ਲੇਖਕਾਂ ਤੋਂ ਰਚਨਾਵਾਂ ਅਤੇ ਆਲੋਚਨਾਤਮਕ ਲੇਖ ਮੰਗੇ।
ਨਵਾਂਸ਼ਹਿਰ - ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਰਸਾਲਿਆਂ ‘ਜਨ ਸਾਹਿਤ’ ਅਤੇ ‘ਪੰਜਾਬੀ ਦੁਨੀਆ’ ਦੇ ਵਿਸ਼ੇਸ਼ ਅੰਕ ਛਾਪੇ ਜਾਣੇ ਹਨ। ਇਹ ਵਿਸ਼ੇਸ਼ ਅੰਕ ਸ਼ਾਇਰ ਅਜਾਇਬ ਚਿੱਤਰਕਾਰ ਦੇ ਜੀਵਨ ਅਤੇ ਸਾਹਿਤਕ ਸਫ਼ਰ ਸੰਬੰਧੀ ‘ਪੰਜਾਬੀ ਦੁਨੀਆ’ (ਅੰਕ ਜੂਨ-ਜੁਲਾਈ 2024) ਅਤੇ ਲੇਖਿਕਾ ਪ੍ਰਭਜੋਤ ਕੌਰ (ਪੱਬੀ) ਦੇ ਜੀਵਨ ਅਤੇ ਸਾਹਿਤ ਸਿਰਜਣਾ ਦਾ ਆਲੋਚਨਾਤਮਕ ਅਧਿਐਨ’, ‘ਜਨ ਸਾਹਿਤ’ (ਜੂਨ-ਜੁਲਾਈ ਅੰਕ) ਬਾਰੇ ਛਾਪੇ ਜਾ ਰਹੇ ਹਨ।

ਇਸ ਸਬੰਧੀ ਭਾਸ਼ਾ ਵਿਭਾਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜ਼ਿਲ੍ਹੇ ਦਾ ਕੋਈ ਵਿਦਵਾਨ, ਖੋਜਾਰਥੀ, ਆਲੋਚਕ ਆਪਣਾ ਕੋਈ ਆਲੋਚਨਾਤਮਕ ਲੇਖ ਜਾਂ ਕੋਈ ਹੋਰ ਰਚਨਾ ਭੇਜਣ ਦਾ ਚਾਹਵਾਨ ਹੋਵੇ ਤਾਂ ਮਿਤੀ 18.5.2024 ਤੱਕ ਇਸ ਦਫ਼ਤਰ ਦੀ ਈਮੇਲ dlosbsnagar2022@gmail.com ‘ਤੇ ਮੇਲ ਕਰ ਸਕਦੇ ਹਨ ਜਾਂ ਦਸਤੀ/ਡਾਕ ਰਾਹੀਂ (ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵਿਖੇ) ਭੇਜ ਸਕਦੇ ਹਨ।