ਭੱਠਾ ਮਾਲਕ ਐਸੋਸੀਏਸ਼ਨ ਅਤੇ ਭੱਠਾ ਵਰਕਰਜ਼ ਯੂਨੀਅਨ ਦਾ ਮਜਦੂਰੀ ਦੇ ਨਵੇਂ ਰੇਟਾਂ ਅਨੁਸਾਰ ਹੋਇਆ ਸਮਝੌਤਾ

ਨਵਾਂਸ਼ਹਿਰ - ਅੱਜ ਭੱਠਾ ਮਾਲਕ ਐਸੋਸੀਏਸ਼ਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਨੁਮਾਇੰਦਿਆਂ ਅਤੇ ਭੱਠਾ ਵਰਕਰਜ਼ ਯੂਨੀਅਨ, ਪੰਜਾਬ (ਇਫਟੂ) ਦੇ ਆਗੂਆਂ ਵਿਚਕਾਰ ਹੋਈ ਦੂਜੇ ਦੌਰ ਦੀ ਮੀਟਿੰਗ ਵਿਚ ਭੱਠਾ ਮਜਦੂਰਾਂ ਨੂੰ ਨਵੇਂ ਰੇਟਾਂ ਅਨੁਸਾਰ ਮਿਹਨਤਾਨਾ ਦੇਣ ਦਾ ਫੈਸਲਾ ਹੋਇਆ।

ਲਿਖਤੀ ਸਮਝੌਤੇ ਅਨੁਸਾਰ ਮੋਟੀ ਇੱਟ ਦਾ ਪਥੇਰ ਨੂੰ ਪ੍ਰਤੀ ਹਜਾਰ ਇੱਟ 919 ਰੁਪਏ, ਟਾਇਲ ਇੱਟ ਦਾ ਪ੍ਰਤੀ ਹਜਾਰ ਇੱਟ 945 ਰੁਪਏ, ਪਥੇਰ ਦੀ ਜਮਾਂਦਾਰੀ 35 ਰੁਪਏ ਪ੍ਰਤੀ ਹਜਾਰ ਇੱਟ ਦਿੱਤੀ ਜਾਵੇਗੀ। ਜਿਹੜੇ ਮਾਲਕ ਮਸ਼ੀਨ ਨਾਲ ਗਾਰਾ ਬਣਾਕੇ ਲੇਬਰ ਨੂੰ ਦਿੰਦੇ ਹਨ, ਉਹ ਮਾਲਕ ਪਥੇਰ ਦੇ ਪ੍ਰਤੀ ਹਜਾਰ ਇੱਟ ਦੇ 202 ਰੁਪਏ ਕੱਟਣਗੇ। ਇਸੇ ਤਰ੍ਹਾਂ ਬੇਲਦਾਰ ਨੂੰ ਪ੍ਰਤੀ ਮਹੀਨਾ ਤਨਖਾਹ 18,700, ਹੈਲਪਰ 16,600 ਰੁਪਏ, ਜਲਾਈ ਵਾਲੇ ਮਿਸਤਰੀ ਨੂੰ 18,800 ਰੁਪਏ, ਜਲਾਈ ਵਾਲੇ ਨੂੰ 18,700 ਰੁਪਏ, ਕੋਲੇ ਵਾਲੇ ਨੂੰ 16,600 ਰੁਪਏ, ਮੁਣਸ਼ੀ ਨੂੰ 13,200 ਰੁਪਏ ਚੌਂਕੀਦਾਰ ਨੂੰ 11,500 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। 
ਇਸੇ ਤਰ੍ਹਾਂ ਇਕ ਘਾਟ ਖੋਲ੍ਹਣ ਅਤੇ ਬੰਦ ਕਰਨ ਦਾ 900 ਰੁਪਏ ਅਤੇ ਨਿਕਾਸੀ ਜਮਾਦਾਰ ਨੂੰ 9 ਰੁਪਏ ਪ੍ਰਤੀ ਹਜਾਰ ਇੱਟ ਦੇ ਹਿਸਾਬ ਜਮਾਂਦਾਰੀ ਦਿੱਤੀ ਜਾਵੇਗੀ। ਮੀਟਿੰਗ ਵਿਚ ਭੱਠਾ ਮਾਲਕ ਐਸੋਸੀਏਸ਼ਨ ਵਲੋਂ ਜਿਲਾ ਪ੍ਰਧਾਨ ਅਸ਼ੋਕ ਲੜੋਈਆ, ਪਵਨ ਭੱਲਾ, ਸੋਨੂੰ ਮਹਿਤਾ, ਜੌਹਨੀ ਸਨਾਵਾ ਆਗੂ ਅਤੇ ਭੱਠਾ ਵਰਕਰਜ਼ ਯੂਨੀਅਨ ਵਲੋਂ ਗੁਰਦਿਆਲ ਰੱਕੜ ਜਿਲਾ ਪ੍ਰਧਾਨ, ਅਵਤਾਰ ਸਿੰਘ ਤਾਰੀ, ਭਰਤ ਸਿੰਘ ਅਤੇ ਜਗੀਰਾ ਬੈਂਸ ਸ਼ਾਮਲ ਹੋਏ।