ਨੂੰ ਸਵੇਰ ਦੇ ਸਮੇਂ ਚਾਦਰ ਅਤੇ ਝੰਡੇ ਦੀ ਰਸਮ ਕਰਨ ਉਪਰੰਤ ਚਾਦਰ ਸਦਰ ਖਲੀਫਾ ਬਾਬਾ ਫੂਲ ਸਾਹ ਮਦਾਰੀ ਕਲੀਅਰ ਸ਼ਰੀਫ ਅਤੇ ਸਮੂਹ ਫਕੀਰਾਂ ਦੀ ਹਜੂਰੀ ਵਿਚ ਸਮੂਹ ਨਗਰ ਵਿਚ ਘੁਮਾਈ ਜਾਵੇਗੀ ਤੇ ਚਰਾਗ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ ਜਾਵੇਗੀ| ਤੇ ਰਾਤ ਦੇ ਸਮੇਂ ਮੁਰਾਬਰ ਅਲੀ (ਮਲੇਰਕੋਟਲਾ ) ਵਾਲੇ, ਪ੍ਰੇਮ ਕਵਾਲ ਪਾਰਟੀ (ਪਨਾਮ) ਵਾਲੇ ਅਤੇ ਸੋਨੀਆ ਨਕਾਲ ਪਾਰਟੀ ਦੁਆਰਾ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ | ਇਸੇ ਤਰ੍ਹਾਂ 26 ਮਈ ਦਿਨ ਐਤਵਾਰ ਨੂੰ ਕਵਾਲ ਪਾਰਟੀ ਅਤੇ ਕਲਾਕਾਰ ਵਲੋਂ ਸ਼ਾਮ ਤੱਕ ਬਾਬਾ ਜੀ ਤੇ ਦਰਬਾਰ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। 
ਇਸ ਮੇਲੇ ਦੌਰਾਨ ਬਾਬਾ ਜੀ ਦਾ ਲੰਗਰ ਵੀ ਅਤੁੱਟ ਵਰਤਾਏ ਜਾਣਗੇ| ਅਤੇ ਸ਼ਾਮ ਤੇ ਸਮੇਂ ਬੇੜੇ ਦੀ ਰਸਮ ਅਦਾ ਕੀਤੀ ਜਾਵੇਂਗੀ | ਇਸ ਮੇਲੇ ਦੀ ਰੌਣਕ ਨੂੰ ਵਧਾਉਣ ਸਦਰ ਖ਼ਲੀਫਾ ਬਾਬਾ ਫੂਲ ਸ਼ਾਹ ਅਲੇ ਤਬਕਾ ਉਨ੍ਹਾਂ ਦੇ ਬਹੁਤ ਸਾਰੇ ਮੁਰਿਦ ਜਿੰਦਾ ਸ਼ਾਹ ਮਦਾਰ ਤੇ ਖਾਨਦਾਨੀ ਫੱਕਰ ਫਕੀਰ ਇਸ ਮੇਲੇ ਦੀ ਰੌਣਕ ਨੂੰ ਵਧਾਉਣ ਲਈ ਇਸ ਦਰਬਾਰ ਤੇ ਪਹੁੰਚ ਰਹੇ ਹਨ|
ਇਸ ਮੋਕੇ ਡੇਰਾ ਗੱਦੀ ਨਸੀਨ ਖਲੀਫਾ ਮਲੰਗ ਹੁਸੈਨ ਸ਼ਾਹ ਮਦਾਰੀ (ਉਰਫ ਬਾਬਾ ਪਵਨ ਸ਼ਾਹ) ਸ਼ਹਿਜਾਦਾ ਨਸ਼ੀਨ ਅਰਮਾਨ ਸ਼ਾਹ ਮਦਾਰੀ ਜੀ ਨੇ ਇਹ ਬੇਨਤੀ ਕੀਤੀ ਕਿ ਕੋਈ ਵੀ ਵਿਅਕਤੀ ਨਸ਼ਾ ਕਰਕੇ ਦਰਵਾਰ ਵਿੱਚ ਨਾਂ ਆਵੇ| ਤੇ ਨਾ ਹੀ ਕੋਈ ਸ਼ਰਾਰਤੀ ਅਨਸਰ ਮੇਲੇ ਦੇ ਮਹੋਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ।