ਸੱਤਾ ਵਿੱਚ ਆ ਕੇ ਹੁਣ ਤੱਕ ਆਪ ਸਰਕਾਰ ਨੇ ਕਿੰਨਾ ਕਰਜਾ ਲਿਆ ਹੈ, ਜਨਤਾ ਨੂੰ ਦੱਸਿਆ ਜਾਵੇ - ਕਰਮਵੀਰ ਬਾਲੀ

ਹੁਸ਼ਿਆਰਪੁਰ - ਬੀ.ਜੇ.ਪੀ ਲੋਕਲ ਬਾਡੀ ਸੈਲ ਦੇ ਵਾਈਸ ਪ੍ਰਧਾਨ ਅਤੇ ਜਿਲਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਵਾਲੀ ਨੇ ਇੱਕ ਮੀਟਿੰਗ ਵਿੱਚ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਅਤੇ ਮੁੱਖ ਮੰਤਰੀ ਪੰਜਾਬ, ਪੰਜਾਬ ਦੇ ਵਿਕਾਸ ਦੇ ਦਾਵੇ ਕਰ ਰਹੇ ਹਨ। ਜੇਕਰ ਪੰਜਾਬ ‘ਚ ਵਿਕਾਸ ਹੋਇਆ ਹੈ ਤਾਂ ਫਿਰ ਜਿਨ੍ਹਾਂ ਵਰਕਰਾਂ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਨੂੰ ਮਜਬੂਤ ਕੀਤਾ ਹੈ ਉਹਨਾਂ ਨੂੰ ਚੋਣਾਂ ਵਿੱਚ ਕਿਉਂ ਨਹੀਂ ਉਤਾਰਿਆ। ਪੰਜਾਬ ਦੀ ਜਨਤਾ ਮੁੱਖ ਮੰਤਰੀ ਤੋਂ ਜਵਾਬ ਚਾਹੁੰਦੀ ਹੈ।

ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਦੋ ਸਾਲ  ਵਿੱਚ ਕਿੰਨਾ ਕਰਜਾ ਲਿੱਤਾ ਹੈ ? ਪੰਜਾਬ  ਹੁਣ ਤੱਕ ਕਿੰਨਾ ਕਰਜਾਈ ਹੋ ਚੁੱਕਾ ਹੈ? ਬੇਰੁਜ਼ਗਾਰੀ ਦੂਰ ਕਰਨ ਲਈ ਪੰਜਾਬ  ਵਿੱਚ ਅੱਜ ਤੱਕ ਕਿੰਨੇ ਨਵੇਂ ਉਦਯੋਗ ਲਗਾਏ ਗਏ ਹਨ? ਮਹਿਲਾਵਾਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਕਿਉਂ ਨਹੀਂ ਦਿੱਤੀ ਗਈ? ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਅੱਜ ਤੱਕ ਕਿਉਂ ਨਹੀਂ ਦਿੱਤਾ ਗਿਆ? ਨਸ਼ਾ ਖਤਮ ਕਰਨ ਦਾ ਵਾਅਦਾ ਕਿੰਨਾ ਪੂਰਾ ਹੋਇਆ? ਹੁਣ ਤੱਕ ਪੰਜਾਬ ਵਿੱਚ ਨਸ਼ੇੜਿਆ ਦੀ ਗਿਣਤੀ ਵੱਧ ਕਿਉਂ ਰਹੀ ਹੈ? ਅੱਗੇ ਵੀ ਐਮ.ਪੀ. ਬਣਨ ਲਈ ਕੀਤੇ ਜਾ ਰਹੇ ਝੂਠੇ ਵਾਅਦਿਆਂ ਤੇ ਜਨਤਾ ਭਰੋਸਾ ਕਿਉਂ ਕਰੇ,  ਜਨਤਾ ਬਹੁਤ ਸਮਝਦਾਰ ਹੈ ਅਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਬਹੁਤ ਸੋਚ ਸਮਝ ਕੇ ਕਰੇਗੀ। ਇੱਥੇ ਦੇ ਮੰਤਰੀ, ਨਗਰ ਨਿਗਮ ਦੇ ਮੇਅਰ ਤੋਂ ਲੈ ਕੇ ਕਈ ਕੌਂਸਲਰ ਤੱਕ ਸਭ ਕਾਂਗਰਸੀ ਹਨ ਤਾਂ ਫਿਰ ਆਮ ਆਦਮੀ ਪਾਰਟੀ ਦੇ ਕੋਲ ਆਪਣਾ ਕੀ ਹੈ ਜੋ ਦੂਸਰੇ ਦੀ ਬੈਸਾਖੀਆਂ ਦੇ ਸਹਾਰੇ ਤੇ ਚੱਲ ਰਹੀ ਹੈ। ਐਮ.ਪੀ. ਦੀ ਚੋਣ ਵੀ ਕਾਂਗਰਸ ‘ਚੋਂ ਸ਼ਾਮਲ ਹੋਏ ਲੜ ਰਹੇ ਹਨ। ਜੇਕਰ ਆਪਣੇ ਕੀਤੇ ਕੰਮਾਂ ਤੇ ਭਰੋਸਾ ਸੀ ਤਾਂ ਉਮੀਦਵਾਰ ਵੀ ਆਪਣਾ ਹੀ ਖੜਾ ਕਰਦੇ।